ਪੋਲੀਵਰ ਕਾਰਬਨ ਟੈਕਸ ਮੁੱਦੇ ਨੂੰ ਲੈ ਕੇ ਉਲਟਾਉਣਾ ਚਾਹੁੰਦੇ ਹਨ ਲਿਬਰਲ ਸਰਕਾਰ, ਬੇ-ਭਰੋਸਗੀ ਮਤਾ ਕੀਤਾ ਪੇਸ਼

0
9

ਓਟਵਾ-ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਲਿਬਰਲ ਸਰਕਾਰ ਨੂੰ ਡੇਗਣ ਅਤੇ ਫੈਡਰਲ ਚੋਣਾਂ ਕਰਵਾਉਣ ਲਈ ਬੁੱਧਵਾਰ ਬੇਭਰੋਸਗੀ ਮਤਾ ਪੇਸ਼ ਕੀਤਾ ਪਰ ਉਨ੍ਹਾਂ ਦਾ ਇਹ ਸੰਸਦੀ ਪੈਂਤੜਾ ਅਸਫਲ ਹੋ ਜਾਣ ਦੀ ਸੰਭਾਵਨਾ ਹੈ। ਪੋਲੀਵਰ ਤੇ ਉਨ੍ਹਾਂ ਦੀ ਪਾਰਟੀ ਫੈਡਰਲ ਲਿਬਰਲ ਸਰਕਾਰ ’ਤੇ ਕਾਰਬਨ ਟੈਕਸ ਵਧਾਉਣ ਦੀ ਯੋਜਨਾ ਤਿਆਗਣ ਲਈ ਦਬਾਅ ਬਣਾਅ ਰਹੀ ਹੈ। ਇਹ ਟੈਕਸ ਪਹਿਲੀ ਅਪ੍ਰੈਲ ਤੋਂ ਵਧ ਕੇ 23 ਫ਼ੀਸਦੀ ਹੋ ਜਾਵੇਗਾ ਜਿਸ ਦਾ ਮਤਲਬ ਖ਼ਪਤਕਾਰਾਂ ਨੂੰ ਹੁਣ ਨਾਲੋਂ ਗੈਸ ’ਤੇ ਪ੍ਰਤੀ ਲਿਟਰ ਤਿੰਨ ਫ਼ੀਸਦੀ ਹੋਰ ਭੁਗਤਾਨ ਕਰਨਾ ਪਵੇਗਾ। ਇਸ ਤੋਂ ਪਹਿਲਾਂ ਪਾਰਲੀਮੈਂਟ ਹਿਲ ਵਿਖੇ ਕੰਸਰਵੇਟਿਵ ਕੌਕਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੋਲੀਵਰ ਨੇ ਕਿਹਾ ਕਿ ਜੇਕਰ ਟਰੂਡੋ ਭੋਜਨ, ਗੈਸ ਅਤੇ ਹੀਟ ’ਤੇ ਆਪਣੇ ਆਉਣ ਵਾਲੇ ਟੈਕਸ ਵਾਧੇ ਨੂੰ ਖਤਮ ਕਰਨ ਦਾ ਐਲਾਨ ਨਹੀਂ ਕਰਦੇ ਤਾਂ ਅਸੀਂ ਬੇਭਰੋਸਗੀ ਮਤਾ ਪੇਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਕੈਨੇਡੀਅਨ ਆਪਣੇ ਖਾਣੇ, ਹੀਟ ਅਤੇ ਘਰ ਦਾ ਖਰਚ ਸਹਿਨ ਨਹੀਂ ਕਰ ਸਕਦੇ। ਉਹ ਸਦਨ ਨੂੰ ਭੰਗ ਕਰਨ ਦੀ ਮੰਗ ਕਰਦੇ ਹਨ ਤਾਂ ਜੋ ਕੈਨੇਡੀਅਨ ਕਾਰਬਨ ਟੈਕਸ ਚੋਣ ਨੂੰ ਲੈ ਕੇ ਵੋਟ ਕਰ ਸਕਣ। ਬੇਭਰੋਸਗੀ ਮਤਾ ਪਾਸ ਹੋਣ ਦੀ ਸੰਭਾਵਨਾ ਨਹੀਂ ਕਿਉਂਕਿ ਐਨਡੀਪੀ ਨੇ 2025 ਤਕ ਸਰਕਾਰ ਨੂੰ ਸਮਰਥਨ ਦੇਣ ਦਾ ਸਮਝੌਤਾ ਕੀਤਾ ਹੈ। ਮਤੇ ’ਤੇ ਵੀਰਵਾਰ ਸ਼ਾਮ ਨੂੰ ਵੋਟਿੰਗ ਹੋਵੇਗੀ ਪਰ ਸਰਕਾਰ ਨੇ ਐਨਡੀਪੀ ਨਾਲ ਸਪਲਾਈ ਐਂਡ ਕਾਨਫੀਡੈਂਸ ਸਮਝੌਤਾ ਕੀਤਾ ਹੈ ਜਿਸ ਕਾਰਨ ਮਤੇ ਨੂੰ ਹਰਾਉਣ ਲਈ ਸਰਕਾਰ ਕੋਲ ਲੋੜੀਂਦਾ ਸਮਰਥਨ ਹਾਸਲ ਹੈ। ਪੋਲੀਵਰ ਨੇ ਪ੍ਰਸ਼ਨ ਕਾਲ ਦੌਰਾਨ ਕਾਰਬਨ ਟੈਕਸ ਨੂੰ ਲੈ ਕੇ ਟਰੂਡੋ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਨੇ ਸਰਕਾਰ ਨੂੰ ਆਪਣੇ ਸਾਰੇ ਸਵਾਲਾਂ ਦੀ ਪ੍ਰੋਗਰਾਮ ਦੀ ਆਲੋਚਨਾ ਕਰਨ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਰਤੋਂ ਕੀਤੀ। ਕਾਰਬਨ ਕੀਮਤਾਂ ਦੀ ਉਪਯੋਗਤਾ ’ਤੇ ਚਰਚਾ ਕਰਨ ਪਿੱਛੋਂ ਪੋਲੀਵਰ ਨੇ ਕਿਹਾ ਕਿ ਅਸੀਂ ਬਹਿਸ ਖਤਮ ਕਰਕੇ ਕਿਉਂ ਨਹੀਂ ਕੈਨੇਡੀਅਨਾਂ ’ਤੇ ਕਾਰਬਨ ਟੈਕਸ ਚੋਣਾਂ ਦਾ ਫ਼ੈਸਲਾ ਛੱਡ ਦੇਈਏ। ਪਾਰਟੀ ਨੇ ਕਾਰਬਨ ਟੈਕਸ ਵਾਧੇ ’ਤੇ ਵੋਟਿੰਗ ਕਰਨ ਲਈ ਮਜ਼ਬੂਰ ਕਰਨ ਵਾਸਤੇ ਹਾਊਸ ਆਫ ਕਾਮਨਜ਼ ਵਿਚ ਇਕ ਹੋਰ ਵਿਰੋਧ ਦਿਵਸ ਦਾ ਮਤਾ ਪੇਸ਼ ਕੀਤਾ ਪਰ ਵਾਧੇ ਨੂੰ ਰੋਕਣ ਦਾ ਮਤਾ ਬਲੌਕ ਕਿਊਬਕੁਇਸ, ਲਿਬਰਲ ਅਤੇ ਐਨਡੀਪੀ ਦੇ ਐਮਪੀਜ਼ ਨੇ ਵੋਟਾਂ ਨਾਲ ਹਰਾ ਦਿੱਤਾ।