ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ

0
8

ਨਿਊਯਾਰਕ-ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ 6 ਮਈ ਨੂੰ ਆਪਣੀ ਤੀਜੀ ਪੁਲਾੜ ਯਾਤਰਾ ‘ਤੇ ਜਾਵੇਗੀ। ਉਹ ਬੋਇੰਗ ਦੇ ਸਟਾਰਲਾਈਨਰ ਕੈਲਿਪਸੋ ਮਿਸ਼ਨ ਦਾ ਹਿੱਸਾ ਹੋਣਗੇ। ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਮਿਸ਼ਨ ਲਈ 2 ਸੀਨੀਅਰ ਵਿਗਿਆਨੀ ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਨੂੰ ਚੁਣਿਆ ਗਿਆ ਹੈ। ਵਰਤਮਾਨ ਵਿੱਚ, ਸੁਨੀਤਾ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿੱਚ ਚਾਲਕ ਦਲ ਦੀ ਉਡਾਣ ਟੈਸਟ ਮਿਸ਼ਨ ਪਾਇਲਟ ਵਜੋਂ ਸਿਖਲਾਈ ਲੈ ਰਹੇ ਹਨ। ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਨੂੰ 6 ਮਈ ਨੂੰ ਰਾਤ 10:34 ਵਜੇ ਅਲਾਇੰਸ ਐਟਲਸ ਵੀ ਰਾਕੇਟ ‘ਤੇ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਲਈ ਨਾਸਾ ਦੀ ਮਦਦ ਲਈ ਗਈ ਹੈ। ਅਮਰੀਕਾ ਦੀ ਪੁਲਾੜ ਏਜੰਸੀ 25 ਅਪ੍ਰੈਲ ਨੂੰ ਪੁਲਾੜ ਯਾਨ ਬਾਰੇ ਪੂਰੀ ਜਾਣਕਾਰੀ ਸਾਂਝੀ ਕਰੇਗੀ। ਪੁਲਾੜ ਏਜੰਸੀ ਮੁਤਾਬਕ ਪੁਲਾੜ ਯਾਨ ਨੂੰ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਦੇ ਸਪੇਸ ਲਾਂਚ ਕੰਪਲੈਕਸ-41 ਤੋਂ ਲਾਂਚ ਕੀਤਾ ਜਾਵੇਗਾ। ਦੋਵੇਂ ਯਾਤਰੀ ਦੋ ਹਫ਼ਤਿਆਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਵਿੱਚ ਰੁਕਣਗੇ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦਰਅਸਲ, ਇਸ ਤੋਂ ਪਹਿਲਾਂ ਇਸ ਪੁਲਾੜ ਯਾਨ ਦਾ ਜੁਲਾਈ 2022 ਵਿੱਚ ਰਵਾਨਾ ਹੋਣਾ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਇੱਕ ਸਾਲ ਲਈ ਟਾਲ ਦਿੱਤਾ ਗਿਆ ਸੀ।