ਲੋਕਾਂ ਨੇ ਰੋਹ ‘ਚ ਆ ਕੇ ਟੋਲ ਪਲਾਜ਼ਾ ਕੀਤਾ ਬੰਦ, ਮਾਹੌਲ ਤਣਾਅਪੂਰਨ; ਵੱਡੀ ਗਿਣਤੀ ‘ਚ ਪੁਲਿਸ ਮੌਕੇ ‘ਤੇ ਪੁੱਜੀ

0
91

ਮੰਡੀ ਬਰੀਵਾਲਾ : ਬੀਤੀ ਕੱਲ੍ਹ ਸਰਹਿੰਦ ਫੀਡਰ ਨਹਿਰ ‘ਚ ਬੱਸ ਡਿੱਗਣ ਦੀ ਘਟਨਾ ਤੋਂ ਬਾਅਦ ਅੱਜ ਇਲਾਕੇ ਦੇ ਬਹੁ ਗਿਣਤੀ ਲੋਕਾਂ, ਕਿਸਾਨਾਂ ਤੇ ਕੁਝ ਸਿਆਸੀ ਆਗੂਆਂ ਨੇ ਇਕੱਤਰ ਹੋ ਕੇ ਮੁਕਤਸਰ- ਕੋਟਕਪੂਰਾ ਰੋਡ ਸਥਿਤ ਪਿੰਡ ਵੜਿੰਗ ਕੋਲ ਲੱਗੇ ਟੋਲ ਪਲਾਜ਼ਾ ਨੂੰ ਬੰਦ ਕਰਦਿਆਂ ਧਰਨਾ ਲਗਾ ਦਿੱਤਾ ਹੈ। ਉਧਰ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ‘ਚ ਪੁੱਜ ਗਿਆ ਹੈ ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

ਧਰਨਾਕਾਰੀਆਂ ਨੇ ਕਿਹਾ ਕਿ ਇਹ ਟੋਲ ਬੜੀ ਦੇਰ ਤੋਂ ਨਾਜਾਇਜ਼ ਢੰਗ ਨਾਲ ਚੱਲ ਰਿਹਾ ਹੈ ਜਦਕਿ ਉਕਤ ਟੋਲ ਪਲਾਜ਼ਾ ਕਿਸੇ ਵੀ ਰੂਪ ‘ਚ ਨਿਯਮਾਂ ‘ਤੇ ਖਰਾ ਨਹੀਂ ਉਤਰਦਾ। ਸੜਕ ‘ਤੇ ਥਾਂ-ਥਾਂ ਟੋਏ ਹਨ ਤੇ ਹੁਣ ਤਕ ਨਹਿਰਾਂ ਦੇ ਪੁਲ਼ ਦਾ ਵੀ ਨਿਰਮਾਣ ਨਹੀਂ ਹੋਇਆ। ਲੋਕਾਂ ਦੀ ਮੰਗ ਹੈ ਕਿ ਇਸ ਟੋਲ ਪਲਾਜ਼ੇ ਨੂੰ ਬੰਦ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਉਕਤ ਟੋਲ ਪਲਾਜ਼ੇ ਨੂੰ ਬੰਦ ਕਰਨ ਦੀ ਮੰਗ ਦੇ ਚਲਦਿਆਂ ਧਰਨਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਹਿਰ ਦੇ ਵਿੱਚ ਜਾਲ ਲਗਾਇਆ ਗਿਆ ਹੈ ਤੇ ਟੀਮਾਂ ਵੱਲੋ ਨਹਿਰ ‘ਚ ਰੁੜ੍ਹ ਗਏ ਹੋਰਨਾਂ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।