ਪੁਲਿਸ ਟਰਾਂਜ਼ੀਸ਼ਨ ਲਾਗਤ ਦੇ ਟਾਈਟੈਨਿਕ ਪੱਧਰ ’ਤੇ-ਸਰੀ ਦੀ ਮੇਅਰ ਲੋਕ ਨੇ ਕੀਤੇ ਸਵਾਲ

0
6

ਸਰੀ-ਸਰੀ ਪੁਲਿਸ ਸਰਵਿਸ ਟਰਾਂਜ਼ੀਸ਼ਨ ਨਾਲ ਸਬੰਧਤ ਖਰਚਿਆਂ ਬਾਰੇ ਸੂਬਾ ਰਿਪੋਰਟ ਜਾਰੀ ਕਰਨ ਪਿੱਛੋਂ ਸਰੀ ਦੀ ਮੇਅਰ ਬਰੈਂਡਾ ਲੋਕ ਬੀਸੀ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰ ਰਹੀ ਹੈ। ਬੁੱਧਵਾਰ ਸਵੇਰੇ ਇਕ ਪ੍ਰੈਸ ਰਿਲੀਜ਼ ਵਿਚ ਲੋਕ ਨੇ ਕਿਹਾ ਕਿ ਇਹ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸੂਬਾ ਸਰੀ ਕਰਦਾਤਾਵਾਂ ਤੋਂ ਟਾਈਟੈਨਿਕ ਪੱਧਰ ਦੇ ਖਰਚ ਨੂੰ ਛੁਪਾ ਰਿਹਾ ਹੈ। ਇਹ ਰਿਪੋਰਟ ਬਲੈਕ ਪ੍ਰੈਸ ਮੀਡੀਆ ਨੇ ਹਾਸਲ ਕੀਤੀ। ਇਹ ਰਿਪੋਰਟ ਸੂਬਾ ਸਰਕਾਰ ਨੇ ਤਿਆਰ ਕਰਵਾਈ ਅਤੇ ਇਸ ਨੂੰ ਡੈਲੋਇਟ ਫਰਮ ਨੇ ਵਿਕਸਤ ਕੀਤਾ ਹੈ। ਇਹ ਰਿਪੋਰਟ ਸੂਬੇ ਵਲੋਂ ਜਨਤਕ ਤੌਰ ’ਤੇ ਰਿਲੀਜ਼ ਨਹੀਂ ਕੀਤਾ ਗਿਆ ਪਰ ਹੁਣ ਸ਼ਹਿਰ ਵਲੋਂ ਬੀਸੀ ਸੁਪਰੀਮ ਕੋਰਟ ਵਿਚ ਪੇਸ਼ ਕੀਤੇ ਜਾਣ ਕਾਰਨ ਉਪਲਬਧ ਹੈ। ਰਿਪੋਰਟ ਵਿਚ ਆਰਸੀਐਮਪੀ ਦੇ 734 ਅਫਸਰ ਕਾਇਮ ਰੱਖਣ, ਇੰਨੀ ਗਿਣਤੀ ’ਚ ਅਫਸਰਾਂ ਨਾਲ ਐਸਪੀਐਸ ਨੂੰ ਟਰਾਂਜ਼ੀਸ਼ਨ ਜਾਂ 900 ਅਫਸਰਾਂ ਨਾਲ ਐਸਪੀਐਸ ਨੂੰ ਟਰਾਂਜ਼ੀਸ਼ਨ ਨਾਲ ਸਬੰਧਤ ਤਿੰਨ ਵੱਖ ਵੱਖ ਦ੍ਰਿਸ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਲੋਕ ਨੇ ਕਿਹਾ ਕਿ ਡੇਲੋਇਟ ਰਿਪੋਰਟ ਵਿਚ 10 ਸਾਲ ਆਰਸੀਐਮਪੀ ਨੂੰ ਰੱਖਣ ਨਾਲੋਂ ਟਰਾਂਜ਼ੀਸ਼ਨ ਦੀ 750 ਮਿਲੀਅਨ ਡਾਲਰ ਜ਼ਿਆਦਾ ਲਾਗਤ ਦੀ ਰੂਪ-ਰੇਖਾ ਪੇਸ਼ ਕੀਤੀ ਗਈ ਹੈ। ਰਿਪੋਰਟ 750 ਮਿਲੀਅਨ ਡਾਲਰ ਲਾਗਤ ਦੇ ਅੰਤਰ ਦਾ ਹਵਾਲਾ ਨਹੀਂ ਦਿੰਦੀ। ਇਹ ਗਿਣਤੀ ਰਿਪੋਰਟ ਤੋਂ ਪ੍ਰਾਪਤ ਹੋਈ ਹੈ ਜਿਹੜੀ ਕਹਿੰਦੀ ਹੈ ਕਿ ਪ੍ਰਤੀ ਸਾਲ 75 ਮਿਲੀਅਨ ਡਾਲਰ ਖਰਚ ਜ਼ਿਆਦਾ ਹੋਵੇਗਾ। ਰਿਪੋਰਟ ਕਹਿੰਦੀ ਹੈ ਕਿ ਜੇਕਰ ਆਰਸੀਐਮਪੀ ਦੇ 734 ਅਫਸਰ ਰੱਖਣ ਬਨਾਮ 900 ਐਸਪੀਐਸ ਅਫਸਰਾਂ ਨਾਲ ਟਰਾਂਜ਼ੀਸ਼ਨ ਮੁਕੰਮਲ ਹੁੰਦੀ ਹੈ ਤਾਂ 2025 ਵਿਚ 52 ਮਿਲੀਅਨ ਡਾਲਰ ਖਰਚ ਵਧੇਗਾ। 2026 ਵਿਚ ਖਰਚ ਦਾ ਫਰਕ 75 ਮਿਲੀਅਨ ਡਾਲਰ ਹੋਵੇਗਾ ਜਿਹੜਾ ਆਰਸੀਐਮਪੀ ਨੂੰ ਅਧਿਕਾਰਤ ਪੁਲਿਸ ਰੱਖਣ ਦੀ ਲਾਗਤ ਦੇ ਮੁਕਾਬਲੇ 2027 ਵਿਚ 80 ਮਿਲੀਅਨ ਡਾਲਰ ਵੱਧ ਜਾਵੇਗਾ।