ਐਬਟਸਫੋਰਡ ਵਿਚ ਖੁਲ੍ਹੇਗਾ ਹਾਈਫਾਈਵ ਚਿਕਨ ਰੈਸਟੋਰੈਂਟ

0
3

ਸਰੀ-ਮਈ ਦੇ ਸ਼ੁਰੂ ਵਿਚ ਐਬਟਸਫੋਰਡ ਵਿਚ ਹਾਈਫਾਈਵ ਚਿਕਨ ਰੈਸਟੋਰੈਂਟ ਖੋਲ੍ਹਿਆ ਜਾ ਰਿਹਾ ਹੈ। ਬੀਸੀ ਦੀ ਫਾਸਟ ਫੂਡ ਚੇਨ ਹਾਈਸਟ੍ਰੀਟ ਸ਼ਾਪਿੰਗ ਸੈਂਟਰ ਵਿਖੇ ਆਪਣੀ 11ਵਂੀਂ ਲੋਕੇਸ਼ਨ ਖੋਲ੍ਹ ਰਹੀ ਹੈ। ਹਾਈਫਾਈਵ ਚਿਕਨ ਦੀ 2016 ਵਿਚ ਵੈਨਕੂਵਰ ’ਚ ਸਥਾਪਨਾ ਕੀਤੀ ਗਈ ਸੀ। ਐਬਟਸਫੋਰਡ ਵਿਚ ਇਸ ਦੀ 11ਵੀਂ ਲੋਕੇਸ਼ਨ ਹੋਵੇਗੀ ਅਤੇ ਛੇਤੀ ਹੀ ਸਰੀ ਵਿਚ ਵੀ ਨਵੀਂ ਲੋਕੇਸ਼ਨ ਖੋਲ੍ਹੀ ਜਾ ਰਹੀ ਹੈ। ਉਨ੍ਹਾਂ ਨੇ ਬਰਨਬੀ ਵਿਚ ਤਿੰਨ, ਵੈਨਕੂਵਰ ਵਿਚ ਦੋ ਅਤੇ ਮੈਪਲ ਰਿਜ, ਰਿਚਮੰਡ, ਲੈਂਗਲੀ, ਕੋਕੁਇਟਲਮ ਅਤੇ ਵਿਕਟੋਰੀਆ ਵਿਚ ਇਕ-ਇਕ ਲੋਕੇਸ਼ਨ ਖੋਲ੍ਹੀ ਹੋਈ ਹੈ। ਰੈਸਟੋਰੈਂਟ ਸਕੂਲ ਲੰਚ ਪ੍ਰੋਗਰਾਮ ਅਤੇ ਪਾਰਟੀ ਭੋਜਨ ਵੀ ਪੇਸ਼ ਕਰਦਾ ਹੈ।