ਟਰੂਡੋ ਨੂੰ ‘ਵੈਕੋ’ ਕਹਿਣ ਪਿੱਛੋਂ ਪੋਲੀਵਰ ਨੂੰ ਸਦਨ ਵਿਚੋਂ ਬਾਹਰ ਕੱਢਿਆ

0
7

ਓਟਵਾ-ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਿਰੋਧੀ ਧਿਰ ਦੇ ਨੇਤਾ ਵਿਚਕਾਰ ਤਲਖੀ ਵਾਲੀਆਂ ਟਿੱਪਣੀਆਂ ਪਿੱਛੋਂ ਵਿਰੋਧੀ ਧਿਰ ਦੇ ਨੇਤਾ ਅਤੇ ਉਨ੍ਹਾਂ ਦੇ ਪਾਰਟੀ ਦੀ ਇਕ ਐਮਪੀ ਨੂੰ ਹਾਊਸ ਆਫ ਕਾਮਨਜ਼ ਵਿਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਬਾਕੀ ਕੰਸਰਵੇਟਿਵ ਕੌਕਸ ਸਪੀਕਰ ਦੀ ਕਾਰਵਾਈ ਦੇ  ਵਿਰੋਧ ਵਿਚ ਚੈਂਬਰ ਤੋਂ ਬਾਹਰ ਚਲੇ ਗਏ। ਅਸਾਧਾਰਨ ਤੌਰ ’ਤੇ ਤਣਾਅ ਵਾਲੀਆਂ ਘਟਨਾਵਾਂ ਕਾਰਨ ਸਪੀਕਰ ਗ੍ਰੇਗ ਫਰਗਸ ਨੇ ਦੋਵੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੂੰ ਇਕ ਹੋਰ ਐਮਪੀ ਦੇ ਚਰਿੱਤਰ ਬਾਰੇ ਸਿੱਧੇ ਦੋਸ਼ ਲਗਾਉਣ ਤੋਂ ਬਚਣ ਲਈ ਆਪਣੀ ਟਿੱਪਣੀਆਂ ਨੂੰ ਦੁਹਰਾਉਣ ਤੋਂ ਸਾਵਧਾਨ ਕੀਤਾ। ਪੋਲੀਵਰ ਵਲੋਂ ਟਰੂਡੋ ਦਾ ਉਸ ਵਿਅਕਤੀਜਿਸ ਨੇ ਆਪਣੇ ਬਾਲਗ ਜੀਵਨ ਦਾ ਪਹਿਲਾ ਅੱਧਾ ਹਿੱਸਾ ਨਸਲਵਾਦੀ ਵਜੋਂ ਬਿਤਾਇਆ ਵਜੋਂ ਜ਼ਿਕਰ ਕਰਨ ਅਤੇ 2019 ਦੀਆਂ ਚੋਣਾਂ ਦੌਰਾਨ ਟਰੂਡੋ ਦੇ ਕਾਲੇ ਤੇ ਭੂਰੇ ਚਿਹਰੇ ਵਾਲੇ ਕੱਪੜਿਆਂ ਵਾਲੀ ਤਸਵੀਰ ਦਾ ਹਵਾਲਾ ਦੇਣ ਪਿੱਛੋਂ ਚਿਤਾਵਨੀਆਂ ਦਿੱਤੀਆਂ ਗਈਆਂ।  ਫਰਗਸ ਨੇ ਟਰੂਡੋ ਵਲੋਂ ਇਹ ਕਹਿਣ ਪਿੱਛੋਂ ਉਨ੍ਹਾਂ ਨੂੰ ਚਿਤਵਾਨੀ ਦਿੱਤੀ ਕਿ ਪੋਲੀਵਰ ਸਾਨੂੰ ਇਹ ਦਿਖਾ ਰਿਹਾ ਹੈ ਕਿ ਸ਼ਰਮਨਾਕ ਤੇ ਰੀੜ੍ਹ ਦੀ ਹੱਡੀ ਤੋਂ ਬਿਨ੍ਹਾਂ ਲੀਡਰਸ਼ਿਪ ਕਿਸ ਤਰ੍ਹਾਂ ਦੀ ਲਗਦੀ ਹੈ ਅਤੇ ਉਨ੍ਹਾਂ ’ਤੇ ਗੋਰੇ ਰਾਸ਼ਟਰਵਾਦੀਆਂ ਨਾਲ ਹੱਥ ਮਿਲਾਉਣ ਦਾ ਦੋਸ਼ ਲਗਾਇਆ। ਪੋਲੀਵਰ ਅਤੇ ਕੰਸਰਵੇਟਿਵਾਂ ਵਲੋਂ ਲਿਬਰਲਜ਼ ’ਤੇ ਬਿ੍ਰਟਿਸ਼ ਕੋਲੰਬੀਆਂ ਨੂੰ ਹੈਰੋਇਨ ਅਤੇ ਫੇਂਟਾਨਿਲ ਵਰਗੀਆਂ ਸਖਤ ਨਸ਼ੀਲੀਆਂ ਵਸਤਾਂ ਨੂੰ ਅਪਰਾਧ ਦੇ ਘੇਰੇ ਵਿਚੋਂ ਬਾਹਰ ਕੱਢਣ ਦੀ ਇਜਾਜ਼ਤ ਦੇਣ ਬਦਲੇ ਹਮਲੇ ਕਰਨ ਕਾਰਨ ਸਥਿਤੀ ਤਣਾਅ ਵਾਲੀ ਹੋ ਗਈ। ਹੁਣ ਸੂਬੇ ਦੀ ਐਨਡੀਪੀ ਸਰਕਾਰ ਹੈਲਥ ਕੈਨੇਡਾ ਨੂੰ ਇਹ ਫੈਸਲਾ ਉਲਟਾਉਣ ਲਈ ਕਹਿ ਰਹੀ ਹੈ। ਕੰਸਰਵੇਟਿਵਾਂ ਨੇ ਦਲੀਲ ਦਿੱਤੀ ਕਿ ਨੀਤੀ ਨੇ ਬਹੁਤ ਨਕੁਸਾਨ ਪਹੁੰਚਾਇਆ ਹੈ। ਟਰੂਡੋ ਨੇ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਅਤੇ ਪੋਲੀਵਰ ’ਤੇ ਸੱਜੇ-ਪੱਖੀ ਕੱਟੜਪੰਥੀਆਂ ਨਾਲ ਸਬੰਧ ਰੱਖਣ ਦੇ ਦੋਸ਼ ਲਗਾ ਕੇ ਨਸ਼ੀਲੇ ਪਦਾਰਥਾਂ ਬਾਰੇ ਹਰੇਕ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਾ ਵਿਅਕਤੀ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ। ਉਨ੍ਹਾਂ ਇਹ ਟਿੱਪਣੀਆਂ ਪੋਲੀਵਰ ਦੀ ਪਿਛਲੇ ਹਫਤੇ ਆਨਲਾਈਨ ਵੀਡੀਓ ਘੁੰਮਣ ਪਿੱਛੋਂ ਕੀਤੀਆਂ ਜਿਸ ਵਿਚ ਪੋਲੀਵਰ ਮੁਜ਼ਾਹਰਾਕਾਰੀਆਂ ਕੋਲ ਰੁਕਦਾ ਹੈ ਜਿਸ ਨੂੰ ਮੁਜ਼ਾਹਰਾਕਾਰੀ ਐਟਲਾਂਟਿਕ ਕੈਨੇਡਾ ਵਿਚ ਕਾਰਬਨ ਕੀਮਤ ਵਿਰੋਧੀ ਮੁਜ਼ਾਹਰਾ ਕਹਿੰਦੇ ਹਨ। ਵੀਡੀਓ ਵਿਚ ਇਕ ਥਾਂ ਪੋਲੀਵਰ ਮੁਜ਼ਾਹਰਾਕਾਰੀਆਂ ਨਾਲ ਸਬੰਧਤ ਇਕ ਟਰੇਲਰ ਵਿਚੋਂ ਬਾਹਰ ਨਿਕਲਦਾ ਹੈ। ਜਿਸ ਦੇ ਬਾਹਰਲੇ ਹਿੱਸੇ ’ਤੇ ਬਹੁਤ ਸਾਰੀਆਂ ਤਸਵੀਰਾਂ ਦਿਖਾਈ ਦਿੰਦੀਆਂ ਹਨ ਜਿਨ੍ਹਾਂ ਵਿਚ ਸੱਜੇ ਪੱਖੀ ਆਨਲਾਈਨ ਗਰੁੱਪ ਡਾਇਗਲੋਨ ਨਾਲ ਸਬੰਧਤ ਚਿੰਨ ਵੀ ਸ਼ਾਮਿਲ ਹਨ। ਸਦਨ ਵਿਚ ਉਸ ਸਮੇਂ ਰੌਲਾ ਪੈਣਾ ਸ਼ੁਰੂ ਹੋਇਆ ਜਦੋਂ ਸਪੀਕਰ ਗ੍ਰੇਗ ਫਰਗਸ ਨੇ ਕੰਸਰਵੇਟਿਵ ਐਮਪੀ ਰਾਚੇਲ ਥਾਮਸ ਨੂੰ ਇਹ ਕਹਿਣ ਪਿੱਛੋਂ ਬਾਹਰ ਕੱਢ ਦਿੱਤਾ ਕਿ ਉਹ ਅਪਮਾਨਜਨਕ ਤਰੀਕੇ ਨਾਲ ਕੰਮ ਕਰ ਰਿਹਾ ਹੈ। ਉਸ ਦੇ ਜਾਣ ਤੋਂ ਬਾਅਦ ਵੀ ਤਿੱਖੀ ਬਹਿਸ ਜਾਰੀ ਰਹੀ ਅਤੇ ਟਰੂਡੋ ਨੇ ਕਿਹਾ ਕਿ ਪੋਲੀਵਰ 19 ਸਾਲ ਤੋਂ ਸਿਆਸਤਦਾਨ ਹੈ ਜਿਸ ਨੇ ਉਸ ਗਰੁੱਪ ਨਾਲ ਜੁੜਨ ਦੀ ਚੋਣ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਜਿਸ ਵਿਅਕਤੀ ਨੂੰ ਫੰਡ ਇਕੱਤਰ ਕਰਨ ਅਤੇ ਸੱਤਾ ਦੇ ਨੇੜੇ ਜਾਣ ਲਈ ਸੱਜੇ ਪੱਖੀ ਗੋਰੇ ਰਾਸ਼ਟਰਵਾਦੀ ਗਰੁੱਪ ਦੇ ਸਮਰਥਨ ਦੀ ਲੋੜ ਹੈ ਉਹ ਚੁਣੇ ਹੋਏ ਅਹੁਦੇ ਦਾ ਹੱਕਦਾਰ ਨਹੀਂ। ਪੋਲੀਵਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸ਼ਬਦ ਉਨ੍ਹਾਂ ਦੀਆਂ ਆਪਣੀਆਂ ਕੱਟੜਪੰਥੀ ਨੀਤੀਆਂ ਤੋਂ ਪਰ੍ਹੇ ਜਾਣ ਦੀ ਤਾਜ਼ਾ ਕਾਰਵਾਈ  ਹੈ। ਅਸੀਂ ਇਸ ਵੈਕੋ (ਅਜਨਬੀ ਵਿਅਕਤੀ) ਪ੍ਰਧਾਨ ਮੰਤਰੀ ਦੀ ਵੈਕੋ ਨੀਤੀ ਨੂੰ ਕਦੋਂ ਖਤਮ ਕਰਾਂਗੇ। ਤਦ ਸਪੀਕਰ ਫਰਗਸ ਨੇ ਦਖਲ ਦਿੱਤਾ। ਉਨ੍ਹਾਂ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ। ਇਹ ਟਿੱਪਣੀ ਸਵੀਕਾਰਯੋਗ ਨਹੀਂ। ਉਨ੍ਹਾਂ ਇਹ ਕਹਿੰਦੇ ਹੋਏ ਪੋਲੀਵਰ ਨੂੰ ਆਪਣੀ ਟਿੱਪਣੀਆਂ ਵਾਪਸ ਲੈਣ ਲਈ ਕਿਹਾ ਕਿ ਇਹ ਗੈਰਸੰਸਦੀ ਹਨ। ਪੋਲੀਵਰ ਨੇ ਟਿੱਪਣੀਆਂ ਨੂੰ ਵਾਪਸ ਨਹੀਂ ਲਿਆ ਪਰ ਕਿਹਾ ਕਿ ਉਹ ਅੱਤਵਾਦੀ ਸ਼ਬਦ ਨੂੰ ਬਦਲਦੇ ਹਨੇ ਜਿਸ ਨੂੰ ਵੀ ਰੇਗਸ ਨੇ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਗਰਮਖਿਆਲੀ ਸ਼ਬਦ ਨਾਲ ਬਦਲਦੇ ਹਨ ਜਿਸ ਨੂੰ ਵੀ ਫਰਗਸ ਨੇ ਸਵੀਕਾਰ ਨਹੀਂ ਕੀਤਾ। ਉਨ੍ਹਾਂ ਕੰਸਰਵੇਟਿਵ ਨੇਤਾ ਨੂੰ ਟਿੱਪਣੀ ਨੂੰ ਸਿਰਫ ਤੇ ਸਿਰਫ ਵਾਪਸ ਲੈਣ ਲਈ ਕਿਹਾ। ਉਨ੍ਹਾਂ ਪੋਲੀਵਰ ਨੂੰ ਆਖਰੀ ਵਾਰ ਟਿੱਪਣੀ ਵਾਪਸ ਲੈਣ ਲਈ ਕਿਹਾ ਜਿਸ ’ਤੇ ਕੰਸਰਵੇਟਿਵ ਨੇਤਾ ਨੇ ਕਿਹਾ ਕਿ ਉਹ ਇਸ ਨੂੰ ਪਹਿਲਾਂ ਲਾਏ ਗਏ ਵਿਸ਼ੇਸ਼ਣ ਦੀ ਥਾਂ ਵਾਪਸ ਲਂਦਾ ਹੈ। ਤਦ ਫਰਗਸ ਨੇ ਉਨ੍ਹਾਂ ਨੂੰ ਚੈਂਬਰ ਵਿਚੋਂ ਬਾਹਰ ਜਾਣ ਦਾ ਹੁਕਮ ਦਿੱਤਾ ਅਤੇ ਨਿੱਜੀ ਜਾਂ ਵਰਚੂਅਲ ਤਰੀਕੇ ਨਾਲ ਬਹਿਸ ਵਿਚ ਹਿੱਸਾ ਲੈਣ ਤੋਂ ਮਨ੍ਹਾਂ ਕਰ ਦਿੱਤਾ। ਇਸ ਮੌਕੇ ਬਹੁਤੀ ਕੰਸਰਵੇਟਿਵ ਕੌਕਸ ਤੈਸ਼ ਵਿਚ ਆ ਗਈ ਅਤੇ ਪ੍ਰਸ਼ਨ ਕਾਲ ਖਤਮ ਹੋਣ ਤੋਂ ਪਹਿਲਾਂ ਵੀ ਬਾਹਰ ਚਲੀ ਗਈ।