ਰਣਵੀਰ ਵੱਲੋਂ ਦੀਪਿਕਾ ਦੀ ‘ਸਿੰਘਮ ਅਗੇਨ’ ਦੀ ਝਲਕ ਸਾਂਝੀ

0
9

ਮੁੰਬਈ: ਅਦਾਕਾਰ ਰਣਵੀਰ ਸਿੰਘ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਸਿੰਘਮ ਅਗੇਨ‘ ਵਿੱਚ ਮੁੜ ਸੰਗਰਾਮ ‘ਸਿੰਬਾ‘ ਭਾਲੇਰਾਓ ਦਾ ਕਿਰਦਾਰ ਨਿਭਾ ਰਿਹਾ ਹੈ ਤੇ ਉਸ ਦੀ ਪਤਨੀ ਦੀਪਿਕਾ ਪਾਦੂਕੋਨ ਫਿਲਮ ‘ਚ ਪੁਲੀਸ ਅਫਸਰ ਸ਼ਕਤੀ ਸ਼ੈੱਟੀ ਦਾ ਕਿਰਦਾਰ ਨਿਭਾਅ ਰਹੀ ਹੈ। ਰਣਵੀਰ ਨੇ ਦੀਪਿਕਾ ਦੇ ਫ਼ਿਲਮ ਵਿਚਲੇ ਕਿਰਦਾਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਦੀਪਿਕਾ ਦੀ ਪੁਲੀਸ ਦੀ ਵਰਦੀ ਵਾਲੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਦੀਪਿਕਾ ‘ਸਿੰਘਮ‘ ਪੋਜ਼ ‘ਚ ਖੜ੍ਹੀ ਹੈ। ਰਣਵੀਰ ਨੇ ਇਸ ਤਸਵੀਰ ਦੀ ਕੈਪਸ਼ਨ ਵਿੱਚ ‘ਸ਼ੇਰਨੀ‘ ਲਿਖ ਕੇ ਸ਼ੇਰਨੀ ਵਾਲੀ ਇੱਕ ਇਮੋਜੀ ਵੀ ਪਾਈ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ‘ਸਿੰਘਮ‘ ਫ਼ਿਲਮ ਦਾ ਗੀਤ ਵੀ ਲਾਇਆ ਹੋਇਆ ਹੈ। ਇਸ ਤੋਂ ਪਹਿਲਾਂ ਦੀਪਿਕਾ ਨੇ ਖੁਦ ਅਤੇ ਫ਼ਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਅਦਾਕਾਰਾ ਦੀ ਫਿਲਮ ‘ਚੋਂ ਪਹਿਲੀ ਝਲਕ 19 ਅਪਰੈਲ ਨੂੰ ਸਾਂਝੀ ਕੀਤੀ ਸੀ। ਫਿਲਮ ‘ਚੋਂ ਦੀਪਿਕਾ ਦੀ ਪਹਿਲੀ ਤਸਵੀਰ ਪਿਛਲੇ ਸਾਲ ਨਰਾਤਿਆਂ ਮੌਕੇ ਨਸ਼ਰ ਕੀਤੀ ਗਈ ਸੀ। ਇਸ ਤਸਵੀਰ ‘ਚ ਦੀਪਿਕਾ ਨੇ ਇੱਕ ਗੁੰਡੇ ਨੂੰ ਵਾਲਾਂ ਤੋਂ ਫੜਿਆ ਹੋਇਆ ਹੈ ਤੇ ਪਿਸਤੌਲ ਉਸ ਦੇ ਮੂੰਹ ‘ਚ ਪਾਈ ਹੋਈ ਹੈ।