ਇੰਡੋਨੇਸ਼ੀਆ ‘ਚ ਜਵਾਲਾਮੁਖੀ ਦੇਖਣਾ ਚੀਨੀ ਔਰਤ ਨੂੰ ਪਿਆ ਮਹਿੰਗਾ, ਸੈਲਫੀ ਲੈਂਦੇ ਹੋਏ 75 ਫੁੱਟ ਡੂੰਘੇ ਜਵਾਲਾਮੁਖੀ ‘ਚ ਡਿੱਗੀ

0
9

ਜਕਾਰਤਾ: ਇੰਡੋਨੇਸ਼ੀਆਈ ਜਵਾਲਾਮੁਖੀ ਨੂੰ ਦੇਖਣਾ ਇੱਕ ਚੀਨੀ ਔਰਤ ਲਈ ਮੌਤ ਦਾ ਕਾਰਨ ਬਣ ਗਿਆ ਜਦੋਂ ਉਹ ਬਲਦੇ ਜਵਾਲਾਮੁਖੀ ਦੇ ਕੋਲ ਇੱਕ ਫੋਟੋ ਲਈ ਪੋਜ਼ ਦੇ ਰਹੀ ਸੀ। ਇਹ ਘਟਨਾ ਈਜੇਨ ਜਵਾਲਾਮੁਖੀ ਵਿਚ ਹੋਈ (ਜੋ ਆਪਣੀ ਮਨਮੋਹਕ ਕਰ ਦੇਣ ਵਾਲੀ ‘ਨੀਲੀ ਅੱਗ’ ਵਰਤਾਰੇ ਲਈ ਮਸ਼ਹੂਰ ਹੈ) ‘ਤੇ ਵਾਪਰੀ। ਔਰਤ ਦੀ ਪਛਾਣ ਚੀਨੀ ਔਰਤ ਹੁਆਂਗ ਲਿਹੋਂਗ (31 ਸਾਲ) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹੁਆਂਗ ਲਿਹੋਂਗ ਆਪਣੇ ਪਤੀ ਨਾਲ ਗਾਈਡ ਟੂਰ ‘ਤੇ ਸੀ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ।

ਅਧਿਕਾਰੀਆਂ ਨੇ ਇਸ ਘਟਨਾ ਨੂੰ ਮੰਦਭਾਗਾ ਹਾਦਸਾ ਦੱਸਿਆ ਹੈ। ਟੂਰ ਗਾਈਡ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਫੋਟੋਆਂ ਖਿੱਚਣ ਵੇਲੇ ਕ੍ਰੇਟਰ ਦੇ ਕਿਨਾਰੇ ਦੇ ਬਹੁਤ ਨੇੜੇ ਜਾਣ ਦੇ ਖ਼ਤਰਿਆਂ ਬਾਰੇ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ, ਹੁਆਂਗ ਲਿਹੋਂਗ ਬਿਹਤਰ ਸ਼ਾਟ ਲੈਣ ਲਈ ਪਿੱਛੇ ਵੱਲ ਵਧਿਆ, ਜਿਸ ਨਾਲ ਇਹ ਦੁਖਦਾਈ ਹਾਦਸਾ ਹੋਇਆ। ਅਧਿਕਾਰੀਆਂ ਮੁਤਾਬਕ ਲਿਹੋਂਗ ਦੀ ਲਾਸ਼ ਨੂੰ ਕੱਢਣ ‘ਚ ਕਰੀਬ 2 ਘੰਟੇ ਲੱਗ ਗਏ।

ਇੰਡੋਨੇਸ਼ੀਆ ਲਗਭਗ 130 ਸਰਗਰਮ ਜੁਆਲਾਮੁਖੀ ਦਾ ਘਰ

ਤੁਹਾਨੂੰ ਦੱਸ ਦੇਈਏ ਕਿ ਇਜੇਨ ਜਵਾਲਾਮੁਖੀ ਸਲਫਿਊਰਿਕ ਗੈਸ ਦੇ ਬਲਨ ਤੋਂ ਨਿਕਲਣ ਵਾਲੀ ਨੀਲੀ ਅੱਗ ਅਤੇ ਨੀਲੀ ਰੋਸ਼ਨੀ ਲਈ ਜਾਣਿਆ ਜਾਂਦਾ ਹੈ। ਇੰਡੋਨੇਸ਼ੀਆ ਲਗਭਗ 130 ਸਰਗਰਮ ਜੁਆਲਾਮੁਖੀ ਦਾ ਘਰ ਹੈ। ਸਮੇਂ-ਸਮੇਂ ਤੇ ਗੈਸਾਂ ਦੇ ਨਿਕਾਸ ਦੇ ਬਾਵਜੂਦ, ਮਾਉਂਟ ਇਜੇਨ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ।