ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਨਹੀਂ ਰਹੇ

0
8

ਸਰੀ-ਇਹ ਗੱਲ ਓਦੋਂ ਦੀ ਹੈ, ਜਦੋਂ ਮੈਂ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਪੜਦਾ ਸੀ। ਸਕੂਲੋਂ ਆਇਆ, ਤਾਂ ਘਰੇ ਇੱਕ ਸ਼ਖਸੀਅਤ ਮੌਜੂਦ ਸਨ, ਜਿਨਾਂ ਦੇ ਹੱਥ ਵਿੱਚ ਇੱਕ ਕਿਤਾਬ ਸੀ। ਉਸ ਦਾ ਸਿਰਲੇਖ ਸੀ ‘ਸਾਡਾ ਵਿਰਸਾ ਸਾਡਾ ਗੌਰਵ‘। ਇਹ ਕਿਤਾਬ ਉਹਨਾਂ ਮੈਨੂੰ ਬੜੇ ਪਿਆਰ ਨਾਲ ਦਿੱਤੀ ਅਤੇ ਪੜ੍ਨ ਵਾਸਤੇ ਕਿਹਾ। ਇਹ ਕਿਤਾਬ ਨੇ ਮੁਢਲੇ ਸਕੂਲੀ ਸਮੇਂ ਦੌਰਾਨ ਮੈਨੂੰ ਇਤਿਹਾਸਕ ਲੇਖਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਦਰਅਸਲ ਇਸ ਦੇ ਲਿਖਾਰੀ ਸਨ ਸੁਰਜੀਤ ਸਿੰਘ ਮਨਿਹਾਸ ਸਪੀਕਰ ਪੰਜਾਬ ਵਿਧਾਨ ਸਭਾ। ਉਹ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਉਹਨਾਂ ਨੂੰ ਸਭਨਾਂ ਵੱਲੋਂ ਪਿਆਰਿਆ ਸਤਿਕਾਰਿਆ ਜਾਂਦਾ ਸੀ। ਸਾਡੇ ਪਿਤਾ ਜੀ, ਭਾਈ ਹਰਪਾਲ ਸਿੰਘ ਲੱਖਾ ਨਾਲ ਉਹਨਾਂ ਦਾ ਸਤਿਕਾਰ ਰਿਹਾ। ਅੱਜ ਉਹਨਾਂ ਦੇ ਵਿਛੋੜੇ ਤੇ ਸ਼ਰਧਾਂਜਲੀ ਭੇਟ ਕਰ ਰਹੇ ਸਨ। ਸ. ਸੁਰਜੀਤ ਸਿੰਘ ਮਿਨਹਾਸ ਨੇ ਪੰਜਾਬ ਦੇ ਸੰਸਦੀ ਮਾਮਲਿਆਂ ਅਤੇ ਸਿੰਜਾਈ ਤੇ ਬਿਜਲੀ ਵਿਭਾਗਾਂ ਦੇ ਰਾਜ ਮੰਤਰੀ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਕਿਹਾ ਕਿ ਸ. ਮਿਨਹਾਸ 02 ਜੂਨ, 1986 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ। ਉਹ ਵੱਖ-ਵੱਖ ਰਾਜਨੀਤਿਕ ਅੰਦੋਲਨਾਂ ਵਿੱਚ ਸ਼ਾਮਲ ਰਹੇ ਅਤੇ ਉਨ੍ਹਾਂ ਨੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਵਿੱਦਿਅਕ ਕਾਨਫਰੰਸਾਂ ਵਿੱਚ ਹਿੱਸਾ ਲਿਆ। ‘ਸਾਡਾ ਵਿਰਸਾ ਸਾਡਾ ਗੌਰਵ‘ ਅੱਜ ਵੀ ਮੇਰੇ ਕੋਲ ਹੈ। ਕੈਨੇਡਾ ਵਿੱਚ ਜਦੋਂ ਪ੍ਰਿੰਸੀਪਲ ਗਿਆਨ ਸਿੰਘ ਕੋਟਲੀ ਨਾਲ 1999 ‘ਚ ਮੁਲਾਕਾਤ ਹੋਈ, ਤਾਂ ਉਨਾਂ ਦੱਸਿਆ ਕਿ ਇਸ ਦੀ ਕਿਤਾਬ ਦੇ ਲੇਖ ਤਿਆਰ ਕਰਨ ਵਿੱਚ ਉਹਨਾਂ ਵੀ ਸਪੀਕਰ ਸਾਹਿਬ ਦਾ ਸਹਿਯੋਗ ਦਿੱਤਾ, ਕਿਉਂਕਿ ਉਸ ਵੇਲੇ ਉਹ ਸੁਰਜੀਤ ਸਿੰਘ ਮਨਿਹਾਸ ਨਾਲ ਸਹਿਯੋਗੀ ਰੂਪ ਵਿੱਚ ਵਿਧਾਨ ਸਭਾ ਵਿੱਚ ਕੰਮ ਕਰਦੇ ਸਨ।