ਚੁੱਪ ਗੜੁੱਪ

0
5

ਬਰਾੜ-ਭਗਤਾ ਭਾਈ ਕਾ
001-604-751-1113

ਕਿਹੜੀ ਖੱਡ ‘ਚ ਵੜ ਕੇ ਜਾ ਬੈਠੈਂ,
ਚੁੱਪ ਗੜੁੱਪ ਦਾ ਮੋਨ ਧਾਰਕੇ ਤੂੰ,
ਘੋੜੇ ਵੇਚ ਕੇ ਸੁੱਤੈਂ ਨੀਂਦ ਗੂਹੜੀ,
ਐਧਰ ਓਧਰ ਦੀਆਂ ਮਾਰ ਕੇ ਤੂੰ,

ਆ ਕੇ ਬਾਹਰ ਤਾਂ ਕੇਰਾਂ ਠੋਕ ਤਾੜੀ,
ਦੇ ਜਲਵਾ ਵਿਖਾ ਸੰਵਾਰ ਕੇ ਤੂੰ।
ਐਡੀ ਕਿਹੜੀ ਖੁੱਸ ਗੁਰਜ ਗਈ,
ਫਿਰੇਂ ਲੁਕਿਆ ਕਿਉਂ ਹਾਰ ਕੇ ਤੂੰ।

ਵਾਂਗ ਗਿੱਦੜਾਂ ਗਿਆਂ ਭੱਜ ਕਿੱਥੇ,
ਬੱਬਰ ਸ਼ੇਰਾਂ ਵਾਂਗ ਦਹਾੜ ਕੇ ਤੂੰ।
ਹੁਣ ਨੱਠਿਆਂ ਕਿਵੇਂ ਸਰੂ ‘ਭਗਤਾ‘,
ਖਾ ਪੱਕੀ ਪਕਾਈ ਰਾੜ੍ਹ ਕੇ ਤੂੰ।

ਆਏ ਭਗਵੇਂ ਵੀ ਨਾ ਰਾਸ ਤੈਨੂੰ,
ਬਹਿ ਚਿੱਟੇ ਗਿਐਂ ਵਿਸਾਰ ਕੇ ਤੂੰ।
ਰੰਗ ਕਿਹੜਾ ਹੋਰ ਰੰਗਾਵਣੇ ਨੂੰ,
ਬੈਠੈਂ ਕਿੱਥੇ ਘੁੰਗਣੀ ਮਾਰ ਕੇ ਤੂੰ।