ਹਿੰਮਤ, ਏਕਾ ਤੇ ਵਿਸ਼ਵਾਸ

0
9

—ਕੁਲਵੀਰ ਸਿੰਘ ਡਾਨਸੀਵਾਲ
778-863-2472
ਉਦੋਂ ਮਿਥੇ ਨਿਸ਼ਾਨੇ ਸਰ ਹੁੰਦੇ,
ਦਿਲ ਤੋਂ ਜਦ ਅਰਦਾਸ ਹੋਵੇ
ਮੁੱਕ ਜਾਂਦੇ ਪੈਂਡੇ ਮੰਜਿਲਾਂ ਦੇ,
ਮਨ ਵਿਚ ਜਦ ਵਿਸ਼ਵਾਸ ਹੋਵੇ
ਝੁਕ ਜਾਂਦੇ ਸਿਰ ਸਰਕਾਰਾਂ ਦੇ,
ਏਕਾ ਤੇ ਹਿੰਮਤ ਪਾਸ ਹੋਵੇ
ਸਭ ਝਗੜੇ ਮਸਲੇ ਹੱਲ ਹੁੰਦੇ,
ਜਦ ਬੋਲਾਂ ਵਿਚ ਮਿਠਾਸ ਹੋਵੇ
ਬੰਜਰਾਂ ਚੋਂ ਪਾਣੀ ਲੱਭ ਪੈਂਦੇ,
ਜੀਭਾਂ ਨੂੰ ਜੇਕਰ ਪਿਆਸ ਹੋਵੇ
ਹਾਰਾਂ ਦੀ ਹਿੱਕ ਤੇ ਲੀਕ ਵਾਹਵੇ,
ਓਦੋਂ ਜਿੱਤਾਂ ਵਿਚ ਨਿਵਾਸ ਹੁੰਦੇ
ਫਿਰ ਖੰਡੇ ਵਹੁਣੇ ਜਾਇਜ ਹੁੰਦੇ,
ਨਾ ਕੋਰਟਾਂ ਵਿਚ ਇਨਸਾਫ ਹੋਵੇ
ਫਿਰ ਜਮੀਰਾਂ ਮਰਦੀਆਂ ਨਹੀਂ,
ਜੇ ਪੜਿਆ ਸਿੱਖ ਇਤਿਹਾਸ ਹੋਵੇ
ਲੋਹਾ ਫਿਰ ਹਥਿਆਰ ਬਣੇ,
ਜਦ ਅੱਗਾਂ ਵਿਚ ਨਿਕਾਸ ਹੋਵੇ
ਮੁੱਲ ਡਾਣਸੀਵਾਲੀਆ ਪੈਂਦਾ ਏ,
ਬਈ ਹੀਰਾ ਜਦੋਂ ਤਰਾਸ਼ ਹੋਵੇ