ਹੁਣ ਮੁਫ਼ਤ ਨਹੀਂ ਹੋਵੇਗਾ ਇੰਟਰਨੈੱਟ ਮੀਡੀਆ ਪਲੇਟਫਾਰਮ ‘ਐਕਸ’ ਦਾ ਇਸਤੇਮਾਲ, ਐਲਨ ਮਸਕ ਨੇ ਕੀਤਾ ਐਲਾਨ

0
44

ਨਵੀਂ ਦਿੱਲੀ : ਹੁਣ ਕੋਈ ਵੀ ਯੂਜ਼ਰ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ਦਾ ਇਸਤੇਮਾਲ ਮੁਫ਼ਤ ’ਚ ਨਹੀਂ ਕੀਤਾ ਜਾਵੇਗਾ। ਉਸ ਨੂੰ ਕੁਝ ਨਾ ਕੁਝ ਘੱਟ ਤੋਂ ਘੱਟ ਮਾਸਿਕ ਚਾਰਜ ਦੇਣਾ ਹੀ ਪਵੇਗਾ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਲਾਈਵ ਸਟ੍ਰੀਮ ਗੱਲਬਾਤ ’ਚ ਕੰਪਨੀ ਦੇ ਕਰਤਾ-ਧਰਤਾ ਐਲਨ ਮਸਕ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਐਕਸ ’ਤੇ ਬਾਟਸ ਦੀ ਸਮੱਸਿਆ ਨਾਲ ਨਿਪਟਣ ਲਈ ਇੰਟਰਨੈੱਟ ਮੀਡੀਆ ਪਲੇਟਫਾਰਮ ਨੂੰ ਪੂਰੀ ਤਰ੍ਹਾਂ ਚਾਰਜ ਮੁਕਤ ਰੱਖਣਾ ਸੰਭਵ ਨਹੀਂ ਹੈ। ਮਸਕ ਨੇ ਸੋਮਵਾਰ ਦੇਰ ਰਾਤ ਨੂੰ ਕਿਹਾ, ‘ਬਾਟਸ ਦੀ ਵਿਸ਼ਾਲ ਸੈਨਾ ਨਾਲ ਲੜਨ ਦਾ ਇਹੀ ਇਕੋ-ਇਕ ਤਰੀਕਾ ਹੈ, ਜਿਸ ਬਾਰੇ ਮੈਂ ਵਿਚਾਰ ਕਰ ਰਿਹਾ ਹਾਂ।’ ਅਸਲ ’ਚ ਐਕਸ ’ਤੇ ਪੋਸਟ ਲਈ ਚਾਰਜ ਲੈਣ ਦਾ ਵਿਚਾਰ ਨਵਾਂ ਨਹੀਂ ਹੈ। ਪਿਛਲੇ ਸਾਲ ਹੀ ਮਸਕ ਨੇ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਸਨ। ਇਸ ਸਮੇਂ ਕੰਪਨੀ ਆਪਣੇ ਪ੍ਰੀਮੀਅਮ ਯੂਜ਼ਰ ਤੋਂ ਹਰ ਮਹੀਨੇ ਅੱਠ ਡਾਲਰ ਦਾ ਚਾਰਜ ਲੈਂਦੀ ਹੈ। ਇਸ ਤਹਿਤ ਨਾ ਸਿਰਫ਼ ਉਨ੍ਹਾਂ ਨੂ ੰਆਪਣੀ ਪੋਸਟ ਨੂੰ ਐਡਿਟ ਕਰਨ ਦੀ ਸਹੂਲਤ ਮਿਲੀ ਹੈ ਸਗੋਂ ਉਨ੍ਹਾਂ ਨੂੰ ਲੰਬੀ ਪੋਸਟ ਲਿਖਣ ਦੀ ਵੀ ਸਹੂਲਤ ਮਿਲਦੀ ਹੈ। ਗੱਲਬਾਤ ਦੌਰਾਨ ਮਸਕ ਨੇ ਕਿਹਾ ਕਿ ਐਕਸ ਦੇ 55 ਕਰੋੜ ਮਹੀਨਾਵਾਰੀ ਯੂਜ਼ਰ ਹਨ ਜਿਹੜੇ ਹਰ ਰੋਜ਼ 10-20 ਕਰੋੜ ਪੋਸਟ ਕਰਦੇ ਹਨ। ਹਾਲਾਂਕਿ ਗੱਲਬਾਤ ਦੌਰਾਨ ਮਸਕ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਪਲੇਟਫਾਰਮ ’ਤੇ ਕਿੰਨੇ ਯੂਜ਼ਰ ਅਜਿਹੇ ਹਨ, ਜਿਹੜੇ ਭੁਗਤਾਨ ਕਰਦੇ ਹਨ।