ਕੌਣ ਹੈ ਅੱਤਵਾਦੀ ਹਰਦੀਪ ਸਿੰਘ ਨਿੱਜਰ ਜਿਸ ਦੇ ਸਮਰਥਨ ‘ਚ ਕੈਨੇਡਾ ਦੇ ਪੀਐੱਮ ਨੇ ਦਿੱਤਾ ਬੇਤੁਕਾ ਬਿਆਨ

0
33

ਨਵੀਂ ਦਿੱਲੀ, ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਹੱਤਿਆਕਾਂਡ ਨੂੰ ਲੈ ਕੇ ਕੈਨੇਡਾ ਬੁਖ਼ਲਾ ਗਿਆ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਚੋਟੀ ਦੇ ਭਾਰਤੀ ਡਿਪਲੋਮੈਟ ਨੂੰ ਦੇਸ਼ ‘ਚੋਂ ਕੱਢ ਦਿੱਤਾ ਹੈ। ਦਰਅਸਲ ਕੈਨੇਡਾ ਨੇ ਦੋਸ਼ ਲਾਇਆ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋ ਸਕਦਾ ਹੈ।

ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਇਸ ਸਾਲ ਜੂਨ ‘ਚ ਕੈਨੇਡਾ ਦੇ ਸਰੀ ਸ਼ਹਿਰ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਜਰ ਨੂੰ ਸਰੀ ਦੇ ਇਕ ਗੁਰਦੁਆਰੇ ਦੀ ਪਾਰਕਿੰਗ ‘ਚ ਦੋ ਨੌਜਵਾਨਾਂ ਨੇ ਗੋਲ਼ੀ ਮਾਰ ਦਿੱਤੀ ਸੀ। ਅੱਤਵਾਦੀ ਹਰਦੀਪ ਸਿੰਘ ਨਿੱਝਰ ਕੌਣ ਹੈ? ਜਿਸ ਕਾਰਨ ਕੈਨੇਡਾ ਨੇ ਬੇਤੁਕਾ ਬਿਆਨ ਦਿੱਤਾ ਹੈ। ਆਓ ਜਾਣਦੇ ਹਾਂ ਹਰਦੀਪ ਸਿੰਘ ਨਿੱਝਰ ਬਾਰੇ…

ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਨਿੱਜਰ

ਹਰਦੀਪ ਸਿੰਘ ਨਿੱਜਰ ਭਾਰਤੀ ਏਜੰਸੀਆਂ ਦੀ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਸੀ। ਉਸਦਾ ਨਾਂ ਭਾਰਤ ‘ਚ ਹਿੰਸਾ ਅਤੇ ਅਪਰਾਧ ਦੇ ਕਈ ਮਾਮਲਿਆਂ ‘ਚ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਉਸਨੂੰ ਲੋੜੀਂਦੇ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ। ਹਰਦੀਪ ਨਿੱਜਰ ਖਾਲਿਸਤਾਨ ਟਾਈਗਰ ਫੋਰਸ (KTF) ਦਾ ਮੁਖੀ ਸੀ। ਉਹ ਮੂਲ ਰੂਪ ‘ਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਨੇੜੇ ਪਿੰਡ ਭਾਰਸਿੰਘਪੁਰ ਦਾ ਰਹਿਣ ਵਾਲਾ ਸੀ ਤੇ ਲੰਬੇ ਸਮੇਂ ਤੋਂ ਕੈਨੇਡਾ ਰਹਿ ਰਿਹਾ ਸੀ।

NIA ਨੇ ਪੰਜਾਬ ‘ਚ ਕੀਤੀ ਸੀ ਛਾਪੇਮਾਰੀ

ਹਰਦੀਪ ਨਿੱਜਰ ਦੀ ਮੌਤ ਤੋਂ ਪਹਿਲਾਂ NIA ਨੇ ਨਿੱਜਰ ਦੇ ਸੰਗਠਨ ਨਾਲ ਜੁੜੇ ਲੋਕਾਂ ‘ਤੇ ਸ਼ਿਕੰਜਾ ਕੱਸਣ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਛਾਪੇਮਾਰੀ ਕੀਤੀ ਸੀ। ਇਹ ਛਾਪੇਮਾਰੀ ਐਨਆਈਏ ਨੂੰ ਇਨਪੁਟ ਮਿਲਣ ਤੋਂ ਬਾਅਦ ਕੀਤੀ ਗਈ ਸੀ ਕਿ ਕੇਟੀਐਫ ਲਈ ਫੰਡ ਇਕੱਠਾ ਕਰਨ ਤੋਂ ਇਲਾਵਾ ਕੇਟੀਐਫ ਨਾਲ ਜੁੜੇ ਲੋਕ ਸਰਹੱਦ ਪਾਰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸਰਗਰਮ ਹਨ।

ਪੰਜਾਬ ‘ਚ ਟਾਰਗੇਟ ਕਿਲਿੰਗ ਕਰਵਾਉਂਦਾ ਸੀ ਨਿੱਜਰ

ਅੱਤਵਾਦੀ ਹਰਦੀਪ ਸਿੰਘ ਨਿੱਜਰ ਪੰਜਾਬ ‘ਚ ਟਾਰਗੇਟ ਕਿਲਿੰਗ ਕਰਵਾਉਂਦਾ ਸੀ। ਇਸ ਤੋਂ ਇਲਾਵਾ ਅਮਰੀਕਾ, ਬਰਤਾਨੀਆ, ਜਰਮਨੀ ਤੇ ਕੈਨੇਡਾ ਵਿਚ ਭਾਰਤੀ ਮਿਸ਼ਨਾਂ ਦੇ ਬਾਹਰ ਭਾਰਤ ਵਿਰੋਧੀ ਪ੍ਰਦਰਸ਼ਨਾਂ ਦਾ ਪ੍ਰਬੰਧ ਕਰਦਾ ਸੀ, ਇਨ੍ਹਾਂ ਪ੍ਰਦਰਸ਼ਨਾਂ ‘ਚ ਉਹ ਭਾਰਤ ਵਿਰੁੱਧ ਪ੍ਰੋਪੇਗੰਡਾ ਤੇ ਝੂਠ ਫੈਲਾਉਂਦਾ ਸੀ। NIA ਨੇ ਹਰਦੀਪ ਸਿੰਘ ਨਿੱਜਰ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨਿਆ ਸੀ।

ਨਿੱਜਰ ਨੇ 1990 ਤੋਂ ਪਾਕਿਸਤਾਨ ‘ਚ ਪਨਾਹ ਲਈ ਸੀ

ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਲੋੜੀਂਦੇ ਤੇ ਵਿਦੇਸ਼ਾਂ ‘ਚ ਬੈਠ ਕੇ ਦੇਸ਼ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਦੋ ਵੱਡੇ ਅੱਤਵਾਦੀਆਂ ਨੂੰ ਦੋ ਮਹੀਨਿਆਂ ‘ਚ ਹੀ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਕਤਲਾਂ ਪਿੱਛੇ ਕਿਸ ਦਾ ਹੱਥ ਹੈ। ਅੱਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ (KCF) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ ‘ਚ ਕਤਲ ਕਰ ਦਿੱਤਾ ਗਿਆ। ਪੰਜਵੜ ਨੂੰ ਜੌਹਰ ਕਸਬੇ ਦੀ ਸਨਫਲਾਵਰ ਸੁਸਾਇਟੀ ‘ਚ ਦਾਖਲ ਹੋ ਕੇ ਗੋਲ਼ੀਆਂ ਮਾਰੀਆਂ ਗਈਆਂ।

ਪੰਜਵਾੜ 1990 ਤੋਂ ਪਾਕਿਸਤਾਨ ‘ਚ ਪਨਾਹ ਲਈ ਬੈਠਾ ਸੀ। ਉਹ ਉਥੇ ਮਲਕ ਸਰਦਾਰਾ ਸਿੰਘ ਦੇ ਨਾਂ ‘ਤੇ ਰਹਿ ਰਿਹਾ ਸੀ। ਪਰਮਜੀਤ ਸਿੰਘ ਪੰਜਵੜ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਅਧੀਨ ਪੈਂਦੇ ਪਿੰਡ ਪੰਜਵੜ ਦਾ ਵਸਨੀਕ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2020 ‘ਚ ਨੌਂ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ‘ਚ ਪਰਮਜੀਤ ਸਿੰਘ ਪੰਜਵੜ ਦਾ ਨਾਂ ਅੱਠਵੇਂ ਨੰਬਰ ‘ਤੇ ਸੀ। ਦੂਜਾ ਕਤਲ ਕੈਨੇਡਾ ‘ਚ ਹਰਦੀਪ ਸਿੰਘ ਨਿੱਜਰ ਦਾ ਹੈ। ਉਸ ਨੂੰ ਵੀ ਅਣਪਛਾਤੇ ਹਮਲਾਵਰਾਂ ਨੇ ਗੋਲ਼ੀ ਮਾਰੀ ਹੈ।

2020 ‘ਚ ਜਾਰੀ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਨਿੱਜਰ

ਨਿੱਜਰ ਨੂੰ 2020 ‘ਚ ਜਾਰੀ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੇ ਅਵਤਾਰ ਸਿੰਘ ਖੰਡਾ ਦੀ ਕੁਝ ਦਿਨ ਪਹਿਲਾਂ ਬਰਤਾਨੀਆ ‘ਚ ਮੌਤ ਹੋ ਗਈ ਸੀ। ਅਵਤਾਰ ਸਿੰਘ ਖੰਡਾ ਬਰਤਾਨੀਆ ‘ਚ ਕੇਐਲਐਫ ਦਾ ਮੁਖੀ ਸੀ। ਖੰਡਾ ਬਲੱਡ ਕੈਂਸਰ ਤੋਂ ਪੀੜਤ ਸਨ। ਖੰਡਾ ਪੰਜਾਬ ਵਿੱਚ ਵਾਰਿਸ ਪੰਜਾਬ ਦੇ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਨੂੰ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ।