ਡਾਕਟਰਾਂ ਨੇ ਟੈਕਸ ਤਬਦੀਲੀਆਂ ’ਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ

0
6

ਓਟਵਾ-ਕੈਨੇਡੀਅਨ ਮੈਡੀਕਲ ਐਸੋਸਿਏਸ਼ਨ ਵੱਲੋਂ ਫੈਡਰਲ ਸਰਕਾਰ ਨੂੰ ਆਪਣੇ ਉਸ ਪ੍ਰਸਤਾਵ ਉੱਤੇ ਮੁੜ ਵਿਚਾਰ ਕਰਨ ਲਈ ਆਖਿਆ ਜਾ ਰਿਹਾ ਹੈ ਜਿਸ ਵਿੱਚ ਮੁਨਾਫੇ ਉੱਤੇ ਟੈਕਸ ਲਾਉਣ ਦੀ ਤਜਵੀਜ਼ ਰੱਖੀ ਗਈ ਹੈ। ਡਾਕਟਰਾਂ ਦਾ ਤਰਕ ਹੈ ਕਿ ਇਸ ਨਾਲ ਉਨ੍ਹਾਂ ਦੀ ਰਿਟਾਇਰਮੈਂਟ ਦੀ ਸੇਵਿੰਗਜ਼ ਉੱਤੇ ਬਹੁਤ ਅਸਰ ਪਵੇਗਾ। ਐਸੋਸਿਏਸ਼ਨ ਦੀ ਪ੍ਰੈਜ਼ੀਡੈਂਟ ਕੈਥਲੀਨ ਰੌਸ ਨੇ ਆਖਿਆ ਕਿ ਕਈ ਡਾਕਟਰ ਆਪਣੀ ਮੈਡੀਕਲ ਪ੍ਰੈਕਟਿਸ ਤੋਂ ਹੋਣ ਵਾਲੀ ਕਮਾਈ ਨੂੰ ਆਪਣੀ ਰਿਟਾਇਰਮੈਂਟ ਲਈ ਆਪਣੀ ਕਾਰਪੋਰੇਸ਼ਨ ਵਿੱਚ ਨਿਵੇਸ਼ ਕਰਦੇ ਹਨ।ਪ੍ਰਸਤਾਵਿਤ ਤਬਦੀਲੀਆਂ ਨਾਲ ਇਸ ਤਰ੍ਹਾਂ ਦੇ ਨਿਵੇਸ਼ ਉੱਤੇ ਵੀ ਟੈਕਸ ਵਧੇਗਾ ਤੇ ਡਾਕਟਰਾਂ ਉੱਤੇ ਇਸ ਨਾਲ ਵਿੱਤੀ ਬੋਝ ਵਧੇਗਾ।ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਡਾਕਟਰਾਂ ਕੋਲ ਕੰਮ ਤੋਂ ਬਾਅਦ ਪੈਨਸ਼ਨ ਦਾ ਸਹਾਰਾ ਵੀ ਨਹੀਂ ਹੋਵੇਗਾ। ਰੌਸ ਨੇ ਆਖਿਆ ਕਿ ਇਸ ਤਰ੍ਹਾਂ ਦੀ ਤਬਦੀਲੀ ਨਾਲ ਕੈਨੇਡਾ ਵਿੱਚ ਡਾਕਟਰਾਂ ਦੀ ਰਕਰੂਟਮੈਂਟ ਤੇ ਉਨ੍ਹਾਂ ਨੂੰ ਬਣਾਈ ਰੱਖਣ ਉੱਤੇ ਵੀ ਅਸਰ ਪਵੇਗਾ।