ਚੰਡੀਗੜ੍ਹ ’ਚ ਪਹਿਲਾ ਕੌਮਾਂਤਰੀ ਫਿਲਮ ਫੈਸਟੀਵਲ 27 ਤੋਂ

0
15

ਚੰਡੀਗੜ੍ਹ: ਚੰਡੀਗੜ੍ਹ ਵਿਚ ਪਹਿਲਾ ਸਿਨੇਵੈਸਟਰ ਇੰਟਰਨੈਸ਼ਨਲ ਫਿਲਮ ਫੈਸਟੀਵਲ (ਸੀਆਈਐੱਫਐੱਫ) 27 ਤੋਂ 31 ਮਾਰਚ ਤੱਕ ਹੋਵੇਗਾ। ਇਸ ਫੈਸਟੀਵਲ ਵਿਚ ਭਾਰਤੀ ਫੀਚਰ ਫਿਲਮਾਂ, ਕਲਾਸਿਕ ਤੇ ਲਘੂ ਫਿਲਮਾਂ ਦਿਖਾਈਆਂ ਜਾਣਗੀਆਂ। ਫੈਸਟੀਵਲ ਦੀ ਸ਼ੁਰੂਆਤ ਜੂਲੀਅਟ ਬਿਨੋਚੇ ਦੇ ਫਰੈਂਚ ਡਰਾਮਾ ‘ਦਿ ਟੇਸਟ ਆਫ ਥਿੰਗਜ਼‘ ਨਾਲ ਹੋਵੇਗੀ। ਦੱਸਣਾ ਬਣਦਾ ਹੈ ਕਿ ਇਸ ਫਿਲਮ ਦੇ ਨਿਰਦੇਸ਼ਕ ਟਰੈਨ ਐਨ ਹੰਗ ਨੇ ਕਾਨ ਵਿੱਚ ਸਰਵੋਤਮ ਨਿਰਦੇਸ਼ਕ ਦਾ ਖਿਤਾਬ ਜਿੱਤਿਆ ਸੀ। ਫੈਸਟੀਵਲ ਦੀ ਸਮਾਪਤੀ 2024 ਦੀ ਦੱਖਣੀ ਕੋਰੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਡਰਾਉਣੀ ਡਰਾਮਾ ਫਿਲਮ ‘ਐਗਜ਼ੂਮਾ‘ (ਪਾਮਯੋ) ਨਾਲ ਹੋਵੇਗੀ। ਫੈਸਟੀਵਲ ਦੀਆਂ ਸ਼ੁਰੂਆਤੀ ਅਤੇ ਸਮਾਪਤੀ ਫਿਲਮਾਂ ਗੌਰਮਿੰਟ ਮਿਊਜ਼ੀਅਮ ਐਂਡ ਆਰਟ ਗੈਲਰੀ ਸੈਕਟਰ 10 ਦੇ ਓਪਨ ਏਅਰ ਥੀਏਟਰ ਵਿਚ ਦਿਖਾਈਆਂ ਜਾਣਗੀਆਂ।