ਮੈਟਰੋ ਵੈਨਕੂਵਰ ਵਿਚ ਲੋਕਾਂ ਨੂੰ ਹਜ਼ਾਰਾਂ ਕਿਫਾਇਤੀ ਘਰ ਮੁਹੱਈਆ ਕੀਤੇ ਜਾਣਗੇ-ਪ੍ਰੀਮੀਅਰ ਡੇਵਿਡ ਏਬੀ

0
14

ਵੈਨਕੂਵਰ-ਪ੍ਰੀਮੀਅਰ ਡੇਵਿਡ ਏਬੀ ਨੇ ਐਲਾਨ ਕੀਤਾ ਕਿ ਕਿਰਾਏਦਾਰਾਂ ਲਈ ਲਗਪਗ 2000 ਨਵੇਂ ਕਿਫਾਇਤੀ ਘਰ ਮੈਟਰੋ ਵੈਨਕੂਵਰ ਵਿਚ ਬਣਾਏ ਜਾਣਗੇ। ਏਬੀ ਨੇ ਕਿਹਾ ਕਿ ਹਰ ਕੋਈ ਆਪਣੀ ਸਮਰੱਥਾ ਮੁਤਾਬਿਕ ਵਧੀਆ ਘਰ ਦਾ ਹੱਕ ਰੱਖਦਾ ਹੈ। ਇਸੇ ਕਾਰਨ ਅਸੀਂ ਸਮੁੱਚੇ ਸੂਬੇ ਵਿਚ ਤੇਜ਼ੀ ਨਾਲ ਹੋਰ ਕਿਫਾਇਤੀ ਘਰਾਂ ਦੀ ਉਸਾਰੀ ਲਈ ਬੇਮਿਸਾਲ ਕਾਰਵਾਈ ਕਰ ਰਹੇ ਹਨ ਇਸ ਵਿਚ ਕਮਿਊਨਿਟੀ ਹਾਊÇੰਸੰਗ ਫੰਡ ਰਾਹੀਂ ਦਿੱਤੇ ਜਾਣ ਵਾਲੇ ਫੰਡ ਵੀ ਸ਼ਾਮਿਲ ਹਨ। ਫੰਡਿੰਗ ਦੇ ਤਾਜ਼ਾ ਦੌਰ ਨਾਲ ਸਾਡੇ ਸੂਬੇ ਦੇ ਹਰੇਕ ਖੇਤਰ ਵਿਚ ਘਰ ਉਸਾਰੇ ਜਾਣਗੇ ਜਿਸ ਵਿਚ ਸਾਡੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਸ਼ਹਿਰਾਂ ਤੋਂ ਪੇਂਡੂ ਅਤੇ ਦੂਰ ਦੁਰਾਡੇ ਦੇ ਇਲਾਕੇ ਸ਼ਾਮਿਲ ਹਨ। ਸੂਬਾ ਸਥਾਨਕ ਗੈਰ-ਲਾਭਕਾਰੀ ਹਾਊਸਿੰਗ ਪ੍ਰੋਵਾਈਡਰਾਂ ਨਾਲ ਸਾਂਝੇਦਾਰੀ ਕਰਕੇ 17 ਪ੍ਰਸਤਾਵਿਤ ਪ੍ਰਾਜੈਕਟਾਂ ਲਈ ਫੰਡ ਦੇਵੇਗਾ ਜਿਹੜੇ 1954 ਕਿਫਾਇਤੀ ਕਿਰਾਏ ਦੇ ਘਰ ਮੁਹੱਈਆ ਕਰਨਗੇ। ਬੀਸੀ ਦੇ ਬਾਕੀ ਹਿੱਸੇ ਵਿਚ ਵੀ 23 ਹੋਰ ਹਾਊਸਿੰਗ ਪ੍ਰਾਜੈਕਟਾਂ ਲਈ ਫੰਡ ਦਿੱਤੇ ਜਾਣਗੇ। ਇਹ ਨਵੇਂ ਘਰ ਪਰਿਵਾਰਾਂ ਅਤੇ ਬਜੁਰਗਾਂ,  ਦੇਖਭਾਲ ਵਿਚ ਰਹਿ ਰਹੇ ਸਾਬਕਾ ਨੌਜਵਾਨਾਂ ਅਤੇ ਹਿੰਸਾ ਤੋਂ ਸਤਾਈਆਂ ਔਰਤਾਂ ਲਈ ਹੋਣਗੇ। ਇਸ ਵਿਚ ਟਾਊਨਹਾਊਸ ਦੇ ਛੋਟੇ ਵਿਕਾਸ ਤੋਂ ਲੈ ਕੇ ਵਿਸ਼ਾਲ ਮਲਟੀ ਯੂਨਿਟ ਵਿਕਾਸ ਤਕ ਸਭ ਕੁਝ ਹੋਵੇਗਾ। ਇਹ ਐਲਾਨ ਸਰੀ ਵਿਚ  ਨਵੇਂ ਹਾਊੁਸਿੰਗ ਪ੍ਰਾਜੈਕਟ ਵਾਲੀ ਥਾਂ ਸੋਹਕੇਯਾਹ ਵਿਕਾਸ (7567 140 ਸਟਰੀਟ) ਵਿਖੇ ਇਕ ਪ੍ਰੈਸ ਕਾਨਫਰੰਸ ਵਿਚ ਕੀਤਾ ਗਿਆ ਜਿਸ ਦੇ 2024 ਦੇ ਬਸੰਤ ਮੌਸਮ ਦੇ ਅਖੀਰ ਵਿਚ ਖੁਲ੍ਹਣ ਦੀ ਆਸ ਹੈ। ਇਸ ਪ੍ਰਾਜੈਕਟ ਨੂੰ ਪਹਿਲਾਂ ਦੂਸਰੇ ਪੜਾਅ ਲਈ ਕਮਿਊਨਿਟੀ ਹਾਊਸਿੰਗ ਫੰਡ ਮਿਲਿਆ ਸੀ। ਹਾਊੁਸਿੰਗ ਮੰਤਰੀ ਰਵੀ ਕਾਹਲੋਂ ਨੇ ਦੱਸਿਆ ਕਿ ਇਹ ਘਰ ਸੂਬੇ ਦੇ ਕਿਫਾਇਤੀ ਘਰ ਤੇਜ਼ੀ ਨਾਲ ਮੁਹੱਈਆ ਕਰਨ ਦੀ ਯੋਜਨਾ ਦਾ ਹਿੱਸਾ ਹਨ। ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਦਾ ਐਲਾਨ ਕਮਿਊਨਿਟੀ ਹਾਊਸਿੰਗ ਫੰਡ ਦੀ 2032 ਤਕ ਸੂਬੇ ਵਿਚ 20000 ਤੋਂ ਵੀ ਜ਼ਿਆਦਾ ਕਿਫਾਇਤੀ ਕਿਰਾਏ ਦੇ ਘਰ ਉਸਾਰਨ ਲਈ 3.2 ਅਰਬ ਡਾਲਰ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਵਿਚੋਂ 12500 ਘਰ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਹਨ ਜਾਂ ਮੌਜੂਦਾ ਸਮੇਂ ਉਸਾਰੀ ਅਧੀਨ ਹਨ।