‘ਕਾਰਬੋਹਾਈਡਰੇਟਸ’ ਵਾਲੇ ਖਾਣੇ ਤੋਂ ਬਚਦਾ ਹਾਂ-ਦਿਲਜੀਤ

0
10

ਨਵੀਂ ਦਿੱਲੀ/ਮੁੰਬਈ: ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਸੋਸ਼ਲ ਮੀਡਆ ‘ਤੇ ਅਕਸਰ ਆਪਣੀ ਰਸੋਈ ਬਾਰੇ ਝਾਤ ਪਾਉਂਦੇ ਰਹਿੰਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਉਹ ਕਾਰਬੋਹਾਈਡਰੇਟ ਵਾਲਾ ਭੋਜਨ ਲੈਣ ਤੋਂ ਬਚਦੇ ਹਨ ਅਤੇ ਕਈ ਵਾਰ ਉਲਟਾ-ਸਿੱਧਾ ਭੋਜਨ ਖਾਣ ਮਗਰੋਂ ਉਨ੍ਹਾਂ ਨੂੰ ‘ਪਛਤਾਵਾ‘ ਹੁੰਦਾ ਹੈ। ਉਨ੍ਹਾਂ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅਜਿਹਾ ਵਿਅਕਤੀ ਹੈ ਜੋ ਚਮਚੇ ਨਾਲ ਭੋਜਨ ਖਾਣਾ ਪਸੰਦ ਕਰਦਾ ਹੈ। ਦਿਲਜੀਤ ਨੇ ਕਿਹਾ, ‘‘ਜੇ ਮੇਰੇ ਕੋਲ ਚਮਚਾ ਨਹੀਂ ਹੁੰਦਾ ਤਾਂ ਮੈਂ ਇੰਤਜ਼ਾਰ ਨਹੀਂ ਕਰ ਸਕਦਾ। ਮੈਂ ਇਸ ਤੋਂ ਬਿਨਾਂ ਹੀ ਭੋਜਨਾ ਖਾਣਾ ਸ਼ੁਰੂ ਕਰ ਦਿੰਦਾ ਹਾਂ।‘‘ ਦਿਲਜੀਤ ਨੇ ਦੱਸਿਆ ਕਿ ਉਹ ਸਾਦਾ ਭੋਜਨ ਖਾਂਦਾ ਹੈ। ਹਾਲਾਂਕਿ, ਉਹ ‘ਕਾਰਬੋਹਾਈਡਰੇਟ‘ ਵਾਲਾ ਭੋਜਨ ਲੈਣ ਤੋਂ ਬਚਦਾ ਹੈ ਅਤੇ ਚੌਲ ਨਹੀਂ ਖਾਂਦਾ। ਉਨ੍ਹਾਂ ਕਿਹਾ, ‘‘ਮੈਂ ਚੌਲ ਨਹੀਂ ਖਾਂਦਾ। ਮੈਂ ਹਰ ਰੋਜ਼ ਦਾਲ ਖਾਂਦਾ ਹਾਂ। ਕਾਰਬੋਹਾਈਡਰੇਟ ਲੈਣ ਤੋਂ ਬਚਦਾ ਹਾਂ। ਇਹ ਮੈਂ ਸਵੇਰੇ ਨਾਸ਼ਤੇ ਵਿੱਚ ਲੈਂਦਾ ਹਾਂ ਅਤੇ ਫਿਰ ਪੂਰਾ ਦਿਨ ਇਸ ਤੋਂ ਦੂਰ ਰਹਿੰਦਾ ਹਾਂ। ਕਈ ਵਾਰ ਮੈਨੂੰ ਚਾਰ-ਪੰਜ ਦਿਨਾਂ ਮਗਰੋਂ ਕੁੱਝ ਖਾਣ-ਪੀਣ ਦੀ ਇੱਛਾ ਹੁੰਦੀ ਹੈ। ਮੈਂ ਕਈ ਵਾਰ ਰਾਤ ਨੂੰ ਕੁੱਝ ਉਲਟਾ-ਸਿੱਧਾ ਵੀ ਖਾ ਲੈਂਦਾ ਹਾਂ ਜਿਸ ਕਰ ਕੇ ਅਗਲੇ ਦਿਨ ਪਛਾਉਣਾ ਪੈਂਦਾ ਹੈ।‘‘ ਜੇਕਰ ਕੰਮ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੀ ‘ਅਮਰ ਸਿੰਘ ਚਮਕੀਲਾ‘ ਫ਼ਿਲਮ ਨੂੰ ਰਿਲੀਜ਼ ਕਰਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਫਿਲਮ ਦੀ 8 ਅਪਰੈਲ ਨੂੰ ਸਕ੍ਰੀਨਿੰਗ ਕੀਤੀ ਗਈ ਹੈ। ਇਸ ਵਿੱਚ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ, ਸ਼ਬਾਨਾ ਆਜ਼ਮੀ, ਮ੍ਰਿਣਾਲ ਠਾਕੁਰ, ਪ੍ਰਤੀਕ ਸਹਿਜਪਾਲ ਸਮੇਤ ਕਈ ਹੋਰ ਹਸਤੀਆਂ ਨੇ ਹਿੱਸਾ ਲਿਆ। ਦਿਲਜੀਤ ਨਾਲ ਇਸ ਫਿਲਮ ਵਿੱਚ ਪਰਿਨੀਤੀ ਚੋਪੜਾ ਵੀ ਮੁੱਖ ਭੂਮਿਕਾ ਵਿੱਚ ਹਨ।