ਸਿੱਧੂ ਮੂਸੇਵਾਲਾ ਦਾ ਰੈਪਰ ਸੰਨੀ ਮਾਲਟਨ ਨਾਲ ਸਾਂਝਾ ਗੀਤ ‘4:10’ ਰਿਲੀਜ਼

0
8

ਮਾਨਸਾ-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਨਵਾਂ ਗੀਤ ‘4.10’, ਜੋ ਰੈਪਰ ਸੰਨੀ ਮਾਲਟਲ ਨਾਲ ਸਾਂਝਾ ਗਾਇਆ ਹੈ, ਅੱਜ ਸ਼ਾਮ ਕਰੀਬ 5 ਵਜੇ ਰਿਲੀਜ਼ ਕੀਤਾ ਗਿਆ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਕਰੀਬ ਸਾਢੇ 27 ਹਜ਼ਾਰ ਪ੍ਰਸੰਸਕਾਂ ਨੇ ਗੀਤ ‘ਤੇ ਕੁਮੈਂਟ ਕੀਤਾ ਸੀ। ਇਸ ਵਾਰ ਗੀਤ ਸਿੱਧੂ ਮੂਸੇਵਾਲਾ ਦੇ ਕਰੀਬੀ ਸੰਨੀ ਮਾਲਟਨ ਦੇ ਨਿੱਜੀ ਪੇਜ ਤੋਂ ਰਿਲੀਜ਼ ਕੀਤਾ ਗਿਆ ਹੈ। ਗੀਤ ਦੀ ਸ਼ੁਰੂਆਤ ਸੋਨੀ ਮਾਲਟਨ ਦੇ ਰੈਪ ਨਾਲ ਹੋਈ ਅਤੇ ਰੈਪ ਵਿੱਚ ਸੰਨੀ ਮਾਲਟਨ ਸੈਮੀ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਰੈਪ ਕਰਦੇ ਨਜ਼ਰ ਆਏ। 2.06 ਸੈਕਿੰਡ ਬਾਅਦ ਸ਼ੁਰੂ ਹੋਇਆ ਸਿੱਧੂ ਮੂਸੇਵਾਲਾ ਦਾ ਰੈਪ। ਇਹ ਗੀਤ 3.51 ਮਿੰਟ ਦਾ ਹੈ ਅਤੇ ਗੀਤ ਨਿਰਧਾਰਿਤ ਸਮੇਂ ਤੋਂ ਕਰੀਬ 4 ਮਿੰਟ ਦੇਰੀ ਨਾਲ ਰਿਲੀਜ਼ ਹੋਇਆ। ਗੀਤ ਦੇ ਰਿਲੀਜ਼ ਹੋਣ ਤੋਂ 15 ਮਿੰਟ ਬਾਅਦ ਤੱਕ ਕਰੀਬ 39 ਹਜ਼ਾਰ ਕੁਮੈਂਟਸ ਅਤੇ 1.50 ਲੱਖ ਲੋਕ ਉਕਤ ਗੀਤ ਨੂੰ ਪਸੰਦ ਕਰ ਚੁੱਕੇ ਹਨ। ਇਸ ਦਾ ਟੀਜ਼ਰ ਸੰਨੀ ਮਾਲਟਨ ਦੇ ਯੂਟਿਊਬ ਪੇਜ ‘ਤੇ ਰਿਲੀਜ਼ ਕੀਤਾ ਗਿਆ ਅਤੇ ਇਸ ਗੀਤ ਨੂੰ ਰੈਪਰ ਸੰਨੀ ਮਾਲਟਨ ਨੇ ਤਿਆਰ ਕੀਤਾ ਹੈ। ਜਾਣਕਾਰੀ ਅਨੁਸਾਰ ਜਿਵੇਂ ਹੀ ਇਹ ਗੀਤ ਰਿਲੀਜ਼ ਹੋਇਆ ਤਾਂ ਪ੍ਰਸੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰਿਲੀਜ਼ ਤੋਂ ਪਹਿਲਾਂ ਹੀ 75 ਹਜ਼ਾਰ ਤੋਂ ਵੱਧ ਪ੍ਰਸੰਸਕ ਗੀਤ ਨੂੰ ਸੁਣਨ ਦਾ ਇੰਤਜ਼ਾਰ ਕਰ ਰਹੇ ਸਨ। ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ‘ਚ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਗੀਤ ਨੂੰ 4:10 ਦਾ ਨਾਂ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਰੀਕ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਪੋਸਟਰ ਰਿਲੀਜ਼ ਕਰਨ ਦੇ ਨਾਲ ਹੀ ਰੈਪਰ ਸੰਨੀ ਮਾਲਟਨ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਗੀਤ ਉਨ੍ਹਾਂ ਦੇ ਯੂਟਿਊਬ ਚੈਨਲ ‘ਤੇ ਹੀ ਰਿਲੀਜ਼ ਕੀਤਾ ਜਾਵੇਗਾ।