ਚਮਕੀਲੇ ਬਾਰੇ ਇਮਤਿਆਜ਼ ਦੇ ਨਜ਼ਰੀਏ ਤੋਂ ਕਾਇਲ-ਦਿਲਜੀਤ

0
8

ਮੁੰਬਈ: ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ‘ ਦੇ ਅਗਾਮੀ ਐਪੀਸੋਡ ਵਿੱਚ ਨਜ਼ਰ ਆਉਣਗੇ। ਇਸ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਆਪਣੀ ਆਉਣ ਵਾਲੀ ਫ਼ਿਲਮ ‘ਅਮਰ ਸਿੰਘ ਚਮਕੀਲਾ‘ ਬਾਰੇ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਸੋਚਦਾ ਸੀ ਕਿ ਉਹ ਕਿਉਂਕਿ ਪੰਜਾਬ ਤੋਂ ਹੈ, ਇਸ ਲਈ ਉਹ ‘ਚਮਕੀਲਾ‘ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਜਾਣਦਾ ਹੋਵੇਗਾ। ਹਾਲਾਂਕਿ, ਦਿਲਜੀਤ ਨੇ ਕਿਹਾ ਕਿ ਫ਼ਿਲਮਸਾਜ਼ ਇਮਤਿਹਾਜ਼ ਦਾ ਨਜ਼ਰੀਆ ਸਮਝਣ ਮਗਰੋਂ ਉਹ ਪੂਰੀ ਤਰ੍ਹਾਂ ਉਸ ਦਾ ਕਾਇਲ ਹੋ ਗਿਆ। ਦਿਲਜੀਤ ਨੇ ਕਿਹਾ, ‘‘ਮੈਂ ਸੋਚਦਾ ਸੀ ਕਿ ਮੈਂ ਕਿਉਂਕਿ ਪੰਜਾਬ ਤੋਂ ਹਾਂ ਤੇ ਇਸ ਕਾਰਨ ਮੈਂ ਚਮਕੀਲੇ ਨੂੰ ਬਿਹਤਰ ਢੰਗ ਨਾਲ ਸਮਝਦਾ ਹਾਂ। ਪਰ ਇਮਤਿਆਜ਼ ਨੂੰ ਮਿਲਣ ਮਗਰੋਂ ਮੈਂ ਉਸ ਅੱਗੇ ਆਤਮਸਮਰਪਣ ਕਰ ਦਿੱਤਾ।‘‘ ਉਨ੍ਹਾਂ ਕਿਹਾ, ‘‘ਜਿਸ ਤਰ੍ਹਾਂ ਉਹ ਖੜ੍ਹਦਾ ਸੀ, ਜਿਸ ਤਰ੍ਹਾਂ ਬੋਲਦਾ ਸੀ, ਜਿਸ ਤਰ੍ਹਾਂ ਪ੍ਰਤੀਕਿਰਿਆ ਜ਼ਾਹਿਰ ਕਰਦਾ ਸੀ ਅਤੇ ਇੱਥੋਂ ਤੱਕ ਕਿ ਜਿਸ ਤਰ੍ਹਾਂ ਉਹ ਸੋਚਦਾ ਸੀ, ਇਮਤਿਆਜ਼ ਨੇ ਚਮਕੀਲੇ ‘ਤੇ ਪੂਰਾ ਅਧਿਐਨ ਕਰ ਕੇ ਪਤਾ ਲਾ ਲਿਆ ਸੀ।‘‘ ‘ਅਮਰ ਸਿੰਘ ਚਮਕੀਲਾ’ ਫ਼ਿਲਮ 12 ਅਪਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਚੁੱਕੀ ਹੈ।