ਯੂਟਿਲਟੀ ਦਰਾਂ ’ਤੇ ਵਧੇਰੇ ਕੰਟਰੋਲ ਦੀ ਮੰਗ ਕਰਨ ਵਾਲਾ ਬਿੱਲ ਅਲਬਰਟਾ ਲੈਜਿਸਲੇਚਰ ਵਿਚ ਪੇਸ਼

0
9

ਐਡਮਿੰਟਨ-ਅਲਬਰਟਾ ਸਰਕਾਰ ਨੇ ਸੋਮਵਾਰ ਲੈਜਿਸਲੇਚਰ ਵਿਚ ਇਕ ਬਿੱਲ ਪੇਸ਼ ਕੀਤਾ ਹੈ ਜਿਹੜਾ ਸ਼ਹਿਰ ਦੀ ਮਾਲਕੀ ਵਾਲੀਆਂ ਕੰਪਨੀਆਂ ਜਿਵੇਂ ਕੈਲਗਰੀ ਦੀ ਐਨਮੈਕਸ ਅਤੇ ਐਡਮਿੰਟਨ ਦੀ ਐਪਕੋਰ ਹੈ ਲਈ ਬਿਜਲੀ ਅਤੇ ਕੁਦਰਤੀ ਗੈਸ ਲਈ ਸਥਾਨਕ ਪਹੁੰਚ ਫੀਸਾਂ ਦੇ ਹਿਸਾਬ ਕਿਤਾਬ ਕਰਨ ਦੇ ਤਰੀਕੇ ਨੂੰ ਸੀਮਤ ਕਰੇਗਾ। ਯੂਨਾਈਟਡ ਕੰਸਰਵੇਟਿਵ ਪਾਰਟੀ ਮਿਉਂਸਪਲ ਸਰਕਾਰੀ ਐਕਟ ਵਿਚ ਸੋਧ ਕਰਕੇ ਤਬਦੀਲੀਆਂ ਕਰਨ ਦਾ ਇਰਾਦਾ ਰੱਖਦੀ ਹੈ। ਇਹ ਕਾਨੂੰਨ ਸੂਬੇ ਨੂੰ ਸਥਾਨਕ ਸਰਕਾਰ ’ਤੇ ਅਧਿਕਾਰ ਦਿੰਦਾ ਹੈ। ਮਿਸ ਸਮਿਥ ਓਟਵਾ ਨਾਲ ਆਪਣੇ ਕਾਨੂੰਨੀ ਅਧਿਕਾਰ ਖੇਤਰ ਦੀ ਲੜਾਈ ਦੇ ਹਿੱਸੇ ਵਜੋਂ ਮਿਉਂਸਪਲਟੀਆਂ ਖ਼ਾਸਕਰ ਕੈਲਗਰੀ ਅਤੇ ਐਡਮਿੰਟਨ ਉਪਰ ਸ਼ਕਤੀ ਵਧਾ ਰਹੀ ਹੈ। ਉਹ ਇਹ ਵੀ ਦਲੀਲ ਦਿੰਦੀ ਹੈ ਕਿ ਜਦੋਂ ਉਹ ਇਹ ਮਹਿਸੂਸ ਕਰਦੀ ਹੈ ਕਿ ਸਥਾਨਕ ਸਿਆਸਤਦਾਨ ਅਲਬਰਟਾ ਵਾਸੀਆਂ ਦੇ ਬਿਹਤਰ ਹਿੱਤਾਂ ਲਈ ਕੰਮ ਨਹੀਂ ਕਰ ਰਹੇ ਤਾਂ ਪ੍ਰੀਮੀਅਰ ਵਜੋਂ ਉਸ ਦਾ ਮਿਉਂਸਪਲ ਮਾਮਲਿਆਂ ਵਿਚ ਦਖਲ ਦੇਣਾ ਫਰਜ਼ ਬਣਦਾ ਹੈ। ਜਦੋਂ ਫੈਡਰਲ ਸਰਕਾਰ ਵਲੋਂ ਦਖਲਅੰਦਾਜ਼ੀ ਦੀ ਗੱਲ ਆਉਂਦੀ ਹੈ ਤਾਂ ਉਹ ਅਲਬਰਟਾ ਟੈਰੀਟਰੀ ਦਾ ਪੂਰੀ ਦ੍ਰਿੜਤਾ ਨਾਲ ਬਚਾਅ ਕਰਦੀ ਹੈ। ਉਨ੍ਹਾਂ ਦਾ ਕਹਿਣਾ ਕਿ ਮਿਉਂਸਪਲਟੀਆਂ ਸੂਬਾ ਕਾਨੂੰਨ ਕਰਕੇ ਮੌਜੂਦ ਹਨ, ਇਸ ਲਈ ਉਹ ਉਸ ਦੇ ਘੇਰੇ ਹੇਠ ਆਉਂਦੀਆਂ ਹਨ। ਸੂਬੇ ਵਿਚ ਸਥਾਨਕ ਪਹੁੰਚ ਫੀਸ ਵੱਖੋ ਵੱਖਰੀ ਹੈ ਅਤੇ ਕੈਲਗਰੀ ਵਿਚ ਉਤਰਾਅ ਚੜ੍ਹਾਅ ਬਾਜ਼ਾਰ ਦੀ ਭਵਿੱਖਬਾਣੀ ਦੇ ਆਧਾਰ ’ਤੇ ਹੁੰਦੇ ਹਨ। ਅਲਬਰਟਾ ਦਾ ਕਹਿਣਾ ਕਿ ਕੈਲਗਰੀ ਵਾਸੀਆਂ ਨੇ 2023 ਵਿਚ ਐਡਮਿੰਟਨ ਵਿਚ ਔਸਤਨ 75 ਡਾਲਰ ਦੇ ਮੁਕਾਬਲੇ 240 ਡਾਲਰ ਸਥਾਨਕ ਪਹੁੰਚ ਫੀਸ ਅਦਾ ਕੀਤੀ ਸੀ।