ਫੈਡਰਲ ਸਰਕਾਰ ਨੇ ਵੈਕਸੀਨ ਇੰਜਰੀ ਮੁਆਵਜ਼ਾ ਫੰਡ ਲਈ ਦਿੱਤੇ ਹੋਰ 36.4 ਮਿਲੀਅਨ ਡਾਲਰ

0
5

ਓਟਵਾ-ਫੈਡਰਲ ਸਰਕਾਰ ਨੇ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਤਿਆਰ ਕੀਤੇ ਫੰਡ ਲਈ 36.4 ਮਿਲੀਅਨ ਡਾਲਰ ਹੋਰ ਦਿੱਤੇ ਹਨ ਜਿਹੜੇ 2020 ਦੇ ਅੰਤ ਦੇ ਸਮੇਂ ਤੋਂ ਟੀਕਿਆਂ ਨਾਲ ਬਿਮਾਰ ਪੈ ਗਏ ਜਾਂ ਮਾਰੇ ਗਏ ਸਨ। ਇਸ ਪ੍ਰੋਗਰਾਮ ਦਾ ਐਲਾਨ ਜਨਤਾ ਲਈ ਕੋਵਿਡ-19 ਦੀ ਪਹਿਲੀ ਵੈਕਸੀਨ ਉਪਲਬਧ ਹੋਣ ਪਿੱਛੋਂ ਕੀਤਾ ਸੀ ਅਤੇ ਇਹ ਉਨ੍ਹਾਂ ਲੋਕਾਂ ਨੂੰ ਵਿੱਤੀ ਮੁਆਵਜ਼ਾ ਪ੍ਰਦਾਨ ਕਰਦਾ ਹੈ ਜਿਨ੍ਹਾਂ ’ਤੇ ਹੈਲਥ ਕੈਨੇਡਾ ਤੋਂ ਪ੍ਰਵਾਣਤ ਟੀਕਿਆਂ ਦਾ ਮਾੜਾ ਪ੍ਰਭਾਵ ਪਿਆ ਹੈ। ਲਿਬਰਲਜ਼ ਨੇ ਪ੍ਰੋਗਰਾਮ ਦੇ ਪਹਿਲੇ ਪੰਜ ਸਾਲਾਂ ਲਈ 75 ਮਿਲੀਅਨ ਡਾਲਰ ਰੱਖੇ ਸਨ। ਪ੍ਰੋਗਰਾਮ ਨੂੰ ਚਲਾਉਣ ਅਤੇ ਕਿਊਬਕ ਤੋਂ ਬਾਹਰ ਯੋਗ ਦਾਅਵਿਆਂ ਲਈ ਪੈਸੇ ਦੇਣ ਵਾਸਤੇ ਅੱਜ ਦੀ ਤਾਰੀਕ ਤਕ ਨਿੱਜੀ ਕੰਪਨੀ ਓਕਸਾਰੋ ਨੂੰ ਓਟਵਾ ਤੋਂ 56.2 ਮਿਲੀਅਨ ਡਾਲਰ ਮਿਲੇ ਹਨ। ਦਸੰਬਰ ਤਕ ਕੰਪਨੀ ਨੇ ਮੁਆਵਜ਼ੇ ਲਈ 11.2 ਮਿਲੀਅਨ ਡਾਲਰ ਅਦਾ ਕੀਤੇ ਹਨ। ਕਿਊਬਕ ਦਾ 1985 ਤੋਂ ਆਪਣਾ ਹੀ ਵੈਕਸੀਨ ਇੰਜਰੀ ਮੁਆਵਜ਼ਾ ਪ੍ਰੋਗਰਾਮ ਹੈ ਅਤੇ ਜਦੋਂ ਫੈਡਰਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤਾਂ ਇਸ ਨੂੰ 7.75 ਮਿਲੀਅਨ ਡਾਲਰ ਮਿਲੇ ਹਨ। ਪਿਛਲੇ ਹਫਤੇ ਹਾਊਸ ਆਫ ਕਾਮਨਜ਼ ਵਿਚ ਪੇਸ਼ ਕੀਤੇ ਫੈਡਰਲ ਬਜਟ ਦੇ ਹਿੱਸੇ ਵਜੋਂ ਪ੍ਰੋਗਰਾਮ ਦੇ ਅਗਲੇ ਦੋ ਸਾਲਾਂ ਲਈ ਲਿਬਰਲ ਸਰਕਾਰ ਨੇ ਓਕਸਾਰੇ ਤੇ ਕਿਊਬਕ ਲਈ 36 ਮਿਲੀਅਨ ਡਾਲਰ ਰੱਖੇ ਹਨ।