ਸੜਕ ਦੁਰਘਟਨਾ ’ਚ ਔਰਤ ਪੈਦਲ ਯਾਤਰੀ ਦੀ ਮੌਤ

0
5

ਐਬਟਸਫੋਰਡ-ਪਿਛਲੇ ਦਿਨੀ ਐਬਟਸਫੋਰਡ ਵਿਚ ਹਾਈਵੇਅ 11 ’ਤੇ ਇਕ ਔਰਤ ਪੈਦਲ ਯਾਤਰੀ ਦੀ ਕਿਸੇ ਅਣਪਛਾਤੀ ਮੋਟਰ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਐਬਟਸਫੋਰਡ-ਮਿਸ਼ਨ ਹਾਈਵੇਅ ਦੇ 5300 ਬਲਾਕ ਵਿਖੇ ਸੱਦਿਆ ਗਿਆ ਜਿਥੇ ਉਸ ਨੂੰ ਪੈਦਲ ਯਾਤਰੀ ਔਰਤ ਜਾਨਲੇਵਾ ਸੱਟਾਂ ਤੋਂ ਪੀੜਤ ਮਿਲੀ। ਉਸ ਨੂੰ ਮੌਕੇ ’ਤੇ ਹੀ ਮਿ੍ਰਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਸੇ ਮੋਟਰ ਗੱਡੀ ਦੇ ਵੇਰਵੇ ਜਾਰੀ ਨਹੀਂ ਕੀਤੇ ਜਿਹੜੀ ਸ਼ਾਇਦ ਦੁਰਘਟਨਾ ਵਿਚ ਸ਼ਾਮਿਲ ਸੀ ਪਰ ਕਿਹਾ ਕਿ ਉਹ ਸ਼ਾਮ 10 ਵਜੇ ਤੋਂ ਅੱਧੀ ਰਾਤ ਵਿਚਕਾਰ ਸਮੇਂ ਦੇ ਚਸ਼ਮਦੀਦ ਗਵਾਹਾਂ ਅਤੇ ਡੈਸ਼-ਕੈਮ ਫੁੱਟੇਜ ਦੀ ਭਾਲ ਕਰ ਰਹੀ ਹੈ। ਜਾਂਚ ਅਧਿਕਾਰੀ ਦੁਰਘਟਨਾ ਵਿਚ ਮਰੀ ਔਰਤ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ।