ਫਰਵਰੀ ਵਿਚ ਮਹਿੰਗਾਈ ਦਰ ਦੀ ਰਫਤਾਰ 2.8 ਫ਼ੀਸਦੀ ਨਾਲ ਘਟੀ

0
11

ਓਟਵਾ-ਪਿਛਲੇ ਮਹੀਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਚਾਨਕ ਘੱਟ ਕੇ 2.8 ਫੀਸਦੀ ਰਹਿ ਗਈ। ਇਸ ਲਈ ਸੈਲੂਲਰ ਤੇ ਇੰਟਰਨੈੱਟ ਸੇਵਾਵਾਂ ਵਿੱਚ ਆਈ ਭਾਰੀ ਗਿਰਾਵਟ ਦੇ ਨਾਲ ਨਾਲ ਗਰੌਸਰੀ ਦੀਆਂ ਕੀਮਤਾਂ ਵਿੱਚ ਆਈ ਕਮੀ ਵੀ ਜ਼ਿੰਮੇਵਾਰ ਹੈ। ਮੰਗਲਵਾਰ ਨੂੰ ਸਟੈਟੇਸਟਿਕਸ ਕੈਨੇਡਾ ਨੇ ਫਰਵਰੀ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਾਰੀ ਕੀਤਾ, ਜਿਸ ਤੋਂ ਸਾਹਮਣੇ ਆਇਆ ਕਿ ਕੀਮਤਾਂ ਵਿੱਚ ਵਾਧੇ ਵਿੱਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਅਰਥਸ਼ਾਸਤਰੀਆਂ ਵੱਲੋਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਕੈਨੇਡਾ ਦੀ ਮਹਿੰਗਾਈ ਦਰ ਜਨਵਰੀ ਦੀ 2.9 ਫੀ ਸਦੀ ਮਹਿੰਗਾਈ ਦਰ ਨਾਲੋਂ ਟੱਪ ਜਾਵੇਗੀ। ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਵਾਇਰਲੈੱਸ ਸਰਵਿਸਿਜ਼ 26.5 ਫੀ ਸਦੀ ਨਾਲ ਹੇਠਾਂ ਚੱਲ ਰਹੀਆਂ ਹਨ ਤੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਨਾਲੋਂ ਇੰਟਰਨੈੱਟ ਕੀਮਤਾਂ 13.2 ਫੀ ਸਦੀ ਡਿੱਗ ਗਈਆਂ ਹਨ। ਇੱਕ ਸਾਲ ਪਹਿਲਾਂ ਨਾਲੋਂ ਫਰਵਰੀ ਵਿੱਚ ਸਟੋਰ ਤੋਂ ਖਰੀਦੇ ਜਾਣ ਵਾਲੇ ਫੂਡ ਦੀਆਂ ਕੀਮਤਾਂ 2.4 ਫੀ ਸਦੀ ਦੇ ਹਿਸਾਬ ਨਾਲ ਹੌਲੀ ਹੌਲੀ ਵਧੀਆਂ। ਇਸ ਦੌਰਾਨ ਮਹਿੰਗਾਈ ਉੱਤੇ ਹਾਊਸਿੰਗ ਦੀਆਂ ਕੀਮਤਾਂ ਕਾਰਨ ਦਬਾਅ ਵਧਿਆ ਹੋਇਆ ਹੈ। ਮਾਰਗੇਜ ਇੰਟਰਸਟ 26੍ਹ3 ਫੀ ਸਦੀ ਉੱਤੇ ਪੈ ਰਿਹਾ ਹੈ ਜਦਕਿ ਕਿਰਾਇਆ ਸਾਲਾਨਾ 8.2 ਫੀ ਸਦੀ ਪੈ ਰਿਹਾ ਹੈ।