ਓਨਟਾਰੀਓ ਵਲੋਂ ਕੈਰੀਅਰ ਕਾਲਜਾਂ ਨੂੰ ਸਟੂਡੈਂਟ ਸਟੱਡੀ ਪਰਮਿਟ ਲਈ ਦਰਵਾਜੇ ਬੰਦ

0
15

ਜਨਤਕ ਕਾਲਜਾਂ ਤੇ ਯੂਨੀਵਰਸਿਟੀ ਨੂੰ ਹੀ ਜਾਰੀ ਹੋਣਗੇ 96 ਪ੍ਰਤੀਸ਼ਤ ਸਟੱਡੀ ਪਰਮਿਟ
ਓਟਵਾ- ਖਬਰ ਹੈ ਕਿ ਓਨਟਾਰੀਓ ਸਰਕਾਰ ਸਰਕਾਰੀ ਸਹਾਇਤਾ ਪ੍ਰਾਪਤ ਜਨਤਕ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ 96% ਅੰਤਰਰਾਸ਼ਟਰੀ ਸਟੱਡੀ ਪਰਮਿਟ ਦੇਵੇਗਾ ਜਦੋਂਕਿ ਕੈਰੀਅਰ ਕਾਲਜਾਂ ਨੂੰ ਕੋਈ ਸਟੱਡੀ ਪਰਮਿਟ ਜਾਰੀ ਨਹੀ ਕੀਤੇ ਜਾਣਗੇ। ਓਨਟਾਰੀਓ ਆਪਣੀਆਂ ਲਗਭਗ ਸਾਰੀਆਂ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਅਰਜ਼ੀਆਂ ਜਨਤਕ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਹੀ ਜਾਰੀ ਕਰੇਗਾ ਜੋ ਉੱਚ-ਮੰਗ ਵਾਲੇ ਪ੍ਰੋਗਰਾਮਾਂ ਨੂੰ ਤਰਜੀਹ ਦਿੰਦੇ ਹਨ, ਜਿਵੇਂ ਕਿ ਹੁਨਰਮੰਦ ਵਪਾਰ ਅਤੇ ਚਾਈਲਡ ਕੇਅਰ ਆਦਿ ਜਦੋਂਕਿ ਕੈਰੀਅਰ ਕਾਲਜਾਂ ਨੂੰ ਕੋਈ ਸਟੱਡੀ ਪਰਮਿਟ ਜਾਰੀ ਨਹੀ ਕੀਤਾ ਜਾਵੇਗਾ। ਓਨਟਾਰੀਓ ਸਰਕਾਰ ਜਲਦ ਹੀ ਇਹ ਐਲਾਨ ਕਰਨ ਵਾਲੀ ਹੈ ਕਿ ਇਸਦੀਆਂ ਅੰਤਰਰਾਸ਼ਟਰੀ ਸਟੱਡੀ ਪਰਮਿਟ ਅਰਜ਼ੀਆਂ ਦਾ 96 ਪ੍ਰਤੀਸ਼ਤ ਜਨਤਕ ਤੌਰ ‘ਤੇ ਸਹਾਇਤਾ ਪ੍ਰਾਪਤ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਜਾਵੇਗਾ, ਬਾਕੀ ਚਾਰ ਪ੍ਰਤੀਸ਼ਤ ਲੈਂਗੂਏਜ ਸਕੂਲਾਂ, ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਅਣ-ਨਿਰਧਾਰਤ “ਹੋਰ ਸੰਸਥਾਵਾਂ“ ਨੂੰ ਦਿੱਤੇ ਜਾਣਗੇ। ਸਰਕਾਰ ਨੇ ਕਿਹਾ ਕਿ ਕੈਰੀਅਰ ਕਾਲਜਾਂ ਦੀ ਕੋਈ ਸਟੱਡੀ ਪਰਮਿਟ ਲਈ ਅਰਜੀ ਮਨਜੂਰ ਨਹੀ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਜਨਵਰੀ ਵਿੱਚ, ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਸਟੱਡੀ ਵੀਜ਼ਾ ਲਈ ਅਰਜ਼ੀਆਂ ਦੀ ਗਿਣਤੀ ‘ਤੇ ਇੱਕ ਸੀਮਾ ਲਗਾ ਦਿੱਤੀ ਸੀ। ਇਹ ਕੈਪ ਸਾਰੇ ਸੂਬਿਆਂ ਵਿੱਚ ਪ੍ਰਤੀ ਵਿਅਕਤੀ ਆਧਾਰ ’ਤੇ ਲਾਗੂ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਓਨਟਾਰੀਓ, ਜਿਸ ਵਿੱਚ ਹੋਰਾਂ ਨਾਲੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਹਨ, ਨੂੰ ਆਪਣੇ ਦਾਖਲੇ ਵਿੱਚ ਲਗਭਗ 50 ਪ੍ਰਤੀਸ਼ਤ ਦੀ ਕਟੌਤੀ ਕਰਨੀ ਪਵੇਗੀ।