ਨਿਮਰਤ ਕੌਰ ਨੇ ਗੁਲਮਰਗ ’ਚ ਮਨਾਇਆ ਜਨਮ ਦਿਨ

0
15

ਮੁੰਬਈ: ਬੌਲੀਵੁੱਡ ਅਦਾਕਾਰਾ ਨਿਮਰਤ ਕੌਰ ਨੇ ਅੱਜ ਕਸ਼ਮੀਰ ਦੇ ਗੁਲਮਰਗ ਵਿੱਚ ਆਪਣਾ 42ਵਾਂ ਜਨਮ ਦਿਨ ਮਨਾਇਆ। ਉਸ ਨੇ ਬਰਫ਼ ਨਾਲ ਲੱਦੀਆਂ ਪਹਾੜੀਆਂ ‘ਤੇ ਮੌਜ ਮਸਤੀ ਕਰਨ (ਸਕੀਇੰਗ) ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਹਾਲ ਹੀ ਵਿੱਚ ‘ਸਜਨੀ ਸ਼ਿੰਦੇ ਕਾ ਵਾਇਰਲ ਵੀਡੀਓ‘ ਵਿੱਚ ਨਜ਼ਰ ਆਈ ਅਦਾਕਾਰਾ ਇਸ ਵੇਲੇ ਧਰਤੀ ਦੀ ਜੰਨਤ ਗੁਲਮਰਗ ਵਿੱਚ ਛੁੱਟੀਆਂ ਮਨਾ ਰਹੀ ਹੈ। ਅਦਾਕਾਰਾ ਨੇ ਅੱਜ ਇੰਸਟਾਗ੍ਰਾਮ ‘ਤੇ ਆਪਣੇ ‘ਸਕੀਇੰਗ‘ ਦੇ ਪਹਿਲੇ ਤਜਰਬੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਵੀਡੀਓ ਵਿੱਚ ਨਿਮਰਤ ਨੇ ਸਫੇਦ ਸਵੈਟਰ ਅਤੇ ਲੰਮੀ ਜੈਕੇਟ ਪਾਈ ਹੋਈ ਹੈ। ਉਹ ‘ਆਈਸ ਸਕੇਟ‘ ਪਾ ਕੇ ਜੇਤੂ ਚਿੰਨ੍ਹ ਬਣਾਉਂਦੀ ਨਜ਼ਰ ਆ ਰਹੀ ਹੈ ਹਾਲਾਂਕਿ ਪਹਿਲਾਂ-ਪਹਿਲਾਂ ਉਹ ਘਬਰਾਈ ਹੋਈ ਦਿਖੀ ਪਰ ਬਾਅਦ ਵਿੱਚ ਉਹ ਖੁਸ਼ ਨਜ਼ਰ ਆਈ। ਇੱਕ ਹੋਰ ਵੀਡੀਓ ਵਿੱਚ ਨਿਮਰਤ ਇੱਕ ਖੁੱਲੀ ਜੀਪ ਵਿੱਚ ਬੈਠੀ ਗੁਲਮਰਗ ‘ਚ ਬਰਫ਼ ਨਾਲ ਲੱਦੇ ਪਹਾੜਾਂ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। ਇਸ ਬਾਰੇ ਉਸ ਨੇ ਕਿਹਾ, ‘‘ਪਹਿਲੀ ਵਾਰ ਸਕੀਇੰਗ ਕੀਤੀ। ਜਵਾਨ ਹੋ ਰਹੇ ਬੱਚਿਆਂ ਨੂੰ ਇੱਕ ਵਾਰ ਇਹ ਤਜਰਬਾ ਹਾਸਲ ਕਰਨ ਦਾ ਸੁਝਾਅ ਦਿੰਦੀ ਹਾਂ। ਰੱਬ ਦੀ ਬਖਸ਼ੀ ਥਾਂ ‘ਤੇ ਸ਼ਾਨਦਾਰ ਸਮਾਂ ਲੰਘਿਆ।‘‘ ਜ਼ਿਕਰਯੋਗ ਹੈ ਕਿ ਹਾਲ ਦੀ ਘੜੀ ਉਹ ਫਿਲਮ ‘ਸੈਕਸ਼ਨ 84‘ ‘ਤੇ ਕੰਮ ਕਰ ਰਹੀ ਹੈ।