ਗਰਮ ਗੁੜ ਦੇ ਕੜਾਹੇ ’ਚ ਡਿੱਗ ਕੇ ਕਿਸਾਨ ਦੀ ਮੌਤ

0
18

ਜਲੰਧਰ-ਪਿੰਡ ਟਿੱਬਾ ਨੇੜੇ ਗੁੜ ਬਣਾਉਣ ਵਾਲੇ ਕੜਾਹੇ ਵਿੱਚ ਡਿੱਗਣ ਕਾਰਨ ਇੱਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁੜ ਬਣਾਉਣ ਦੌਰਾਨ ਤਿਲਕ ਕੇ ਕੜਾਹੀ ਵਿੱਚ ਡਿੱਗਣ ਕਾਰਨ ਕਿਸਾਨ ਸੁਰਿੰਦਰ ਸਿੰਘ (70) ਵਾਸੀ ਪਿੰਡ ਟਿੱਬਾ ਬੁਰੀ ਤਰ੍ਹਾਂ ਝੁਲਸ ਗਿਆ ਤੇ ਬਾਅਦ ਵਿੱਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੇ ਭਰਾ ਕੇਹਰ ਸਿੰਘ ਨੇ ਦੱਸਿਆ ਗੁੜ ਬਣਾਉਂਦੇ ਸਮੇਂ ਅਚਾਨਕ ਧੂੰਏਂ ਕਾਰਨ ਉਹ ਕੜਾਹੇ ਵਿੱਚ ਡਿੱਗ ਗਿਆ ਤੇ ਬੁਰੀ ਤਰ੍ਹਾਂ ਝੁਲਸ ਗਿਆ।