ਇਜ਼ਰਾਈਲ ਅਤੇ ਹਮਾਸ ’ਤੇ ਗਾਜ਼ਾ ਵਿਚ ਜੰਗਬੰਦੀ ਲਈ ਕੌਮਾਂਤਰੀ ਦਬਾਅ ਵਧਿਆ

0
8
Humanitarian aid is airdropped to Palestinians over Gaza City, Gaza Strip, Monday, March 25, 2024. AP/PTI(AP03_26_2024_000141A)

ਇਜ਼ਰਾਈਲ ਤੇ ਹਮਾਸ ਨੇ ਸਾਲਸੀ ਦੇ ਯਤਨ ਨਕਾਰੇ
ਰਫਾਹ-ਹਮਾਸ ਨੇ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਕੌਮਾਂਤਰੀ ਸਾਲਸ ਵਲੋਂ ਪੇਸ਼ ਕੀਤੇ ਗਏ ਹਾਲੀਆ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਦੂਜੇ ਪਾਸੇ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਉਸ ਮਤੇ ਦਾ ਵਿਰੋਧ ਕੀਤਾ ਹੈ ਜਿਹੜਾ ਦੋਵਾਂ ਨੂੰ ਸੰਪਰਕ ਕੀਤੇ ਬਿਨਾਂ ਪਾਸ ਕੀਤਾ ਗਿਆ ਸੀ। ਗਾਜ਼ਾ ਵਿਚ ਛੇ ਮਹੀਨੇ ਤੋਂ ਜੰਗ ਚਲ ਰਹੀ ਹੈ ਤੇ ਦੋਵਾਂ ਨੇ ਖੂਨ ਖਰਾਬੇ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਨੂੰ ਨਕਾਰਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਹਮਾਸ ਨੂੰ ਖਤਮ ਕਰਨ ਤੇ ਕਈ ਬੰਧਕਾਂ ਦੀ ਰਿਹਾਅ ਕਰਵਾ ਸਕਦਾ ਹੈ ਜੇ ਉਹ ਰਫਾਹ ਦੇ ਦੱਖਣੀ ਸ਼ਹਿਰ ਵਿਚ ਆਪਣੇ ਜ਼ਮੀਨੀ ਹਮਲੇ ਵਧਾਉਂਦਾ ਹੈ। ਰਫਾਹ ਵਿਚ ਅੱਧੀ ਤੋਂ ਵੱਧ ਆਬਾਦੀ ਨੇ ਰਾਹਤ ਕੈਂਪਾਂ ਵਿਚ ਪਨਾਹ ਲਈ ਹੋਈ ਹੈ। ਦੂਜੇ ਪਾਸੇ ਹਮਾਸ ਨੇ ਕਿਹਾ ਹੈ ਕਿ ਜਦੋਂ ਤਕ ਇਜ਼ਰਾਈਲ ਜੰਗਬੰਦੀ ਲਈ ਸਹਿਮਤ ਨਹੀਂ ਹੁੰਦਾ, ਗਾਜ਼ਾ ਤੋਂ ਆਪਣੀ ਫੌਜ ਵਾਪਸ ਨਹੀਂ ਸੱਦਦਾ ਤੇ ਫਲਸਤੀਨੀ ਕੈਦੀਆਂ ਨੂੰ ਰਿਹਾਅ ਨਹੀਂ ਕਰਦਾ ਉਹ ਤਦ ਤਕ ਬੰਧਕਾਂ ਨੂੰ ਰਿਹਾਅ ਨਹੀਂ ਕਰੇਗਾ। ਇਸ ਜੰਗ ਵਿਚ ਹੁਣ ਤਕ 32 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਤੇ ਗਾਜ਼ਾ ਪੱਟੀ ਦੇ ਜ਼ਿਆਦਾਤਰ ਹਿੱਸੇ ਨੁਕਸਾਨੇ ਗਏ ਹਨ।