ਭਾਰਤ ਵੱਲੋਂ ਭੂਟਾਨ ਨੂੰ ਵਿਕਾਸ ਪ੍ਰਾਜੈਕਟ ਲਈ 500 ਕਰੋੜ ਰੁਪਏ ਜਾਰੀ

0
10

ਥਿੰਪੂ-ਭਾਰਤ ਨੇ ਗਿਆਲਸੁੰਗ ਪ੍ਰਾਜੈਕਟ ਨਾਲ ਸਬੰਧਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਭੂਟਾਨ ਨੂੰ 500 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ। ਇਹ ਕਿਸ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 23 ਮਾਰਚ ਨੂੰ ਭੂਟਾਨ ਦੀ ਦੋ ਰੋਜ਼ਾ ਯਾਤਰਾ ਦੀ ਸਮਾਪਤੀ ਤੋਂ ਬਾਅਦ ਜਾਰੀ ਕੀਤੀ ਗਈ ਹੈ ਜਿਸ ਦੌਰਾਨ ਉਨ੍ਹਾਂ ਥਿੰਪੂ ਨੂੰ ਵਿਕਾਸ ਕਾਰਜਾਂ ਵਿੱਚ ਨਵੀਂ ਦਿੱਲੀ ਦੀ ਹਮਾਇਤ ਦਾ ਭਰੋਸਾ ਦਿੱਤਾ ਸੀ ਅਤੇ ਅਗਲੇ ਪੰਜ ਸਾਲਾਂ ਦੌਰਾਨ ਭੂਟਾਨ ਨੂੰ 10 ਹਜ਼ਾਰ ਕਰੋੜ ਰੁਪਏ ਦੇਣ ‘ਤੇ ਸਹਿਮਤੀ ਜ਼ਾਹਿਰ ਕੀਤੀ ਸੀ। ਇਹ ਦੂਜੀ ਕਿਸ਼ਤ ਭੂਟਾਨ ‘ਚ ਭਾਰਤੀ ਰਾਜਦੂਤ ਸੁਧਾਕਰ ਦਲੇਲਾ ਨੇ ਭੂਟਾਨ ਦੇ ਵਿਦੇਸ਼ ਮੰਤਰੀ ਲਿਓਨਪੋ ਡੀਐੱਨ ਧੁੰਗਯੇਲ ਨੂੰ ਸੌਂਪੀ। ਭਾਰਤੀ ਅੰਬੈਸੀ ਨੇ ਕਿਹਾ, ‘ਭਾਰਤ ਨੂੰ ਭੂਟਾਨ ਨਰੇਸ਼ ਦੀ ਇਤਿਹਾਸਕ ਪਹਿਲ ‘ਤੇ ਭੂਟਾਨ ਨਾਲ ਭਾਈਵਾਲੀ ਕਰਨ ਦਾ ਮੌਕਾ ਮਿਲਿਆ ਹੈ ਜੋ ਨੌਜਵਾਨਾਂ ਤੇ ਹੁਨਰ ਨੂੰ ਰਾਸ਼ਟਰ ਨਿਰਮਾਣ ਦੀਆਂ ਕੋਸ਼ਿਸ਼ਾਂ ਦੇ ਕੇਂਦਰ ‘ਚ ਰੱਖਦੀ ਹੈ।‘