ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਸਥਿਰ ਰੱਖੀਆਂ ਪਰ ਜੂਨ ਵਿਚ ਕਟੌਤੀ ਕਰਨ ’ਤੇ ਵਿਚਾਰ

0
2
The Bank of Canada is pictured in Ottawa on Tuesday Sept. 6, 2022. A Bank of Canada report on consumer expectations released last week says more than a quarter of Canadians expect to see deflation five years from now. However, an economics professor at Laval University said the chance of there being deflation, or a decrease in prices is "extremely unlikely." THE CANADIAN PRESS/Sean Kilpatrick

ਓਟਵਾ-ਸੈਂਟਰਲ ਬੈਂਕ ਨੇ ਵਿਆਦ ਦਰਾਂ 5 ਫ਼ੀਸਦੀ ’ਤੇ ਸਥਿਰ ਰੱਖੀਆਂ ਹਨ ਅਤੇ ਕਿਹਾ ਕਿ ਉਸ ਨੇ ਵਿਆਜ ਦਰਾਂ ਘਟਾਉਣ ਲਈ ਸਥਿਤੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੈਂਕ ਆਫ ਕੈਨੇਡਾ ਨੇ ਕਿਹਾ ਕਿ ਉਹ ਜੂਨ ਮਹੀਨੇ ਵਿਆਜ ਦਰਾਂ ਵਿਚ ਕਟੌਤੀ ਲਈ ਦਰਵਾਜੇ ਖੁਲ੍ਹੇ ਰੱਖ ਰਹੀ ਹੈ ਪਰ ਇਸ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਮਹਿੰਗਾਈ ਫਿਰ ਵਧਦੀ ਹੈ ਤਾਂ ਵਿਆਜ ਦਰਾਂ ਘਟਾਉਣ ਵਿਚ ਜਲਦਬਾਜ਼ੀ ਨਹੀਂ ਕੀਤੀ ਜਾਵੇਗੀ। 5 ਜੂਨ ਦੇ ਐਲਾਨ ਵਿਚ ਵਿਆਜ ਦਰ ਵਿਚ ਕਟੌਤੀ ਦੀ ਸੰਭਾਵਨਾ ਸਬੰਧੀ ਪੁੱੱਛੇ ਸਵਾਲ ਦੇ ਜਵਾਬ ਵਿਚ ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਇਹ ਗੱਲ ਸੰਭਾਵਨਾ ਦੇ ਦਾਇਰੇ ਵਿਚ ਹੈ। ਬੈਂਕ ਆਫ ਕੈਨੇਡਾ ਨੇ ਲਗਾਤਾਰ ਛੇਵੀਂ ਵਾਰ ਆਪਣੀ ਮੁੱਖ ਵਿਆਜ ਦਰ ਨੂੰ ਪੰਜ ਫ਼ੀਸਦੀ ’ਤੇ ਰੱਖਿਆ ਹੈ ਅਤੇ ਕਿਹਾ ਕਿ ਉਸ ਨੇ ਵਿਆਜ ਦਰਾਂ ਘਟਾਉਣ ਲਈ ਜ਼ਰੂਰੀ ਆਰਥਿਕ ਸਥਿਤੀਆਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ। ਮੈਕਲਮ ਨੇ ਦੱਸਿਆ ਕਿ ਜਨਵਰੀ ਤੋਂ ਆਰਥਿਕ ਅੰਕੜਿਆਂ ਨੇ ਸੈਂਟਰਲ ਬੈਂਕ ਦਾ ਵਿਸ਼ਵਾਸ਼ ਵਧਾਇਆ ਹੈ ਕਿ ਆਰਥਿਕ ਵਿਕਾਸ ਵਧਣ ਦੇ ਬਾਵਜੂਦ ਮਹਿੰਗਾਈ ਘੱਟ ਰਹੇਗੀ ਪਰ ਸੈਂਟਰਲ ਬੈਂਕ ਦਰਾਂ ਵਿਚ ਕਟੌਤੀ ਕਰਨੀ ਸ਼ੁਰੂ ਕਰਨ ਤੋਂ ਪਹਿਲਾਂ ਹੋਰ ਨਿਸ਼ਚਤਤਾ ਚਾਹੁੰਦਾ ਹੈ। ਮੈਕਲਮ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਬਹੁਤੇ ਕੈਨੇਡੀਅਨ ਇਹ ਜਾਨਣਾ ਚਾਹੁੰਦੇ ਹਨ ਕਿ ਕਦੋਂ ਅਸੀਂ ਆਪਣੇ ਨੀਤੀ ਵਿਆਜ ਦਰਾਂ ਘੱਟ ਕਰਾਂਗੇ। ਸਾਨੂੰ ਇਹ ਯਕੀਨ ਹੋਣ ਦੀ ਲੋੜ ਹੈ ਕਿ ਹੁਣ ਕਟੌਤੀ ਕਰਨ ਦ ਸਮਾਂ ਹੈ। ਇਸ ਦਾ ਸੰਖੇਪ ਜਵਾਬ ਇਹ ਹੈ ਕਿ ਅਸੀਂ ਉਹ ਚੀਜ਼ ਦੇਖ ਰਹੇ ਜਿਸ ਦੀ ਸਾਨੂੰ ਦੇਖਣ ਦੀ ਲੋੜ ਹੈ। ਸਾਨੂੰ ਇਹ ਭਰੋਸਾ ਰੱਖਣ ਲਈ ਲੰਬੇ ਸਮੇਂ ਤਕ ਇਹ ਦੇਖਣ ਦੀ ਜ਼ਰੂਰਤ ਹੈ ਕਿ ਕੀਮਤ ਸਥਿਰਤਾ ਵੱਲ ਕਾਇਮ ਰਹੇਗੀ। ਬੈਂਕ ਆਫ ਕੈਨੇਡਾ ਦੇ ਤਾਜ਼ਾ ਐਲਾਨ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਭਾਵੇਂ ਸੈਂਟਰਲ ਬੈਂਕ ਮਹਿੰਗਾਈ ਦੇ ਮੋਰਚੇ ’ਤੇ ਹੁਣ ਤਕ ਕੀਤੀ ਪ੍ਰਗਤੀ ਤੋਂ ਉਤਸ਼ਾਹਿਤ ਹੈ ਪਰ ਇਸ ਦੀਆਂ ਆਪਣੇ ਮੁਦਰਾ ਨੀਤੀ ਫ਼ੈਸਲਿਆਂ ਲਈ ਸਾਵਧਾਨੀ ਨਾਲ ਪਹੁੰਚ ਅਪਨਾਉਣ ਦੀਆਂ ਯੋਜਨਾਵਾਂ ਹਨ। ਬੁੱਧਵਾਰ ਦੀ ਖ਼ਬਰ ’ਤੇ ਪ੍ਰਤੀਕਿਰਿਆ ਦਿੰਦਿਆਂ ਅਰਥਸ਼ਾਸਤਰੀ ਸੈਂਟਰਲ ਬੈਂਕ ਵਲੋਂ ਆਪਣੀ ਨੀਤੀ ਦਰਾਂ ਸਾਲ ਦੇ ਅੱਧ ਵਿਚ ਘਟਾਉਣ ਦੀ ਆਸ ਕਰ ਰਹੇ ਹਨ ਪਰ ਉਹ ਇਹ ਗੱਲ ਮੰਨਦੇ ਹਨ ਕਿ ਬੈਂਕ ਵਲੋਂ ਇਹ ਫ਼ੈਸਲਾ ਲੈਣ ਲਈ ਅਗਲੇ ਦੋ ਮਹੀਨੇ ਮਹਿੰਗਾਈ ਦੀ ਦਰ ਹੇਠਾਂ ਰਹਿਣੀ ਚਾਹੀਦੀ ਹੈ। ਸੀਡੀ ਹੋਵ ਇੰੰਸਟੀਚਿਊਟੀ ਵਿਖੇ ਮੁਦਰਾ ਨੀਤੀ ਬਾਰੇ ਮਾਹਿਰ ਜੇਰਮੀ ਕ੍ਰੋਨਿਕ ਆਖਦੇ ਹਨ ਕਿ ਉੱਚੀਆਂ ਵਿਆਜ ਦਰਾਂ ਨਾਲ ਆਰਥਿਕਤਾ ਹੌਲੀ ਹੋਈ ਹੈ ਅਤੇ ਮਹਿੰਗਾਈ ਅਰਥਪੂਰਨ ਤਰੀਕੇ ਨਾਲ ਘਟੀ ਹੈ। ਕੈਨੇਡੀਅਨ ਆਰਥਿਕਤਾ ਵਿਚ ਮੰਦੀ ਨੌਕਰੀਆਂ ਬਾਰੇ ਤਾਜ਼ਾ ਰਿਪੋਰਟ ਨਾਲ ਹੋਰ ਸਪਸ਼ਟ ਹੋ ਗਈ ਜਿਸ ਤੋਂ ਪਤਾ ਲਗਦਾ ਹੈ ਕਿ ਬੇਰੋਜ਼ਗਾਰੀ ਦਰ ਵਧ ਕੇ 6.1 ਫ਼ੀਸਦੀ ਹੋ ਗਈ ਹੈ। ਕਾਰੋਬਾਰਾਂ ਦੇ ਦੀਵਾਲੀਆ ਹੋਣ ਦੇ ਮਾਮਲੇ ਵੀ ਵਧੇ ਹਨ ਅਤੇ ਪ੍ਰਤੀ ਵਿਅਕਤੀ ਅਸਲ ਜੀਡੀਪੀ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ। ਇਸੇ ਦੌਰਾਨ ਫਰਵਰੀ ਵਿਚ ਕੈਨੇਡਾ ਦੀ ਮਹਿੰਗਾਈ ਦਰ 2.8 ਫ਼ਸਦੀ ਰਹੀ ਹੈ ਅਤੇ ਕੀਮਤਾਂ ਨੂੰ ਘਟਾਉਣ ਲਈ ਉਪਾਵਾਂ ਦਾ ਦਬਾਅ ਘੱਟ ਗਿਆ ਹੈ।