ਸਰੀ ਸਿਟੀ ਵਲੋਂ ਐਸਪੀਐਸ ਟਰਾਂਜ਼ੀਸ਼ਨ ਲਈ ਸੂਬੇ ਦੀ ਅੰਤਿਮ ਪੇਸ਼ਕਸ਼ ਰੱਦ

0
4

ਵਿਕਟੋਰੀਆ-ਬੀਸੀ ਦੇ ਜਨਤਕ ਸੁਰੱਖਿਆ ਬਾਰੇ ਮੰਤਰੀ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਕਿਹਾ ਕਿ ਸਰੀ ਸਿਟੀ ਨੇ ਸੂਬੇ ਦੀ ਅੰਤਿਮ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ ਜਿਹੜੀ ਸਿਟੀ ਪੁਲਿਸ ਟਰਾਂਜ਼ੀਸ਼ਨ ਵਿਚ ਸਹਾਇਤਾ ਲਈ ਪੇਸ਼ ਕੀਤੀ ਗਈ ਹੈ। ਫਾਰਨਵਰਥ ਨੇ ਇਕ ਬਿਆਨ ਵਿਚ ਦੱਸਿਆ ਕਿ ਅਸੀਂ ਟਰਾਂਜ਼ੀਸ਼ਨ ਨਾਲ ਸਬੰਧਤ ਟੈਕਸ ਵਾਧਿਆ ਨੂੰ ਰੋਕਣ ਲਈ ਹੱਲ ਪੇਸ਼ ਕੀਤਾ ਸੀ ਅਤੇ ਸ਼ਹਿਰ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਹੁਣ ਕਿਉਂਕਿ ਸਿਟੀ ਨੇ ਸਰੀ ਦੇ ਲੋਕਾਂ ਲਈ ਵਿੱਤੀ ਸਹਾਇਤਾ ਨੂੰ ਰੱਦ ਕਰ ਦਿੱਤਾ ਹੈ ਤਾਂ ਸੂਬਾ ਟਰਾਂਜ਼ੀਸ਼ਨ ਦੇ ਮੁਕੰਮਲ ਹੋਣ ਤਕ 150 ਮਿਲੀਅਨ ਡਾਲਰ ਦੀ ਟਰਾਂਜ਼ੀਸ਼ਨ ਸਹਾਇਤਾ ਲਈ ਸਿੱਧੀ ਵਰਤੋਂ ਕਰੇਗਾ। ਮੇਅਰ ਅਤੇ ਕੌਂਸਲ ਦੀ ਨਾਕਾਮੀ ਦੇ ਸਿੱਟੇ ਵਜੋਂ ਵਾਧੂ ਖਰਚਾ ਸਰੀ ਦੇ ਲੋਕਾਂ ’ਤੇ ਪਾ ਦਿੱਤਾ ਜਾਵੇਗਾ। ਫਾਰਨਵਰਥ ਨੇ ਦੱਸਿਆ ਕਿ ਸਰੀ ਦੀ ਮੇਅਰ ਬਰੈਂਡਾ ਲੋਕ ਨੇ ਪਿਛਲੇ ਹਫਤੇ ਉਨ੍ਹਾਂ ਨੂੰ ਪੱਤਰ ਲਿਖ ਕੇ ਸਲਾਹ ਦਿੱਤੀ ਕਿ ਕੌਂਸਲ ਵਿੱਤੀ ਵਚਨਬੱਧਤਾ ਲਈ ਸਿਧਾਂਤਕ ਤੌਰ ’ਤੇ ਸਹਿਮਤ ਹੈ। ਇਹ ਗੱਲ ਸਪਸ਼ਟ ਹੈ ਕਿ ਮੇਅਰ ਅਤੇ ਕੌਂਸਲ ਨੇ ਆਖਰਕਾਰ ਵੰਡ ਤੇ ਅਨਿਸ਼ਚਤਤਾ ਦੀ ਚੋਣ ਕੀਤੀ ਹੈ। ਸ਼ਹਿਰ ਨੇ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ 10 ਸਾਲ ਲਈ ਵਿੱਤੀ ਬਚਨਵੱਧਤਾ ਸ਼ਾਮਿਲ ਸੀ। ਮੰਤਰੀ ਨੇ ਕਿਹਾ ਕਿ ਸਰੀ ਕੌਂਸਲ ਨੇ ਸੂਬੇ ਦੀ ਪੇਸ਼ਕਸ਼ ਨਾਲ ਸਹਿਮਤ ਨਾ ਹੋ ਕੇ ਸ਼ਹਿਰ ਵਾਸੀਆਂ ਨੂੰ ਅਸਫਲ ਕਰ ਦਿੱਤੀ ਹੈ। ਉਧਰ ਸਰੀ ਸਿਟੀ ਨੇ ਲੋਕ ਦੇ ਹਵਾਲੇ ਨਾਲ ਇਕ ਬਿਆਨ ਵਿਚ ਕਿਹਾ ਕਿ ਉਹ ਫਾਰਨਵਰਥ ਦੇ ਬਿਆਨ ਨਾਲ ਸਹਿਮਤ ਨਹੀਂ ਹੈ। ਬਿਆਨ ਵਿਚ ਕਿਹਾ ਕਿ ਸ਼ਹਿਰ ਦਾ ਇਹ ਪੱਖ ਹੈ ਕਿ ਸੂਬੇ ਨੇ ਇਸ ਗੱਲ ਦੀ ਕੋਈ ਪੱਕੀ ਵਿੱਤੀ ਵਚਨਬੱਧਤਾ ਨਹੀਂ ਦਿੱਤੀ ਕਿ ਉਹ ਪੁਲਿਸ ਫੋਰਸ ਜਿਸ ਲਈ ਉਨ੍ਹਾਂ ਭਾਵ ਸ਼ਹਿਰ ਵਾਸੀਆਂ ਨੇ ਵੋਟ ਨਹੀਂ ਦਿੱਤਾ ਦੀ ਟਰਾਂਜ਼ੀਸ਼ਨ ਲਈ ਸਰੀ ਕਰਦਾਤਾਵਾਂ ਦਾ ਪੂਰਾ ਖਰਚਾ ਚੁੱਕੇਗਾ।