ਫ੍ਰੀਲੈਂਡ ਵੱਲੋਂ ਨਵੇਂ ਖ਼ਰਚ ਲਈ ਅਮੀਰਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਬਜਟ ਪੇਸ਼

0
7
Deputy Prime Minister and Minister of Finance Chrystia Freeland rises to present the federal budget in the House of Commons in Ottawa on Tuesday, April 16, 2024. The Liberal government has already unveiled significant planks of the budget, including billions of dollars to build more homes, expand child care and beef up the military. THE CANADIAN PRESS/Adrian Wyld

ਓਟਵਾ-ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਉੱਚ ਘਾਟੇ, ਜ਼ਿਆਦਾ ਖਰਚ ਅਤੇ ਦੇਸ਼ ਦੇ ਧਨੀ ਲੋਕਾਂ ’ਤੇ ਜ਼ਿਆਦਾ ਟੈਕਸ ਲਗਾਉਣ ਵਾਲਾ ਬਜਟ ਪਾਰਲੀਮੈਂਟ ਵਿਚ ਪੇਸ਼ ਕੀਤਾ ਜਦਕਿ ਲਿਬਰਲਜ਼ ਨੇ ਨੌਜਵਾਨ ਕੈਨੇਡੀਅਨਾਂ ਲਈ ਤਿਆਰ ਕੀਤੀ ਖਰਚ ਯੋਜਨਾ ਦਾ ਖੁਲਾਸਾ ਕੀਤਾ ਹੈ। ਫ੍ਰੀਲੈਂਡ ਨੇ ਕੁਝ ਹਫ਼ਤੇ ਪਹਿਲਾਂ ਬਜਟ ਦੇ ਬਹੁਤੇ ਵੇਰਵਿਆਂ ਦਾ ਖੁਲਾਸਾ ਕਰਨ ਪਿਛੋਂ ਮੰਗਲਵਾਰ ਬਜਟ ਪੇਸ਼ ਕੀਤਾ। ਸਰਕਾਰ ਨੂੰ ਵਿੱਤੀ ਸਾਲ ਜਿਹੜਾ ਖਤਮ ਹੋਇਆ ਹੈ ਲਈ 40 ਅਰਬ ਡਾਲਰ ਦੇ ਘਾਟੇ ਦਾ ਸਾਹਮਣਾ ਕਰਨਾ ਪਵੇਗਾ ਪਰ ਅਗਲੇ ਪੰਜ ਸਾਲ ਘਾਟਾ ਅਨੁਮਾਨ ਨਾਲੋਂ ਜ਼ਿਆਦਾ ਹੋਵੇਗਾ। ਤਿੰਨ ਹਫ਼ਤੇ ਪਹਿਲਾਂ ਜਦੋਂ ਉਨ੍ਹਾਂ ਨੇ ਪੂਰਵ ਬਜਟ ਐਲਾਨ ਕਰਨੇ ਸ਼ੁਰੂ ਕੀਤੇ ਤਾਂ ਲਿਬਰਲਜ਼ ਨੇ ਇਹ ਸਪਸ਼ਟ ਕੀਤਾ ਕਿ ਬਜਟ ਮਿਲੇਨੀਅਲ ਅਤੇ ਜੈਨ ਜ਼ੈਡ ਵੋਟਰਾਂ ’ਤੇ ਕੇਂਦਰਿਤ ਹੋਵੇਗਾ। ਆਪਣੇ ਬਜਟ ਭਾਸ਼ਣ ਵਿਚ ਫ੍ਰੀਲੈਂਡ ਨੇ ਕਿਹਾ ਕਿ ਇਨ੍ਹਾਂ ਪੀੜ੍ਹੀਆਂ ਨੂੰ ਮਕਾਨਾਂ ਦੀ ਕੀਮਤ ਵਿਚ ਤੇਜ਼ੀ ਨਾਲ ਵਾਧੇ ਅਤੇ ਮਹਿੰਗਾਈ ਦੇ ਦਬਾਅ ਕਾਰਨ ਮਦਦ ਦੀ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲੇ ਜਿਵੇਂ ਸਾਨੂੰ ਮਿਲਦਾ ਰਿਹਾ ਹੈ। ਉਹ ਗੁੱਸੇ ਦੀ ਬਜਾਏ ਆਸ ਦੀ ਭਾਵਨਾ ਨਾਲ ਭਵਿੱਖ ਦੀ ਉਡੀਕ ਕਰਨ। ਸਰਕਾਰ ਅਗਲੇ ਸਾਲ 480 ਅਰਬ ਡਾਲਰ ਖਰਚ ਕਰੇਗੀ ਜਿਸ ਵਿਚ 54 ਅਰਬ ਡਾਲਰ ਦੇਸ਼ ਦੇ ਕਰਜ਼ੇ ਦਾ ਭੁਗਤਾਨ ਸ਼ਾਮਿਲ ਹੈ ਜਿਹੜਾ ਸਰਕਾਰ ਵਲੋਂ ਪਿਛਲੇ ਪੱਤਝੜ ਮੌਸਮ ਵਿਚ ਲਗਾਏ ਅਨੁਮਾਨ ਨਾਲ 13 ਅਰਬ ਡਾਲਰ ਜ਼ਿਆਦਾ ਹੈ। ਫੈਡਰਲ ਵਿੱਤ ਮੰਤਰੀ ਨੇ ਮੱਧਵਰਗ ’ਤੇ ਟੈਕਸ ਵਿਚ ਵਾਧੇ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਪਰ ਉਨ੍ਹਾਂ ਕਾਰਪੋਰੇਟ ਟੈਕਸਾਂ ਵਿਚ ਸੰਭਾਵਤ ਵਾਧੇ ਬਾਰੇ ਕੁਝ ਨਹੀਂ ਕਿਹਾ।
ਨਵੇਂ ਖਰਚ ਲਈ ਅਰਬਾਂ ਡਾਲਰ ਰੱਖੇ
ਆਪਣਾ ਚੌਥਾ ਫੈਡਰਲ ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਨਵੇਂ ਖਰਚ ਲਈ ਅਰਬਾਂ ਡਾਲਰ ਰੱਖਣ ਬਾਰੇ ਜਾਣਕਾਰੀ ਦਿੱਤੀ ਹੈ ਪਰ ਪੂਰੀ ਵਿੱਤੀ ਤਸਵੀਰ ਉਸ ਦੀ ਪਿਛਲੇ ਸਾਲ ਦੇ ਘਾਟੇ ਦੇ ਟੀਚਿਆਂ ਨੂੰ ਕਾਇਮ ਰੱਖਣ ਵਿਚ ਮਦਦ ਕਰ ਸਕਦੀ ਹੈ। ਪਿਛਲੇ ਬਜਟ ਜਿਸ ਵਿਚ ਦਸਤਾਵੇਜ਼ ਪਾਰਲੀਮੈਂਟ ਵਿਚ ਪੇਸ਼ ਕੀਤੇ ਜਾਣ ਤਕ ਉਸ ਦੇ ਵੇਰਵੇ ਗੁਪਤ ਰੱਖੇ ਗਏ ਸਨ ਦੇ ਉਲਟ ਫ੍ਰੀਲੈਂਡ ਨੇ ਪਿਛਲੇ ਤਿੰਨ ਹਫ਼ਤੇ ਆਪਣੀ ਆ ਰਹੀ ਵਿੱਤੀ ਯੋਜਨਾ ਦੇ ਵੇਰਵਿਆਂ ਦਾ ਖੁਲਾਸਾ ਕਰਨ ’ਤੇ ਗੁਜ਼ਾਰੇ ਹਨ। ਉਨ੍ਹਾਂ ਨੇ ਯੂਥ ਮਾਨਸਿਕ ਸਿਹਤ ਲਈ 500 ਮਿਲੀਅਨ ਫੰਡ, ਆਰਟੀਫਿਸ਼ਲ ਇੰਟੈਲੀਜੈਂਸ ਲਈ 2.4 ਅਰਬ ਡਾਲਰ, ਡਿਫੈਂਸ ਲਈ 8.1 ਅਰਬ ਅਤੇ ਸਕੂਲ ਲੰਚ ਪ੍ਰੋਗਰਾਮਾਂ ਦੇ ਵਿਸਥਾਰ ਲਈ ਇਕ ਅਰਬ ਡਾਲਰ ਦਾ ਫੰਡ ਰੱਖਣ ਦਾ ਐਲਾਨ ਕੀਤਾ। ਫ੍ਰੀਲੈਂਡ ਨੇ ਕਿਹਾ ਕਿ ਇਹ ਬਜਟ ਨੌਜਵਾਨ ਕੈਨੇਡੀਅਨਾਂ ਦੀ ਲੋੜ ਮੁਤਾਬਿਕ ਹੈ ਜਿਹੜੇ ਅੱਗੇ ਵਧਣ ਲਈ ਸੰਘਰਸ਼ ਕਰ ਰਹੇ ਹਨ ਪਰ ਜ਼ੋਰ ਦੇ ਕੇ ਕਿਹਾ ਕਿ ਇਹ ਮਦਦ ਮੱਧਵਰਗੀ ਲੋਕਾਂ ’ਤੇ ਜ਼ਿਆਦਾ ਟੈਕਸ ਲਗਾ ਨਹੀਂ ਕੀਤੀ ਜਾਵੇਗੀ।