ਤੁਰਕੀ ਦੇ ਨਾਈਟ ਕਲੱਬ ’ਚ ਅੱਗ ਲੱਗਣ ਕਾਰਣ 29 ਮੌਤਾਂ-ਮੁਰੰਮਤ ਦੇ ਚਲਦੇ ਹਇਆ ਹਾਦਸਾ

0
11

ਇਸਤਾਂਬੁਲ-ਤੁਰਕੀ ਦੇ ਇੱਕ ਨਾਈਟ ਕਲੱਬ ਵਿੱਚ ਮੰਗਲਵਾਰ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਲੋਕ ਗੰਭੀਰ ਹਨ। ਹਾਦਸੇ ਦੇ ਸਮੇਂ ਇਹ ਨਾਈਟ ਕਲੱਬ ਬੰਦ ਸੀ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਮਾਰੇ ਗਏ ਲੋਕਾਂ ’ਚ ਜ਼ਿਆਦਾਤਰ ਮਜ਼ਦੂਰ ਸਨ। 8 ਲੋਕਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸਤਾਂਬੁਲ ਦੇ ਇੱਕ ਆਲੀਸ਼ਾਨ ਰਿਹਾਇਸ਼ੀ ਖੇਤਰ ਵਿੱਚ 16 ਮੰਜ਼ਿਲਾ ਇਮਾਰਤ ਹੈ। ਇਸ ਦੇ ਬੇਸਮੈਂਟ ਵਿਚ ਇਹ ਨਾਈਟ ਕਲੱਬ ਸੀ। ਇੱਥੇ ਗਵਰਨਰ ਦਾਵਤ ਗੁਲ ਨੇ ਮੀਡੀਆ ਨੂੰ ਕਿਹਾ ਕਿ ਇਹ ਹਾਦਸਾ ਅਤੇ ਸਾਜ਼ਿਸ਼ ਦੋਵੇਂ ਹੋ ਸਕਦੇ ਹਨ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਕਲੱਬ ਦੇ ਪ੍ਰਬੰਧਕ ਅਤੇ ਰੈਨੋਵੇਸ਼ਨ ਟੀਮ ਦੇ ਲੋਕ ਸ਼ਾਮਿਲ ਹਨ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅੱਗ ਬੇਸਮੈਂਟ ਦੇ ਉਪਰਲੇ ਫਰਸ਼ ਤੱਕ ਪਹੁੰਚ ਗਈ ਅਤੇ ਉੱਥੇ ਰਹਿਣ ਵਾਲੇ ਕੁਝ ਲੋਕ ਵੀ ਮਾਰੇ ਗਏ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਮੌਕੇ ‘ਤੇ ਮੈਡੀਕਲ ਅਤੇ ਪੁਲਿਸ ਟੀਮਾਂ ਮੌਜੂਦ ਹਨ।