ਡੈਲਟਾ ਦੇ ਵਿਅਕਤੀ ਖਿਲਾਫ ਹਥਿਆਰਾਂ ਦੀ ਤਸਕਰੀ ਤੇ ਹੋਰ ਅਪਰਾਧਾਂ ਦੇ ਦੋਸ਼ ਆਇਦ

0
13

ਸਰੀ-ਕੈਨੇਡਾ ਬਾਰਡਰ ਸਰਵਸਿਜ਼ ਏਜੰਸੀ ਦੀ ਜਾਂਚ ਪਿੱਛੋਂ ਡੈਲਟਾ ਦਾ ਇਕ ਵਿਅਕਤੀ ਇਕ ਦਰਜਨ ਤੋਂ ਵੀ ਜ਼ਿਆਦਾ ਅਗਨੀ ਸ਼ਾਸਤਰਾਂ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਸੀਬੀਐਸਏ ਦੇ ਜਾਂਚ ਅਧਿਕਾਰੀਆਂ ਨੇ ਆਰਸੀਐਮਪੀ ਇੰਟੀਗ੍ਰੇਟਿਡ ਐਮਰਜੈਂਸੀ ਰਿਸਪਾਂਸ ਟੀਮ ਦੀ ਸਹਾਇਤਾ ਨਾਲ ਅਗਨੀ ਸ਼ਾਸਤਰਾਂ ਦੇ ਹਿੱਸਿਆਂ ਦੀ ਗਲਤ ਦਰਾਮਦ ਜਿਹੜੀ ਅਪ੍ਰੈਲ 2022 ਵਿਚ ਸ਼ੁਰੂ ਕੀਤੀ ਗਈ ਸੀ ਦੀ ਜਾਂਚ ਨਾਲ ਸਬੰਧਤ 16 ਮਾਰਚ 2023 ਨੂੰ 41 ਸਾਲਾ ਬਰਾਈਸ ਕੈਮਰੋਨ ਮੈਕਡੋਨਾਲਡ ਦੇ ਡੈਲਟਾ ਵਿਚਲੇ ਘਰ ਤਲਾਸ਼ੀ ਵਾਰੰਟ ਦੀ ਤਾਮੀਲ ਕੀਤੀ ਸੀ। ਪਿਛਲੇ ਸਾਲ ਵਾਰੰਟ ਦੀ ਤਾਮੀਲ ਸਮੇਂ ਮੈਕਡੋਨਾਲਡ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਅਗਲੇਰੀ ਜਾਂਚ ਚੱਲਣ ਤਕ ਰਿਹਾਅ ਕੀਤਾ ਗਿਆ ਸੀ।