ਟਰੂਡੋ ਵਲੋਂ ਹਰੇਕ ਸਾਲ ਚਾਰ ਲੱਖ ਹੋਰ ਬੱਚਿਆਂ ਨੂੰ ਭੋਜਨ ਦੇਣ ਲਈ ਕੌਮੀ ਸਕੂਲ ਫੂਡ ਪ੍ਰੋਗਰਾਮ ਦਾ ਐਲਾਨ

0
8

ਓਟਵਾ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਆ ਰਹੇ ਫੈਡਰਲ ਬਜਟ ਵਿਚ ਕੌਮੀ ਸਕੂਲ ਫੂਡ ਪ੍ਰੋਗਰਾਮ ਲਈ ਫੰਡ ਸ਼ਾਮਿਲ ਕੀਤਾ ਜਾਵੇਗਾ ਜਿਸ ਦਾ ਉਦੇਸ਼ ਸਮੁੱਚੇ ਦੇਸ਼ ਵਿਚ ਹਰੇਕ ਸਾਲ ਚਾਰ ਲੱਖ ਹੋਰ ਬੱਚਿਆਂ ਨੂੰ ਭੋਜਨ ਮੁਹੱਈਆ ਕਰਨਾ ਹੈ। ਟਰੂਡੋ ਨੇ ਇਹ ਐਲਾਨ ਲਿਬਰਲ ਸਰਕਾਰ ਦੇ ਬਜਟ ਤੋਂ ਪਹਿਲਾਂ ਚਲ ਰਹੇ ਟੂਰ ਦੇ ਹਿੱਸੇ ਵਜੋਂ ਵਿੱਤ ਮੰਤਰੀ ਕ੍ਰਿਸ਼ਟੀਆ ਫ੍ਰੀਲੈਂਡ ਅਤੇ ਫੈਮਿਲੀਜ਼ ਬਾਰੇ ਮੰਤਰੀ ਜੇਨਾ ਸੁਡਜ਼ ਦੀ ਹਾਜ਼ਰੀ ਦੌਰਾਨ ਟੋਰਾਂਟੋ ਵਿਚ ਕੀਤਾ। ਓਟਵਾ ਦੀਆਂ ਪ੍ਰੋਗਰਾਮ ’ਤੇ ਅਗਲੇ ਪੰਜ ਸਾਲਾਂ ਵਿਚ ਇਕ ਅਰਬ ਡਾਲਰ ਖਰਚਣ ਦੀਆਂ ਯੋਜਨਾਵਾਂ ਹਨ। ਸਿੱਖਿਆ ਦਾ ਵਿਸ਼ਾ ਫੈਡਰਲ ਕਾਨੂੰਨੀ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਪਰ ਕੌਮੀ ਪ੍ਰੋਗਰਾਮ ਨਾਲ ਫੈਡਰਲ ਸਰਕਾਰ ਸੂਬਿਆਂ ਤੇ ਟੈਰੀਟਰੀਜ਼ ਨਾਲ ਭਾਈਵਾਲ ਬਣ ਸਕੇਗੀ ਜਿਸ ਲਈ ਕਈ ਸੂਬੇ ਤੇ ਟੈਰੀਟਰੀਜ਼ ਕਮਿਊਨਿਟੀ ਗਰੁੱਪਾਂ ਨਾਲ ਪਹਿਲਾਂ ਹੀ ਕੰਮ ਕਰ ਰਹੇ ਹਨ।