ਆਈਆਰਸੀਸੀ ਵਲੋਂ ਸਾਰੇ ਸੂਬਿਆਂ ਲਈ ਸਟੱਡੀ ਪਰਮਿਟਾਂ ਦੀ ਵੰਡ ਜਾਰੀ

0
4

ਓਟਵਾ-ਇਮੀਗ੍ਰੇਸ਼ਨ ਰਿਫਊਜ਼ੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਇਕ ਬਿਆਨ ਜਾਰੀ ਕਰਕੇ ਕੇ ਦੱਸਿਆ ਕਿ ਉਹ 2024 ਵਿਚ ਹਰੇਕ ਸੂਬੇ ਲਈ ਸਟੱਡੀ ਪਰਮਿਟ ਦੀ ਅੰਤਿਮ ਵੰਡ ਕਰਨ ’ਤੇ ਕਿਵੇਂ ਪਹੁੰਚਿਆ ਹੈ। 22 ਜਨਵਰੀ ਦੇ ਇਸ ਐਲਾਨ ਪਿੱਛੋਂ ਕਿ ਵਿਭਾਗ ਸਟੱਡੀ ਪਰਮਿਟ ਅਰਜ਼ੀਆਂ ਦੀ ਗਿਣਤੀ ’ਤੇ ਕੈਪ ਲਾਗੂ ਕਰੇਗਾ ਜਿਹੜੀਆਂ ਹਰੇਕ ਸਾਲ ਪ੍ਰੋਸੈਸ ਕੀਤੀਆਂ ਜਾਣਗੀਆਂ ਆਈਆਰਸੀਸੀਸ ਨੇ ਸਪਸ਼ਟ ਕੀਤਾ ਕਿ ਹਰੇਕ ਸੂਬੇ ਨੂੰ ਸਟੱਡੀ ਪਰਮਿਟਾਂ ਦੀ ਅਲਾਟਮੈਂਟ ਹੋਵੇਗੀ ਜਿਹੜੇ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕਰ ਸਕਦਾ ਹੈ ਅਤੇ ਪਰਮਿਟਾਂ ਦੀ ਗਿਣਤੀ ਸੂਬੇ ਦੀ ਜਨਸੰਖਿਆ ਦੇ ਆਧਾਰ ’ਤੇ ਹੋਵੇਗੀ। ਅੱਜ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਈਆਰਸੀਸੀ ਦੀ ਕਾਰਜਪ੍ਰਣਾਲੀ ਨੂੰ ਸਪਸ਼ਟ ਕੀਤਾ ਕਿ ਇਹ ਇਸ ਗਿਣਤੀ ’ਤੇ ਕਿਵੇਂ ਪੁੱਜਾ ਅਤੇ ਹਰੇਕ ਸੂਬੇ ਲਈ ਸਟੱਡੀ ਪਰਮਿਟਾਂ ਦੀ ਅੰਤਿਮ ਵੰਡ ਨੂੰ ਸਾਂਝਾ ਕੀਤਾ। ਵਿਭਾਗ ਦਾ ਕਹਿਣਾ ਕਿ ਬਿਨ੍ਹਾਂ ਤਰਤੀਬ ਦਿੱਤਿਆਂ ਇਸ ਪ੍ਰਣਾਲੀ ਦੇ ਨਤੀਜੇ ਵਜੋਂ ਕੁਝ ਸੂਬਿਆਂ ਤੇ ਟੈਰੀਟਰੀਜ਼ ਨੂੰ 2023 ਦੇ ਮੁਕਾਬਲੇ 2024 ਵਿਚ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀ ਮਿਲਣਗੇ ਜਦਕਿ ਦੂਸਰਿਆਂ ਦੇ ਹਿੱਸੇ ਘੱਟ ਵਿਦਿਆਰਥੀ ਆਉਣਗੇ। ਆਈਆਰਸੀਸੀ ਨੇ ਦੱਸਿਆ ਕਿ ਇਸ ਨੇ ਸੂਬਿਆਂ ਲਈ ਵੰਡ ਨੂੰ ਤਰਤੀਬ ਦਿੱਤੀ ਹੈ ਜਿਹੜੇ ਕਿਸੇ ਨਾਂਹਪੱਖੀ ਪ੍ਰਭਾਵ ਨੂੰ ਘਟਾਉਣ ਲਈ ਸਟੱਡੀ ਪਰਮਿਟਾਂ ਦੀ ਘੱਟ ਵੰਡ ਪ੍ਰਾਪਤ ਕਰਨਗੇ।
ਓਨਟਾਰੀਓ ਨੂੰ ਸਭ ਤੋਂ ਵੱਡੀ ਵੰਡ
ਓਨਟਾਰੀਓ ਸੂਬੇ ਨੂੰ 235000 ਸਟੱਡੀ ਪਰਮਿਟਾਂ ਦੀ ਸਭ ਤੋਂ ਵੱਡੀ ਅਲਾਟਮੈਂਟ ਹੋਈ ਹੈ। ਇਹ ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ ਅਤੇ ਆਈਆਰਸੀਸੀ ਦੀ ਅਧਿਕਾਰਤ ਸੂਚੀ ਮੁਤਾਬਿਕ ਓਨਟਾਰੀਓ ਵਿਚ 530 ਮਨੋਨੀਤ ਸਿਖਲਾਈ ਸੰਸਥਾਵਾਂ (ਡੀਐਲਆਈਐਸ) ਹਨ। ਸੂਬੇ ਨ ੇਹਾਲ ਹੀ ਵਿਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਮਿਲਣ ਸਟੱਡੀ ਪਰਮਿਟਾਂ ਵਿਚੋਂ 96 ਫ਼ੀਸਦੀ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦਿੱਤੇ ਜਾਣਗੇ। ਇਸ ਦਾ ਮਤਲਬ ਸੂਬੇ ਵਿਚ ਬਹੁਤ ਥੋੜੀਆਂ ਨਿੱਜੀ ਸੰਸਥਾਵਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰ ਸਕਣਗੀਆਂ। ਸਮੁੱਚੀ ਵੰਡ ਦਾ ਦੂਸਰੇ ਸੂਬਿਆਂ ਨੂੰ ਵੱਡਾ ਹਿੱਸਾ ਮਿਲਿਆ ਹੈ। ਜਨਸੰਖਿਆ ਅਤੇ ਪ੍ਰਵਾਣਤ ਸਟੱਡੀ ਪਰਮਿਟਾਂ ਦੀ ਤਰਤੀਬ ਪਿੱਛੋਂ ਕਿਊਬਕ ਨੂੰ 117917 ਸਟੱਡੀ ਪਰਮਿਟ ਮਿਲੇ ਹਨ। ਬਿ੍ਰਟਿਸ਼ ਕੋਲੰਬੀਆ ਨੇ ਪਹਿਲਾਂ ਮਾਰਚ ਵਿਚ 83000 ਸਟੱਡੀ ਪਰਮਿਟਾਂ ਨੂੰ ਜਨਤਕ ਅਤੇ ਨਿੱਜੀ ਸੰਸਥਾਵਾਂ ਵਿਚ ਵੰਡਣ ਦਾ ਐਲਾਨ ਕੀਤਾ ਸੀ। ਅਲਬਰਟਾ ਜਿਸ ਦੀ ਆਬਾਦੀ ਕੈਨੇਡਾ ਦੀ ਕੁਲ ਜਨਸੰਖਿਆ ਦਾ 11.67 ਫ਼ੀਸਦੀ ਹੈ ਨੂੰ 40984 ਸਟੱਡੀ ਪਰਮਿਟਾਂ ਨਾਲ ਇਸ ਦੀ ਵੰਡ 10 ਫ਼ੀਸਦੀ ਤਕ ਸੀਮਤ ਹੋ ਗਈ। ਨੋਵਾ ਸਕੋਸ਼ੀਆ ਨੂੰ ਪਹਿਲਾਂ 12900 ਸਟੱਡੀ ਪਰਮਿਟਾਂ ਦੀ ਵੰਡ ਹੋਣ ਦੀ ਖ਼ਬਰ ਮਿਲੀ ਸੀ ਪਰ ਆਈਆਰਸੀਸੀ ਦਾ ਡਾਟਾ ਦੱਸਦਾ ਹੈ ਕਿ 7472 ਹੋਰ ਪਰਮਿਟਾਂ ਨਾਲ ਸੂਬੇ ਨੂੰ ਕੁਲ 20378 ਪਰਮਿਟਾਂ ਦੀ ਅਲਾਟਮੈਂਟ ਹੋਈ ਹੈ।