ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

0
4

ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰੀ ਨਾਲ ਸੰਬੰਧਿਤ ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
ਸਰੀ (ਹਰਦਮ ਮਾਨ)-ਸਰੀ ਤੋਂ ਛਪਦੇ ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ‘ ਵੱਲੋਂ ਵਿਸਾਖੀ ’ਤੇ ਪ੍ਰਕਾਸ਼ਿਤ ਵਿਸ਼ੇਸ਼ ਅੰਕ ਰਿਲੀਜ਼ ਕਰਨ ਲਈ ਬੀਤੇ ਦਿਨ ਕਲੇਟਨ ਹਾਈਟ ਗੋਲਫ ਕਲੱਬ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਹ ਮੈਗਜ਼ੀਨ ਸਰੀ ਦੀ ਸਮਾਜਿਕ ਖੇਤਰ, ਮੀਡੀਆ, ਰੀਅਲ ਇਸਟੇਟ ਅਤੇ ਇਮੀਗ੍ਰੇਸ਼ਨ ਖੇਤਰ ਦੀ ਨਾਮਵਰ ਸ਼ਖ਼ਸੀਅਤ ਡਾ. ਜਸਵਿੰਦਰ ਦਿਲਾਵਰੀ ਦੀ ਸੰਪਾਦਨਾ ਹੇਠ ਛਪ ਰਿਹਾ ਹੈ। ਇਸ ਸਮਾਗਮ ਵਿੱਚ ਸਮਾਜਿਕ, ਰਾਜਨੀਤਿਕ ਅਤੇ ਪੱਤਰਕਾਰੀ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ। ਮੈਗਜ਼ੀਨ ਅਤੇ ਇਸ ਦੇ ਸੰਪਾਦਕ ਡਾਕਟਰ ਜਸਵਿੰਦਰ ਦਿਲਾਵਰੀ ਬਾਰੇ ਜਾਣਕਾਰੀ ਦਿੰਦਿਆਂ ਮੰਚ ਸੰਚਾਲਕ ਪ੍ਰੋਫੈਸਰ ਸੀ ਜੇ ਸਿੱਧੂ ਨੇ ਕਿਹਾ ਕਿ ਜਸਵਿੰਦਰ ਦਿਲਾਵਰੀ ਕਮਿਊਨਿਟੀ ਦੇ ਸਿੱਖਿਆ ਅਤੇ ਸਮਾਜਿਕ ਖੇਤਰ ਦੀ ਸਰਗਰਮ ਸ਼ਖ਼ਸੀਅਤ ਹੈ। ਸਮਾਜ ਲਈ ਕੁਝ ਕਰਨ ਦੀ ਉਸ ਵਿੱਚ ਪ੍ਰਤੀਬੱਧਤਾ ਹੈ ਅਤੇ ਇਸੇ ਜਜ਼ਬੇ ਤਹਿਤ ਉਹ ਹਰ ਪਲ ਕਿਸੇ ਨਾ ਕਿਸੇ ਸਮਾਜ ਭਲਾਈ ਦੇ ਕਾਰਜ ਵਿੱਚ ਲੱਗਿਆ ਰਹਿੰਦਾ ਹੈ। ਡਾ. ਜਸਵਿੰਦਰ ਦਿਲਾਵਰੀ ਨੂੰ ਕੈਨੇਡਾ ਟੈਬਲਾਇਡ ਮੈਗਜ਼ੀਨ ਦੇ ਨੌਵੇਂ ਅਤੇ ਵਿਸਾਖੀ ਵਿਸ਼ੇਸ਼ ਅੰਕ ਲਈ ਮੁਬਾਰਕਬਾਦ ਦਿੰਦਿਆਂ ਬੀਸੀ ਯੂਨਾਈਟਡ ਦੇ ਆਗੂ ਕੇਵਨ ਫਾਲਕਨ ਨੇ ਕਿਹਾ ਕਿ ਤੁਹਾਡੇ ਕੈਨੇਡਾ ਟੈਬਲੌਇਡ ਅਪ੍ਰੈਲ 2024 ਮੈਗਜ਼ੀਨ ਦੇ ਉਦਘਾਟਨੀ ਮੌਕੇ ਤੇਵੱਡੀ ਗਿਣਤੀ ਵਿਚ ਪੁੱਜੇ ਪ੍ਰਭਾਵਸ਼ਾਲੀ ਲੋਕਾਂ ਨੂੰ ਦੇਖ ਕੇ ਬੇਹੱਦ ਖੁਸ਼ੀ ਹੋਈ ਹੈ। ਲੋਕਾਂ ਦੀ ਸ਼ਮੂਲੀਅਤ ਤੁਹਾਡੇ ਅਤੇ ਮੈਗਜ਼ੀਨ ਬਾਰੇ ਬਹੁਤ ਕੁਝ ਦੱਸਦੀ ਹੈ ਅਤੇ ਉਮੀਦ ਹੈ ਕਿ ਤੁਹਾਡੀ ਪੱਤਰਕਾਰੀ ਇਸੇ ਤਰ੍ਹਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੇਗੀ। ਇਸ ਮੈਗਜ਼ੀਨ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕਰਦਿਆਂ ਕੇਵਨ ਫਾਲਕਨ, ਕੌਂਸਲਰ ਮਨਦੀਪ ਨਾਗਰਾ, ਸਰੀ ਮੇਅਰ ਦੇ ਸਲਾਹਕਾਰ ਹੈਰੀ ਕੂਨਰ, ਕੰਜਰਵੇਟਿਵ ਡੈਲਟਾ ਦੇ ਉਮੀਦਵਾਰ ਜੈਸੀ ਸਹੋਤਾ, ਨਿਹਾਲ ਖਹਿਰਾ, ਇੰਡੀਅਲ ਕੌਂਸਲੇਟ ਵੈਨਕੂਵਰ ਦੇ ਕੌਂਸਲ ਰਾਹੁਲ ਨੇਗੀ, ਸਾਬਕਾ ਐਮਐਲਏ ਸਕੌਟ ਹੈਮਿਲਟਨ, ਮਾਈਕਲ ਹਿਲਮੈਨ, ਰਾਜ ਪੁਰੀ, ਜਤਿੰਦਰ ਸੰਧਰ, ਜੋਗਰਾਜ ਕਾਹਲੋਂ, ਸਮਾਜ ਦੀ ਨਾਮਵਰ ਸ਼ਖਸੀਅਤ ਜਤਿੰਦਰ ਜੇ ਮਿਨਹਾਸ, ਸੁਰਜੀਤ ਸਿੰਘ ਮਾਧੋਪੁਰੀ, ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਗੋਇਲ, ਸਾਬਕਾ ਕੌਂਸਲਰ ਜੈਕ ਹੁੰਦਲ, ਬੀਸੀ ਯੂਨਾਈਟਡ ਦੇ ਡੈਲਟਾ ਤੋਂ ਉਮੀਦਵਾਰ ਅੰਮ੍ਰਿਤਪਾਲ ਢੋਟ, ਇਮੀਗ੍ਰੇਸ਼ਨ ਸਲਾਹਕਾਰ ਜਗਜੀਤ ਪਾਲ ਸਿੰਘ ਸੰਧੂ, ਨਾਮਵਰ ਰੇਡੀਓ ਹੋਸਟ ਹਰਜਿੰਦਰ ਥਿੰਦ, ਪੱਤਰਕਾਰ ਸੁਖਵਿੰਦਰ ਚੋਹਲਾ, ਜੋਡੀ ਤੂਰ, ਪਰਮਿੰਦਰ ਚੌਹਾਨ, ਕਰਮਜੀਤ ਬਾਠ, ਨਵਦੀਪ ਚਾਹਲ, ਜਸਬੀਰ ਸਿੰਘ ਭਾਟੀਆ ਨੇ ਡਾ. ਜਸਵਿੰਦਰ ਦਿਲਾਵਰੀ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਡਾ. ਦਿਲਾਵਰੀ ਵੱਲੋਂ ਸਮਾਜਿਕ ਅਤੇ ਪੱਤਰਕਾਰੀ ਖੇਤਰ ਵਿੱਚ ਪਾਏ ਨਿੱਗਰ ਯੋਗਦਾਨ ਦੀ ਸਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੀਆਂ ਸ਼ਖਸੀਅਤਾਂ ਵਿੱਚ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਦੀ ਪਤਨੀ ਬਲਵਿੰਦਰ ਰਾਣੀ ਧਾਲੀਵਾਲ, ਟਰਾਂਸਪੋਰਟਰ ਕਿਰਪਾਲ ਮਾਂਗਟ, ਸੁੱਖੀ ਕੰਗ, ਰਜਿੰਦਰ ਸਿੰਘ ਪੰਧੇਰ, ਗੀਤਕਾਰ ਰਾਜ ਕਾਕੜਾ, ਅਮਰ ਢਿੱਲੋਂ, ਹਰਦਮ ਸਿੰਘ ਮਾਨ, ਰਮਨ ਮਾਨ, ਸ਼ਾਮ ਸ਼ਰਮਾ, ਹਰਪ੍ਰੀਤ ਮਨਕਾਟਲਾ, ਇੰਦਰਜੀਤ ਧਾਲੀਵਾਲ, ਲਖਵੀਰ ਸਿੰਘ ਗਰੇਵਾਲ, ਹੈਪੀ ਜੋਸ਼ੀ, ਸਮੀਰ ਕੌਸ਼ਲ, ਜੈਗ ਸਿੱਧੂ, ਸੰਦੀਪ ਧੰਜੂ ਨੇ ਵੀ ਡਾਕਟਰ ਜਸਵਿੰਦਰ ਦਿਲਾਵਰੀ ਨੂੰ ਮੈਗਜ਼ੀਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰੋਫੈਸਰ ਸੀਜੇ ਸਿੱਧੂ ਨੇ ਮੰਚ ਸੰਚਾਲਨ ਬਹੁਤ ਹੀ ਖੂਬਸੂਰਤ ਢੰਗ ਨਾਲ ਨਿਭਾਇਆ ਅੰਤ ਵਿਚ ਡਾ. ਜਸਵਿੰਦਰ ਦਿਲਾਵਰੀ ਨੇ ਸਮਾਗਮ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮੈਗਜ਼ੀਨ ਮੇਰਾ ਸ਼ੌਕ ਹੈ। ਕਮਾਈ ਦਾ ਸਾਧਨ ਨਹੀਂ। ਇਸ ਮੈਗਜੀਨ ਰਾਹੀਂ ਉਹਨਾਂ ਲੋਕਾਂ ਨੂੰ ਸਮਾਜ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾਂਦਾ ਹੈ ਜੋ ਆਪੋ ਆਪਣੇ ਖੇਤਰ ਵਿੱਚ ਬਹੁਤ ਵਧੀਆ ਕਾਰਜ ਕਰ ਰਹੇ ਹਨ ਪਰ ਕਿਸੇ ਨਾ ਕਿਸੇ ਕਾਰਨ ਉਹਨਾਂ ਨੂੰ ਅਣਗੌਲਿਆਂ ਕੀਤਾ ਹੋਇਆ ਹੈ। ਇਸ ਮੈਗਜ਼ੀਨ ਦਾ ਮਕਸਦ ਹੀ ਚੰਗੇਰੀਆਂ ਕਦਰਾਂ ਕੀਮਤਾਂ ਨੂੰ ਉਜਾਗਰ ਕਰਨਾ ਅਤੇ ਕਮਿਊਨਿਟੀ ਤੱਕ ਪਹੁੰਚਾਉਣਾ ਹੈ। ਉਹਨਾਂ ਸਾਰੇ ਸਹਿਯੋਗੀਆਂ ਅਤੇ ਮੈਗਜ਼ੀਨ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਹੱਲਾਸ਼ੇਰੀ ਨਾਲ ਹੀ ਅਸੀਂ ਆਪਣੀ ਕਮਿਊਨਿਟੀ ਤੱਕ ਕੁਝ ਚੰਗਾ ਪਹੁੰਚਾਉਣ ਦੇ ਕਾਬਲ ਹੋਏ ਹਾਂ।