ਸਿਰਦਰਦ ਦਾ ਸਮਾਂਬੱਧ ਇਲਾਜ ਅਤੇ ਕਾਰਨ

0
11

ਇਹ ਇਕ ਨਿਊਰੋਲੋਜੀਕਲ ਸਥਿਤੀ ਹੈ, ਜਿਸ ‘ਚ ਮਰੀਜ਼ ਨੂੰ ਇਸ ਦੇ ਕਾਰਨਾਂ ਦਾ ਗਿਆਨ ਨਹੀਂ ਹੁੰਦਾ। ਇਸ ਨਾਲ ਸਿਰ ਜਾਂ ਚਿਹਰੇ ਦੇ ਨੇੜੇ-ਤੇੜੇ ਦਰਦ ਜਾਂ ਲਗਾਤਾਰ ਦਰਦ ਦੀ ਸ਼ਿਕਾਇਤ ਹੁੰਦੀ ਹੈ। ਸਿਰਦਰਦ ਨਿਊਰੋਲੋਜੀਕਲ ਸਮੱਸਿਆ ਹੈ, ਜੋ ਜ਼ਿਆਦਾਤਰ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਮਨੁੱਖੀ ਜ਼ਿੰਦਗੀ ‘ਚ ਵੱਖ-ਵੱਖ ਤਰ੍ਹਾਂ ਦੇ ਸਿਰਦਰਦ ਦਾ ਵਰਣਨ ਮਿਲਦਾ ਹੈ ਪਰ ਸਭ ਤੋਂ ਆਮ ਮਾਈਗ੍ਰੇਨ ਤੇ ਤਣਾਅ ਆਦਿ ਨਾਲ ਸਬੰਧਿਤ ਸਿਰਦਰਦ ਹੈ। ਇਹ ਦਰਦ ਆਮ ਹੈ, ਹਾਲਾਂਕਿ ਇਨ੍ਹਾਂ ਨਾਲ ਜੀਵਨ ਨੂੰ ਖ਼ਤਰਾ ਨਹੀਂ ਹੈ ਪਰ ਸਿਰਦਰਦ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਨੂੰ ਜ਼ਬਰਦਸਤ ਰੂਪ ਨਾਲ ਪ੍ਰਭਾਵਿਤ ਕਰਦਾ ਹੈ।
ਕੀ ਹੈ ਸਿਰਦਰਦ?
ਇਹ ਇਕ ਨਿਊਰੋਲੋਜੀਕਲ ਸਥਿਤੀ ਹੈ, ਜਿਸ ‘ਚ ਮਰੀਜ਼ ਨੂੰ ਇਸ ਦੇ ਕਾਰਨਾਂ ਦਾ ਗਿਆਨ ਨਹੀਂ ਹੁੰਦਾ। ਇਸ ਨਾਲ ਸਿਰ ਜਾਂ ਚਿਹਰੇ ਦੇ ਨੇੜੇ-ਤੇੜੇ ਦਰਦ ਜਾਂ ਲਗਾਤਾਰ ਦਰਦ ਦੀ ਸ਼ਿਕਾਇਤ ਹੁੰਦੀ ਹੈ। ਦੁਨੀਆ ਦੀ ਲਗਪਗ ਅੱਧੀ ਆਬਾਦੀ ਕਿਸੇ ਨਾ ਕਿਸੇ ਤਰ੍ਹਾਂ ਦੇ ਸਿਰਦਰਦ ਤੋਂ ਪੀੜਤ ਹੈ।
ਸਿਰਦਰਦ ਦੀਆਂ ਕਿਸਮਾਂ
ਸਿਰਦਰਦ ਸਬੰਧੀ ਵਿਕਾਰਾਂ ਦੇ ਮੂਲ ਵਰਗੀਕਰਨ ਦਾ ਮਸੌਦਾ ਇੰਟਰਨੈਸ਼ਨਲ ਹੈੱਡਏਕ ਸੁਸਾਇਟੀ (ਆਈਐੱਚਐੱਸ) ਵੱਲੋਂ ਤਿਆਰ ਕੀਤਾ ਗਿਆ ਹੈ। ਸਿਰਦਰਦ ਰੋਗਾਂ ਦਾ ਹਾਲੀਆ ਅੰਤਰਰਾਸ਼ਟਰੀ ਵਰਗੀਕਰਨ ਇਸ ਤਰ੍ਹਾਂ ਹੈ, ‘3-ਬੀਟਾ‘ ਨੇ 3 ਵਿਆਪਕ ਗਰੁੱਪਾਂ ਵਿਚ ਸਿਰਦਰਦ ਦੇ ਵਿਕਾਰਾਂ ਨੂੰ ਵੰਡਿਆ ਹੈ – ਸ਼ੁਰੂਆਤੀ ਸਿਰਦਰਦ, ਸੈਕੰਡਰੀ ਸਿਰਦਰਦ, ਦਰਦਨਾਕ ਕ੍ਰੇਨੀਅਲ ਨਿਊਰੋਪੈਥੀ, ਚਿਹਰੇ ਦਾ ਦਰਦ ਅਤੇ ਹੋਰ ਸਿਰਦਰਦ।
ਇਲਾਜ ਦੀ ਜ਼ਰੂਰਤ
J ਜਦੋਂ ਸਭ ਤੋਂ ਤੇਜ਼ ਸਿਰਦਰਦ ਹੋਵੇ।
J ਕੁਝ ਵੀ ਨਜ਼ਰ ਨਾ ਆਉਣ ਦੇ ਨਾਲ-ਨਾਲ ਸਿਰਦਰਦ ਰਹੇ, ਸਿਰਦਰਦ ਦੇ ਨਾਲ-ਨਾਲ ਉਲਟੀਆਂ ਆਉਣਾ, ਵੇਖਦੇ ਸਮੇਂ ਝਾਉਲਾ ਨਜ਼ਰ ਆਉਣਾ, ਅੰਗਾਂ ਦੀ ਕਮਜ਼ੋਰੀ ਮਹਿਸੂਸ ਹੋਣਾ ਜਾਂ ਹੋਸ਼ ਵਿਚ ਨਾ ਰਹਿਣ, ਬੁਖ਼ਾਰ ਅਤੇ ਗਰਦਨ ’ਚ ਦਰਦ ਦੇ ਨਾਲ ਤੇਜ਼ ਸਿਰਦਰਦ।
J 72 ਘੰਟੇ ਤੋਂ ਜ਼ਿਆਦਾ ਸਮੇਂ ਤਕ ਰਹਿਣ ਵਾਲਾ ਸਿਰਦਰਦ ਹੋਵੇ ਤਾਂ ਅਜਿਹੀ ਹਲਾਤ ‘ਚ ਤੁਰੰਤ ਡਾਕਟਰ ਦੀ ਮਦਦ ਲਵੋ। ਅਜਿਹੇ ਲੱਛਣਾਂ ਵਾਲਾ ਸਿਰਦਰਦ ਜਾਂ ਮਾਈਗ੍ਰੇਨ ਤੁਹਾਡੇ ਲਈ ਅਸਧਾਰਨ ਜਾਂ ਖ਼ਤਰਨਾਕ ਹੈ।
ਕਾਰਨਾਂ ਬਾਰੇ ਜਾਨਣਾ ਜ਼ਰੂਰੀ
ਸਿਰਦਰਦ ਦੇ ਅਸਲੀ ਕਾਰਨ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਸਹੀ ਹੱਲ ਤੋਂ ਬਿਨਾਂ ਸਿਰਦਰਦ ਦਾ ਇਲਾਜ ਨਹੀਂ ਕੀਤਾ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਸਬੰਧਤ ਪਹਿਲੂਆਂ ਦੀ ਜਾਂਚ ਕੀਤੀ ਜਾਵੇ। ਸਹੀ ਇਲਾਜ ਲਈ ਸਕੈਨਿੰਗ ਅਤੇ ਪ੍ਰਯੋਗਸ਼ਾਲਾ ਜਾਂਚ ਆਦਿ ਨਵੀਆਂ ਤਕਨੀਕਾਂ ਜ਼ਰੀਏ ਸਿਰਦਰਦ ਦੇ ਕਾਰਨ ਲੱਭਣੇ ਜ਼ਰੂਰੀ ਹਨ।
ਸਿਰਦਰਦ ਪ੍ਰਬੰਧਨ ਤਕਨੀਕ
ਸਿਰਦਰਦ ਦੇ ਮਰੀਜ਼ਾਂ ਦੇ ਪ੍ਰਬੰਧਨ ‘ਚ ਸਿਰਦਰਦ ਤੇ ਮਰੀਜ਼ ਦੀ ਸਹੀ ਪਰਖ ਜ਼ਰੂਰੀ ਹੈ। ਕੁਝ ਤਰ੍ਹਾਂ ਦੇ ਸਿਰਦਰਦ ਨੂੰ ਘੱਟ ਕਰਨ ਲਈ ਜੀਵਨਸ਼ੈਲੀ ‘ਚ ਤਬਦੀਲੀ ਤੇ ਤਣਾਅ ਨੂੰ ਘੱਟ ਕਰਨ ਦੇ ਯਤਨ ਕੀਤੇ ਜਾਣੇ ਮਹੱਤਵਪੂਰਨ ਹਨ। ਸਿਰਦਰਦ ਦੇ ਕਾਰਨ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਹੀ ਇਸ ਦਾ ਸਹੀ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਸਿਰਦਰਦ ਤੋਂ ਬਚਣ ਲਈ ਦਰਦ ਰੋਕੂ ਦਵਾਈਆਂ ਦੀ ਵਰਤੋਂ ਨੂੰ ਸੀਮਤ ਕਰਨਾ ਚਾਹੀਦਾ ਹੈ। ਦਵਾਈਆਂ ਦੇ ਇਲਾਜ ਤੋਂ ਇਲਾਵਾ ਬੋਟੂਲਿਨਮ ਟੌਕਸਿਨ ਇੰਟਰਾ-ਮਸਕੁਲਰ ਇੰਜੈਕਸ਼ਨ ਅਤੇ ਗ੍ਰੇਟ ਔਸੀਸੀਪਿਟਲ ਨਰਵ ਬਲਾਕ ਵੀ ਸਿਰਦਰਦ ਦੇ ਪੁਰਾਣੇ ਮਰੀਜ਼ਾਂ ਲਈ ਇਕ ਚੰਗਾ ਬਦਲ ਹੈ, ਜੋ ਓਪੀਡੀ ਦੇ ਆਧਾਰ ‘ਤੇ ਦਿੱਤਾ ਜਾ ਸਕਦਾ ਹੈ। ਸ਼ੁਰੂ ‘ਚ ਇਹ ਦਰਦ ਅਚਾਨਕ ਹੁੰਦਾ ਹੈ ਤੇ ਉਨ੍ਹਾਂ ਲੋਕਾਂ ‘ਚ ਜ਼ਾਹਿਰ ਹੁੰਦਾ ਹੈ, ਜੋ ਇਸ ਤੋਂ ਪੀੜਤ ਨਹੀਂ ਹਨ ਪਰ ਜਦੋਂ ਇਹ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ ਤਾਂ ਪੀੜਤ ਵਿਅਕਤੀ ‘ਤੇ ਇਸ ਦਾ ਕਹਿਰ ਟੁੱਟਦਾ ਹੈ। ਸਿਰਦਰਦ ਦੇ ਇਲਾਜ ਲਈ ਜੀਵਨਸ਼ੈਲੀ ‘ਚ ਤਬਦੀਲੀ ਨਾਲ ਮਾਹਿਰਾਂ ਨਾਲ ਸਲਾਹ ਤੇ ਇਲਾਜ ਬੇਹੱਦ ਮਹੱਤਵਪੂਰਨ ਹੈ। —ਡਾ: ਅਮਿਤ ਸ਼ੰਕਰ ਸਿੰਘ