ਫ਼ਰਿਸ਼ਤਾ ਬਣ

0
8

ਕੁੱਝ ਪਾਉਣ ਲਈ ਨਹੀ ਆਇਆ
ਸਭ ਲੁਟਾਉਣਾ ਹੈ ਤੇਰੇ ਅੱਗੇ,
ਮਦਦ ਦਾ ਹੱਥ ਵਧਾਓ ਹਰ ਪਾਸੇ
ਜ਼ਰੂਰਤਮੰਦ ਨੂੰ ਕੋਈ ਨਾ ਲੱਬੇ
ਬਹੁਤੀਆਂ ਗੱਲਾਂ ਕਰਕੇ ਜਾਂਦੇ
ਹੌਸਲਾਂ ਬੂਹੇ ਤੇ ਟੰਘਕੇ ਜਾਂਦੇ,
ਖੋਰੇ ਦੁਨੀਆ ਦਾ ਦਸਤੂਰ ਹੈ ਇਹੋ
ਤਾਈਓਂ ਹੱਥ ਬੰਨ੍ਹਕੇ ਖੜ੍ਹ ਜਾਂਦੇ
ਵੇਖੀਆਂ ਨੇ ਅਜੇਹੀਆਂ ਰੂਹਾਂ ਜੱਗ ਤੇ
ਜੇਹੜੀਆਂ ਦਾਨੀ ਬਣ ਸਾਵੇਂ ਆਈਆਂ,
ਤੁਹਾਡੇ ਕਰਕੇ ਕਿਸੇ ਦਾ ਦੁੱਖ ਘੱਟਿਆ
ਇੱਕ ਜ਼ਰੀਆ ਬਣ ਰੌਣਕਾਂ ਲਾਈਆਂ
ਢਿੱਲੋਂ ਨੇ ਜਦ ਦੁੱਖ ਦੇਖਿਆ ਸੁਣਿਆ
ਤਾਂ ਮਨ ਨਾਲ ਰੂਹ ਵੀ ਕੁਮਲਾਈ,
ਕੱਲਾ ਬੰਦਾ ਕਮਜ਼ੋਰ ਜਿਹਾ ਜਾਪੇ
ਇਹ ਗੱਲ ਅੱਜੇ ਸਮਝ ਨਾ ਆਈ
ਹੋ ਸਕੇ ਤੇ ਜ਼ਰੀਆ ਬਣ ਕੇ ਆਓ
ਫ਼ਰਿਸ਼ਤਾ ਬਣ ਦੁੱਖ ਤੂੰ ਮਿਟਾਵੀਂ,
ਪਤਾ ਨਹੀਂ ਕਿਸ ਥਾਂ ਤੇ ਰੱਬ ਮਿਲਦਾ
ਇਹ ਸੋਚ ਕੇ ਆਪਣਾ ਪੈਰ ਵਧਾਵੀਂ
ਇਹ ਸੋਚ ਕੇ ਆਪਣਾ ਪੈਰ ਵਧਾਵੀਂ ।।

ਅਵਤਾਰ ਸਿੰਘ ਢਿੱਲੋਂ (ਅੰਬਰਸਰੀਆ)
ਸਰੀ, ਕੈਨੇਡਾ