ਰਸੋਈ ਦਹੀਂ ਪੋਹਾ ਪਕੌੜਾ

0
10

ਸਮੱਗਰੀ : ਗਾੜ੍ਹਾ ਤੇ ਤਾਜ਼ਾ ਦਹੀਂ ਦੋ ਕੌਲੀ, ਅੱਧੀ ਕੌਲੀ ਪਤਲੇ ਪੋਹੇ, ਬੇਸਨ, ਲਾਲ ਮਿਰਚ ਪਾਊਡਰ, ਪੀਸਿਆ ਹੋਇਆ ਗਰਮ ਮਸਾਲਾ, ਚਾਟ ਮਸਾਲਾ, ਹਰਾ ਧਨੀਆ, ਹਰੀ ਮਿਰਚ, ਸੁੱੱਕਾ ਪੁਦੀਨਾ ਬਾਰੀਕ ਕੀਤਾ ਹੋਇਆ। ਸੁੱਕੀ ਬ੍ਰੈੱਡ ਦਾ ਚੂਰਾ, ਨਮਕ, ਤੇਲ।
ਬਣਾਉਣ ਦੀ ਵਿਧੀ : ਦਹੀਂ ਨੂੰ ਡੌਂਗੇ ਵਿਚ ਪਾ ਕੇ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਓ। ਪੋਹੇ ਨੂੰ ਸਾਫ਼ ਕਰਕੇ ਧੋ ਲਓ, ਫਿਰ ਦਹੀਂ ਵਿਚ ਪਾਓ। ਹਰੀ ਮਿਰਚ ਤੇ ਹਰਾ ਧਨੀਆ ਬਾਰੀਕ ਕੱਟ ਕੇ ਪਾਓ ਤੇ ਲਾਲ ਮਿਰਚ ਪਾਊਡਰ, ਪੀਸਿਆ ਹੋਇਆ ਗਰਮ ਮਸਾਲਾ, ਚਾਟ ਮਸਾਲਾ ਤੇ ਸੁੱਕਾ ਪਦੀਨਾ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਗਾੜ੍ਹਾ ਮਿਸ਼ਰਨ ਤਿਆਰ ਕਰੋ। ਬੇਸਣ ਨੂੰ ਡੌਂਗੇ ਵਿਚ ਪਾ ਕੇ ਪਾਣੀ ਨਾਲ ਘੋਲ ਤਿਆਰ ਕਰੋ। ਫਿਰ ਇਸ ਵਿਚ ਥੋੜ੍ਹਾ ਨਮਕ ਤੇ ਲਾਲ ਮਿਰਚ ਪਾਊਡਰ ਪਾਓ ਅਤੇ ਮਿਲਾ ਲਓ। ਬ੍ਰੈੱਡ ਦੇ ਚੂਰੇ ਨੂੰ ਇਕ ਵੱਡੀ ਪਲੇਟ ਵਿਚ ਰੱਖ ਕੇ ਫੈਲਾਓ। ਕੜ੍ਹਾਈ ਵਿਚ ਤੇਲ ਪਾ ਕੇ ਤੇਜ਼ ਅੱਗ ’ਤੇ ਗਰਮ ਕਰੋ। ਹੁਣ ਦਹੀਂ ਪੋਹੇ ਦੇ ਮਿਸ਼ਰਨ ਨੂੰ ਹੱਥ ਵਿਚ ਲਓ ਅਤੇ ਥੋੜ੍ਹਾ ਹਥੇਲੀ ’ਤੇ ਤੇਲ ਲਗਾ ਕੇ ਮਿਸ਼ਰਨ ਨੂੰ ਆਕਾਰ ਦਿਓ, ਨਾਲ ਹੀ ਥੋੜ੍ਹਾ ਬ੍ਰੈੱਡ ਦਾ ਚੂਰਾ ਵੀ ਲਗਾ ਲਓ। ਹੁਣ ਇਸ ਨੂੰ ਬੇਸਣ ਦੇ ਘੋਲ ਵਿਚ ਲਪੇਟ ਕੇ, ਫਿਰ ਬ੍ਰੈੱਡ ਦੇ ਚੂਰੇ ਵਿਚ ਚੰਗੀ ਤਰ੍ਹਾਂ ਨਾਲ ਥਪਥਪਾਓ, ਫਿਰ ਗਰਮ ਤੇਲ ਵਿਚ ਪਾਓ ਅਤੇ ਥੋੜ੍ਹੀ ਅੱਗ ਹੌਲੀ ਕਰ ਕੇ ਇਸ ਨੂੰ ਸੁਨਹਿਰੀ ਭੂਰਾ ਹੋਣ ਤੱਕ ਤਲੋ। ਫਿਰ ਅੱਗ ਤੋਂ ਹੇਠਾਂ ਲਾਹੋ। ਇਸ ਤਰ੍ਹਾਂ ਦਹੀਂ ਪੋਹਾ ਪਕੌੜਾ ਤਿਆਰ ਹੈ। ਗਰਮ-ਗਰਮ ਦਹੀਂ ਪੋਹੇ ਪਕੌੜੇ ਨੂੰ ਖੱਟੀ-ਮੀਠੀ ਚਟਨੀ ਨਾਲ ਪੇਸ਼ ਕਰੋ।