ਰੋਜ਼ਾਨਾ ਲੱਸੀ ਪੀਣ ਨਾਲ ਹੁੰਦੀਆਂ ਹਨ ਇਹ ਪਰੇਸ਼ਾਨੀਆਂ ਦੂਰ

0
10

ਗਰਮੀਆਂ ਦੇ ਦਿਨਾਂ ‘ਚ ਧੁੱਪ ਦੇ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਹੁੰਦੀਆਂ ਹਨ। ਅਜਿਹੀ ਹਾਲਤ ‘ਚ ਜੇਕਰ ਦਹੀਂ ਦੀ ਲੱਸੀ ਕੇ ਰੋਜ਼ ਪੀਤੀ ਜਾਵੇ ਤਾਂ ਇਸ ਨਾਲ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਲੱਸੀ ਪੀਓਗੇ ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ। ਲੱਸੀ ਜਿੱਥੇ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦੀ ਹੈ, ਉੱਥੇ ਹੀ ਇਹ ਸਰੀਰ ਦੇ ਲਈ ਕਾਫੀ ਫਾਇਦੇਮੰਦ ਵੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਲੱਸੀ ਦੇ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸਨੂੰ ਜ਼ਿਆਦਾਤਰ ਲੋਕ ਨਹੀਂ ਜਾਣਦੇ। ਕਬਜ਼ ‘ਚ ਲੱਸੀ ਦਾ ਇਸਤੇਮਾਲ ਕਿਸੇ ਅਮ੍ਰਿਤ ਤੋਂ ਘੱਟ ਨਹੀਂ ਹੈ। ਕਬਜ਼ ਹੋਣ ‘ਤੇ ਲੱਸੀ ‘ਚ ਅਜਵਾਇਨ ਮਿਲਾ ਕੇ ਪੀਣ ਨਾਲ ਕੁੱਝ ਹੀ ਦਿਨਾਂ ‘ਚ ਇਸ ਪਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਪੇਟ ਦੀ ਸਫਾਈ ਲਈ ਗਰਮੀਆਂ ‘ਚ ਪੁਦੀਨਾ ਮਿਲਾਕੇ ਲੱਸੀ ਪੀਓ। ਜਿਨ੍ਹਾਂ ਲੋਕਾਂ ਨੂੰ ਭੋਜਨ ਠੀਕ ਤਰ੍ਹਾਂ ਨਹੀਂ ਪਚਦਾ। ਉਨ੍ਹਾਂ ਨੂੰ ਰੋਜ਼ਾਨਾਂ ਲੱਸੀ ‘ਚ ਭੁੰਨੇ ਜੀਰੇ ਦਾ ਪਾਊਡਰ, ਕਾਲੀ ਮਿਰਚ ਦਾ ਪਾਊਡਰ ਅਤੇ ਸੇਂਧਾ ਨਮਕ ਸਾਮਾਨ ਮਾਤਰਾ ‘ਚ ਮਿਲਾ ਕੇ ਹੋਲੀ-ਹੋਲੀ ਪੀਣਾ ਚਾਹੀਦਾ ਹੈ। ਲੱਸੀ ‘ਚ ਵਿਟਾਮਿਨ-ਸੀ, ਏ, ਈ, ਕੇ ਅਤੇ ਬੀ ਪਾਏ ਜਾਂਦੇ ਹਨ, ਜੋ ਸਰੀਰ ਦੇ ਪੋਸ਼ਣ ਦੀ ਕਮੀ ਨੂੰ ਪੂਰਾ ਕਰਦੇ ਹਨ। ਗਰਮੀ ਦੀ ਵਜ੍ਹਾ ਕਰਕੇ ਸਰੀਰਕ ਸਮੱਸਿਆ ਹੋ ਜਾਂਦੀ ਹੈ ਜਾ ਫਿਰ ਲੂ ਲੱਗਣ ‘ਤੇ ਲੱਸੀ ਦਾ ਇਸਤੇਮਾਲ ਕਰਨਾ ਸਭ ਤੋਂ ਵਧੀਆ ਹੈ। ਇਸਦੀ ਤਾਸੀਰ ਠੰਡੀ ਹੁੰਦੀ ਹੈ। ਜੇਕਰ ਅੱਖਾਂ ‘ਚ ਜਲਨ ਹੋ ਰਹੀ ਹੈ ਤਾਂ ਦਹੀਂ ‘ਚ ਮਲਾਈ ਮਿਲਾ ਕੇ ਪਲਕਾਂ ‘ਤੇ ਲਗਾਓ। ਇਸਦੇ ਨਾਲ ਹੀ ਜੇਕਰ ਤੁਸੀਂ ਲੱਸੀ ਰੋਜ਼ ਪੀਂਦੇ ਹੋ ਤਾਂ ਤੁਹਾਨੂੰ ਇਸ ਨਾਲ ਕਾਫੀ ਆਰਾਮ ਮਿਲੇਗਾ। ਇਸ ’ਚ ਬਾਕੀ ਤੱਤਾਂ ਦੇ ਨਾਲ-ਨਾਲ ਕੈਲਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਰੋਜ਼ ਇਕ ਗਿਲਾਸ ਲੱਸੀ ਪੀਣ ਨਾਲ ਕੋਲੈਸਟਰੌਲ ਪੱਧਰ ਘੱਟ ਹੁੰਦਾ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਘੱਟ ਜਾਂਦਾ ਹੈ। ਲੱਸੀ ‘ਚ ਮਿਸ਼ਰੀ, ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਗੈਸ ਦੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ।