ਜੜ੍ਹੋਂ ਖ਼ਤਮ ਕੀਤਾ ਜਾ ਸਕਦੈ ਥਾਇਰਾਇਡ ਰੋਗ

0
11

ਥਾਇਰਾਇਡ ਰੋਗ ਗਲੇ ਦਾ ਰੋਗ ਹੈ। ਥਾਇਰਾਇਡ ਇੱਕ ਗ੍ਰੰਥੀ ਦਾ ਨਾਂਅ ਹੈ ਜੋ ਸਾਡੇ ਗਲੇ ਵਿੱਚ ਹੁੰਦੀ ਹੈ। ਇਸ ਵਿਚੋਂ ਜਿਹੜੇ ਹਾਰਮੋਨ ਪੈਦਾ ਹੁੰਦੇ ਹਨ ਉਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕ੍ਰਿਆਵਾਂ ਵਿੱਚ ਸਹਾਈ ਹੁੰਦੇ ਹਨ। ਜਦੋਂ ਇਹ ਹਾਰਮੋਨ ਅਸੰਤੁਲਿਤ ਰੂਪ ਵਿੱਚ ਪੈਦਾ ਹੁੰਦੇ ਹਨ ਤਾਂ ਉਦੋਂ ਥਾਇਰਾਇਡ ਰੋਗ ਜਨਮ ਲੈਂਦਾ ਹੈ।
ਕਾਰਨ
ਥਾਇਰਾਇਡ ਚਿੰਤਾ ਨਾਲ ਹੁੰਦਾ ਹੈ, ਜਦੋਂ ਕਿਸੇ ਇਨਸਾਨ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਹੁੰਦੀ ਤਾਂ ਸੱਚਮੁੱਚ ਉਸ ਦਾ ਖੂਨ ਮੱਚਦਾ ਹੈ ਜਾਂ ਜਦੋਂ ਕੋਈ ਦੂਸਰਾ ਉਸ ਦਾ ਖੂਨ ਪੀਂਦਾ ਹੈ ਤਾਂ ਅਨੀਮੀਆ ਹੋਣਾ ਸੁਭਾਵਿਕ ਹੈ। ਜ਼ਿਆਦਾ ਹਾਰਮੋਨ ਦਾ ਸੇਵਨ, ਸਿਰ ਵਿੱਚ ਸੱਟ ਲੱਗਣ ਕਾਰਨ ਜਾਂ ਪਿਚੂਟਰੀ ਗ੍ਰੰਥੀ ਦੇ ਵਿੱਚ ਰਸੌਲੀ ਕਾਰਨ ਵੀ ਇਹ ਰੋਗ ਹੋ ਸਕਦਾ ਹੈ।
ਕਿਸ ਨੂੰ?
ਇਹ ਬਿਮਾਰੀ ਜ਼ਿਆਦਾਤਰ ਔਰਤਾਂ ਵਿੱਚ ਵੇਖਣ ਨੂੰ ਮਿਲਦੀ ਹੈ। ਮਰਦਾਂ ਵਿੱਚ ਇਸ ਬਿਮਾਰੀ ਦੇ ਕੇਸ ਬਹੁਤ ਘੱਟ ਪਾਏ ਜਾਂਦੇ ਹਨ। ਕੁਆਰੀਆਂ ਕੁੜੀਆਂ ਜਾਂ ਬੱਚਿਆਂ ਵਿੱਚ ਤਾਂ ਥਾਇਰਾਇਡ ਦੇ ਉਹੀ ਕੇਸ ਮਿਲਦੇ ਹਨ ਜਿਥੇ ਇਹ ਰੋਗ ਜੱਦੀ ਪੁਸ਼ਤੀ ਹੁੰਦਾ ਹੈ।
ਔਰਤ ਕਿਉਂ?
ਇਹ ਰੋਗ ਵਧੇਰੇ ਕਰ ਕੇ ਔਰਤਾਂ ਵਿੱਚ ਹੀ ਹੁੰਦਾ ਹੈ ਕਿਉਂਕਿ ਔਰਤਾਂ ਵਿੱਚ ਈਰਖਾ, ਚਿੰਤਾ ਅਤੇ ਗੁੱਸਾ ਪੀਣ ਦੀ ਸਮਰੱਥਾ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ। ਜਿਹੜੀਆਂ ਔਰਤਾਂ ਆਪਣੀ ਜ਼ਿੰਦਗੀ ਵਿੱਚ ਚਿੰਤਾਗ੍ਰਸਤ ਰਹਿੰਦੀਆਂ ਹਨ, ਨੂੰ ਇਹ ਸਮੱਸਿਆ ਹੋ ਸਕਦੀ ਹੈ। ਪਰ ਵਿਆਹ ਤੋਂ ਬਾਅਦ ਵਾਲਾ ਜੀਵਨ ਆਮ ਤੌਰ ‘ਤੇ ਜ਼ਿਆਦਾ ਤਣਾਅਗ੍ਰਸਤ ਹੋਣ ਕਰ ਕੇ ਇਹ ਰੋਗ ਸਹਿਜੇ ਹੀ ਉਤਪੰਨ ਹੋ ਸਕਦਾ ਹੈ। ਨੂੰਹ-ਸੱਸ ਦੀ ਇੱਕ ਦੂਸਰੇ ਪ੍ਰਤੀ ਨੋਕ-ਝੋਕ, ਪਤੀ-ਪਤਨੀ ਦਾ ਆਪਸੀ ਤਕਰਾਰ ਜਾਂ ਹੋਰ ਕਈ ਤਰ੍ਹਾਂ ਦੀਆਂ ਘਰੇਲੂ ਸਮੱਸਿਆਵਾਂ ਇਸ ਰੋਗ ਦਾ ਪ੍ਰਮੁੱਖ ਕਾਰਨ ਹਨ। ਜਿਹੜੀਆਂ ਔਰਤਾਂ ਆਪਣੇ ਗੁੱਸੇ ਨੂੰ ਜ਼ਾਹਿਰ ਕਰ ਦਿੰਦੀਆਂ ਹਨ ਉਹ ਇਸ ਰੋਗ ਤੋਂ ਬਚ ਜਾਂਦੀਆਂ ਹਨ ਪਰ ਜਿਹੜੀਆਂ ਔਰਤਾਂ ਗੁੱਸੇ ਨੂੰ ਵਿਚੇ ਵਿੱਚ ਜਜ਼ਬ ਕਰ ਲੈਂਦੀਆਂ ਹਨ ਜਾਂ ਗੁੱਸਾ ਦਬਾ ਲੈਂਦੀਆਂ ਹਨ ਉਹ ਥਾਇਰਾਇਡ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਇਲਾਜ
J ਪੁਰਾਣੇ ਸਮੇਂ ’ਚ ਮਸਾਲਿਆਂ ਦੀ ਲੂਣਦਾਨੀ ਵਿਚ ਸਮੁੰਦਰੀ ਨਮਕ ਦੀ ਥਾਂ ਪਹਾੜੀ ਨਮਕ ਹੁੰਦਾ ਸੀ, ਜੋ ਗੁਣਾਂ ਨਾਲ ਭਰਪੂਰ ਹੁੰਦਾ ਸੀ, ਸਾਡੇ ਬਜ਼ੁਰਗ ਇਨ੍ਹਾਂ ਦੀ ਵਰਤੋਂ ਕਰਦੇ ਸਨ ਤਾਂ ਹੀ ਤਾਂ ਉਹ ਅਜਿਹੇ ਰੋਗਾਂ ਤੋਂ ਮੁਕਤ ਹਨ। ਅੱਜ ਹੀ ਆਪਣੇ ਘਰ ਦੀ ਰਸੋਈ ਵਿਚ ਪਹਾੜੀ ਨਮਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਉ। ਲਗਾਤਾਰ 10-12 ਮਹੀਨੇ ਵਰਤੋਂ ਕਰਨ ਨਾਲ ਥਾਇਰਾਇਡ ਰੋਗ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ।
J ਥਾਇਰਾਇਡ ਰੋਗ ਵਿਚ ਜਿੱਥੇ ਮੋਟਾਪਾ ਵਧਦਾ ਜਾਂਦਾ ਹੈ ਅਤੇ ਘਟਦਾ ਜਾਂਦਾ ਹੈ, ਉੱਥੇ ਹੀ ਨਾਲ-ਨਾਲ ਆਵਾਜ਼ ’ਚ ਫਰਕ ਹੋਣਾ, ਸਿਰ ਦੇ ਵਾਲ ਝੜਨੇ, ਚਮੜੀ ਦਾ ਰੁੱਖਾਪਣ, ਥਕਾਵਟ, ਜ਼ਿਆਦਾ ਠੰਢ ਲੱਗਣੀ, ਮੂੰਹ ਦਾ ਭਾਰਾਪਣ, ਕਬਜ਼, ਸੋਜ਼, ਮਾਸਪੇਸ਼ੀਆਂ ਸਬੰਧੀ ਥਕਾਵਟ ਅਤੇ ਤਣਾਅ ਵੱਧਦਾ ਜਾਂਦਾ ਹੈ। ਐਲੋਪੈਥੀ ਵਿਚ ਇਸ ਰੋਗ ਦਾ ਸਥਾਈ ਇਲਾਜ ਕੋਈ ਨਹੀਂ ਹੈ ਸਗੋਂ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ। ਇਨ੍ਹਾਂ ਦਵਾਈਆਂ ਦੇ ਲਗਾਤਾਰ ਸੇਵਨ ਨਾਲ ਸਰੀਰ ਨੂੰ ਹੋਰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦ ੇਹਨ। ਭਾਰਤ ਦੀ ਆਯੁਰੇਵਦ ਤੇ ਯੋਗ ਪ੍ਰਣਾਲੀ ਰਾਹੀਂ ਇਹ ਰੋਗ ਕੁੱਝ ਹੀ ਮਹੀਨਿਆਂ ਵਿਚ ਠੀਕ ਕੀਤਾ ਜਾ ਸਕਦਾ ਹੈ।
J ਥਾਇਰਾਇਡ ਦੇ ਰੋਗੀ ਨੂੰ ਦਿਨ ’ਚ ਘੱਟੋ-ਘੱਟ ਇਕ ਘੰਟਾ ਕਸਰਤ ਜਾਂ ਸੈਰ ਕਰਨੀ ਚਾਹੀਦੀ ਹੈ ਤੇ ਨਾਲ ਯੋਗ ਅਭਿਆਸ ਕਰਨਾ ਚਾਹੀਦਾ ਹੈ। ਯੋਗ ਵਿਚ ਉਜਾਈ ਪ੍ਰਾਣਾਯਾਮ ਥਾਇਰਾਇਡ ਰੋਗ ਲਈ ਬਹੁਤ ਲਾਭਕਾਰੀ ਹੈ।