ਕਿਵੇਂ ਦੂਰ ਕਰੀਏ ਅੱਖਾਂ ਦੇ ਕਾਲੇ ਧੱਬੇ

0
13

ਚਮਕਾਦਰ ਅੱਖਾਂ ਮੁੱਖ ਦੇ ਚਿਹਰੇ ਦੀ ਸੁੰਦਰਤਾ ਨਹੀਂ ਵਧਾਉਂਦੀਆਂ ਸਗੋਂ ਉਸ ਦੀ ਸ਼ਖਸੀਅਤ ਨੂੰ ਵੀ ਉਜਾਗਰ ਕਰਦੀਆਂ ਹਨ। ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਨਾਲ ਵਿਅਕਤੀ ਦਾ ਆਤਮ ਵਿਸ਼ਵਾਸ ਵੱਧਦਾ ਹੈ ਤੇ ਆਤਮ ਵਿਸ਼ਵਾਸ ਹੀ ਕਾਮਯਾਬੀ ਦਾ ਆਧਾਰ ਹੁੰਦਾ ਹੈ। ਅਸਲ ਵਿਚ ਅੱਖਾਂ ਹੀ ਮਨੁੱਖ ਦੀ ਅੰਦਰੂਨੀ ਸੁੰਦਰਤਾ ਤੇ ਉਸ ਦੀ ਸ਼ਖਸੀਅਤ ਨੂੰ ਬਿਆਨ ਕਰਦੀਆਂ ਹਨ। ਆਓ! ਜਾਣੀਏ ਕਾਰਨ ਤੇ ਠੀਕ ਕਰਨ ਦੇ ਉਪਾਅ—
ਕਾਰਨ
ਧੁੱਪ ਵਿਚਲੀ ਯੂਵੀ (ਅਲਟਰਾ ਵਾਇਲਟ) ਕਿਰਨਾਂ।
ਤਣਾਅ ਭਰਿਆ ਜੀਵਨ ਢੰਗ।
ਕੁਪੋਸ਼ਣ ਜਾਂ ਅਸੰਤੁਲਿਤ ਭੋਜਨ,Ç ਵਰਸੇ ਜਾਂ ਖਾਨਦਾਨੀ ਕਾਰਨ।
ਖੂਨ ਦੀ ਕਮੀ ਦਾ ਰੋਣਾ।
ਚਮੜੀ ਦਾ ਰੋਗ ਡਰਮੇਟਾਈਟਸ।
ਐਲਰਜੀ ਦਾ ਹੋਣਾ।
ਨੀਂਦ ਦੀ ਘਾਟ।
ਸਰੀਰਕ ਜਾਂ ਮਾਨਸਿਕ ਥਕਾਨ।
ਅੱਖਾਂ ਨੂੰ ਜ਼ਿਆਦਾ ਰਗੜਣਨਾ।
ਗਲੂਕੋਮਾ (ਅਖਾਂ ਦੀ ਬਿਮਾਰੀ) ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਅੱਖਾਂ ਦੇ ਦੁਆਲੇ ਵੱਡੇ ਧੱਬੇ ਪੈਦਾ ਕਰਦੀਆਂ ਹਨ।
ਘੱਟ ਮਾਤਰਾ ਵਿਚ ਪਾਣੀ ਪੀਣਾ।
ਰ ਕਰਨ ਦੇ ਉਪਾਅ
ਸਿੱਧੀ ਧੁੱਪ ਤੋਂ ਬਚਣਾ ਚਾਹੀਦਾ।
ਦਿਨ ਵਿਚ ਦੋ ਤਿੰਨ ਵਾਰ ਤਾਜ਼ੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ।
ਖੂਨ ਦੀ ਕਮੀ ਨੂੰ ਦੂਰ ਕਰਨ ਲਈ ਪਾਲਕ, ਤਾਜ਼ੀਆਂ ਸਬਜ਼ੀਆਂ ਤੇ ਫਲ ਖਾਣਾ।
ਭਰਪੂਰ ਨੀਂਦ ਲੈਣਾ।
ਜ਼ਿਆਦਾ ਪਾਣੀ ਪੀਣਾ।
ਘਰ ਤੋਂ ਬਾਹਰ ਜਾਣ ਲੱਗਿਆਂ ਮੋਇਸਚਰਾਈਜ਼ਰ ਚਿਹਰੇ ਉੱਤੇ ਲਗਾਉਣਾ।
ਸੌਣ ਤੋਂ ਪਹਿਲਾਂ ਬਾਦਾਮ ਦੇ ਤਾਲ ’ਚ ਵਿਟਾਮਿਨ ਸੀ ਤੇ ਈ ਮਿਲਾ ਕੇ ਅੱਖਾਂ ਦੀ ਮਾਲਿਸ਼ ਕਰਨਾ।
ਸਿਰ ਹੇਠ ਸਿਰਹਾਣਾ ਰੱਖ ਕੇ ਸੌਣਾ।
ਖੀਰੇ ਦੇ ਟੁਕੜੇ ਅੱਖਾਂ ਤੋਂ ਰੱਖਣਾ।
ਤਣਾਅ ਮੁਕਤ ਜੀਵਨ।
ਰੁਮਾਲ ਗਿੱਲਾ ਕਰਕੇ ਅੱਖਾਂ ਦੀ ਹਲਕੀ ਮਾਲਿਸ਼ ਕਰਨਾ।
ਧੁੱਪ ਵਿਚ ਐਨਕ ਜਾਂ ਚਸ਼ਮੇ ਦੀ ਵਰਤੋਂ ਕਰਨਾ।
ਠੰਢੇ ਦੁੱਧ ਵਿਚ ਕੱਪੜਾ ਗਿੱਲਾ ਕਰਕੇ ਅੱਖਾਂ ਉੱਤੇ ਰੱਖਣਾ।
ਸ਼ਰਾਬ ਦੀ ਵਰਤੋਂ ਘਟਾਉਣਾ।
ਨਾਰੀਅਲ ਤੇਲ ਦੀ ਮਾਲਿਸ਼।
ਉਕਤ ਉਪਾਅ ਕਰਦਿਆਂ ਧਿਆਨ ਰੱਖਿਆ ਜਾਵੇ ਕਿ ਅੱਖਾਂ ਨੂੰ ਜ਼ਿਆਦਾ ਦਬਾਇਆ ਨਾ ਜਾਵੇ ਤੇ ਨਾ ਹੀ ਗਲਤੀ ਨਾਲ ਕੋਈ ਵਸਤੂ ਅੱਖਾਂ ਦੇ ਅੰਦਰ ਚਲੀ ਜਾਵੇ।