55 ਸਾਲਾ ਵਿਅਕਤੀ ਹਮਲੇ ਵਿਚ ਗੰਭੀਰ ਜ਼ਖ਼ਮੀ-ਹਸਪਤਾਲ ਦਾਖਲ

0
38

ਸਰੀ-ਦੋ ਵਿਅਕਤੀਆਂ ਨੇ ਹਮਲਾ ਕਰਕੇ ਇਕ 55 ਸਾਲਾ ਵਿਅਕਤੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਸਰੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਹਮਲਾ ਪਿਛਲੇ ਦਿਨੀ ਰਾਤ 11.22 ਵਜੇ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੁਲਿਸ ਨੂੰ ਕਈ ਰਿਪੋਰਟਾਂ ਮਿਲੀਆਂ ਕਿ ਕਿੰਗ ਜਾਰਜ ਬੁਲੇਵਾਰਡ ਦੇ 10100 ਬਲਾਕ ਦੀ ਪਾਰਕਿੰਗ ਵਿਚ ਇਕ ਵਿਅਕਤੀ ਦਾਤ ਲੈ ਕੇ ਘੁੰਮ ਰਿਹਾ ਹੈ। ਰਸਤੇ ਵਿਚ ਪੁਲਿਸ ਨੂੰ ਤਾਜ਼ਾ ਜਾਣਕਾਰੀ ਦਿੱਤੀ ਗਈ ਕਿ ਇਸ ਵਿਅਕਤੀ ਨੇ ਇਕ ਮੋਟਰ ਗੱਡੀ ’ਤੇ ਦਾਤ ਮਾਰ ਦਿੱਤਾ ਜਿਸ ਪਿੱਛੋਂ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਨਾਲ ਲੜਾਈ ਹੋ ਗਈ। ਜਦੋਂ ਅਫਸਰ ਮੌਕੇ ’ਤੇ ਪੁੱਜੇ ਤਾਂ ਇਹ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹਾਲਤ ਵਿਚ ਮਿਲਿਆ ਜਿਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਪੀੜਤ ਵਿਅਕਤੀ ਕੋਲ ਹੀ ਦਾਤ ਸੀ। ਪੁਲਿਸ ਨੇ 31 ਸਾਲਾ ਪਰਮਿੰਦਰ ਸਿੰਘ ਬਰਾੜ ਤੇ 21 ਸਾਲਾ ਸਿਮਰਪਾਲ ਸਿੰਘ ’ਤੇ ਗੰਭੀਰ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਦੋਵੇਂ ਵਿਅਕਤੀ ਹਿਰਾਸਤ ਵਿਚ ਹਨ।