ਕਿਊਬਕ ਵਿਚ 8000 ਤੋਂ ਵੀ ਵੱਧ ਸਕੂਲ ਅਧਿਆਪਕਾਂ ਦੀ ਘਾਟ-ਮੰਤਰੀ ਡਰੇਨਵਿਲ

0
59

ਮਾਂਟਰੀਅਲ-ਹੁਣ ਜਦੋਂ ਨਵਾਂ ਸਕੂਲ ਸਾਲ ਸ਼ੁਰੂ ਹੋਣ ਵਿਚ ਕੁਝ ਦਿਨ ਰਹਿੰਦੇ ਹਨ ਤਾਂ ਸੂਬੇ ਨੇ ਖੁਲਾਸਾ ਕੀਤਾ ਕਿ ਹੁਣ  ਅਧਿਆਪਕਾਂ ਦੀਆਂ 8558 ਥਾਵਾਂ ਖਾਲੀ ਹਨ ਜਿਨ੍ਹਾਂ ਨੂੰ ਭਰਿਆ ਜਾਣਾ ਹੈ। ਸਿੱਖਿਆ ਮੰਤਰੀ ਬੇਰਨਾਰਡ ਡਰੇਨਵਿਲ ਨੇ ਇਸ ਗਿਣਤੀ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਵਲੋਂ ਇਕੱਤਰ ਕੀਤੇ ਡਾਟਾ ਮੁਤਾਬਿਕ ਸਕੂਲ ਨੈੱਟਵਰਕ ਵਿਚ 1859 ਫੁੱਲ ਟਾਈਮ ਅਧਿਆਪਕਾਂ ਅਤੇ 6699 ਪਾਰਟ ਟਾਈਮ ਅਧਿਆਪਕਾਂ ਦੀ ਘਾਟ ਹੈ। ਪਿਛਲੇ ਹਫ਼ਤੇ ਫੈਡਰੇਸ਼ਨ ਕਿਉਬਕਕੋਇਸ ਡੇਸ ਡਾਇਰੈਕਸ਼ਨ ਡੀਟੈਬਲਿਸਮੈਂਟ ਡੇਨਸੀਜਮੈਂਟ (ਐਫਕਿਉਡੀਈ) ਵਲੋਂ ਕੀਤੇ ਸਰਵੇਖਣ ਵਿਚ ਅਨੁਮਾਨ ਲਗਾਇਆ ਸੀ ਕਿ 5000 ਅਧਿਆਪਕਾਂ ਦੀ ਘਾਟ ਹੈ। ਬੁੱਧਵਾਰ ਡਰੇਨਵਿਲ ਨੇ ਕਿਹਾ ਕਿ ਮਜ਼ਦੂਰਾਂ ਦੀ ਘਾਟ ਇਕ ਵੱਡੀ ਚੁਣੌਤੀ ਪੇਸ਼ ਕਰ ਰਹੀ ਹੈ ਅਤੇ ਇਹ ਇਕ ਹਕੀਕਤ ਹੈ ਜਿਸ ਦਾ ਕੋਈ ਜਾਦੂਈ ਹੱਲ ਨਹੀਂ।