ਹੋਪ ’ਚ ਤੜਕੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ

0
63

ਸਰੀ-ਹੋਪ ਵਿਚ ਤੜਕੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਪਿੱਛੋਂ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਨੂੰ ਬੁਲਾਇਆ ਗਿਆ ਅਤੇ ਇਕ ਸ਼ੱਕੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪਿਛਲੇ ਦਿਨੀ ਆਰਸੀਐਮਪੀ ਨੂੰ ਹੋਮ ਵਿਚ ਸੇਂਟ ਐਲਮੋ ਰੋਡ ਦੇ 59400 ਬਲਾਕ ਵਿਚ ਤੜਕੇ 2.50 ਵਜੇ ਗੋਲੀਬਾਰੀ ਹੋਣ ਦੀ ਰਿਪੋਰਟ ਮਿਲੀ। ਜਦੋਂ ਅਧਿਕਾਰੀ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਨੂੰ 28 ਸਾਲਾ ਵਿਅਕਤੀ ਬੰਦੂਕ ਦੀ ਗੋਲੀ ਨਾਲ ਜ਼ਖ਼ਮੀ ਹਾਲਤ ਵਿਚ ਮਿਲਿਆ। ਇਕ ਸ਼ੱਕੀ ਵਿਅਕਤੀ ਜਿਸ ਦੀ ਜਾਂਚ ਦੇ ਸ਼ੁਰੂ ਵਿਚ ਪਛਾਣ ਕੀਤੀ ਗਈ ਦਾ ਪਤਾ ਲਗਾ ਕੇ ਗਿ੍ਰਫ਼ਤਾਰ ਕਰ ਲਿਆ। ਜਾਂਚ ਅਧਿਕਾਰੀਆਂ ਦਾ ਵਿਸ਼ਵਾਸ਼ ਹੈ ਕਿ ਇਸ ਘਟਨਾ ਤੋਂ ਆਮ ਜਨਤਾ ਨੂੰ ਕੋਈ ਖ਼ਤਰਾ ਨਹੀਂ। ਆਈਐਚਆਈਟੀ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਮਿ੍ਰਤਕ ਦੀ ਪਛਾਣ ਕਰਨ ਲਈ ਉਹ ਅਪਰ ਫ੍ਰੇਜ਼ਰ ਵੈਲੀ ਰੀਜ਼ਨਲ ਡਿਟੈਚਮੈਂਟ ਆਰਸੀਐਮਪੀ, ਬੀਸੀ ਕੋਰੋਨਰਜ਼ ਸਰਵਿਸਸ ਅਤੇ ਇੰਟੀਗ੍ਰੇਟਿਡ ਫੌਰੈਂਸਿਕ ਇੰਡੈਂਟੀਫਿਕੇਸ਼ਨ ਸੈਕਸ਼ਨ ਇੰਸਪੈਕਟਰਾਂ ਨਾਲ ਮਿਲ ਕੇ ਕੰਮ ਕਰੇਗੀੇ।