ਬੀਸੀ ਵਲੋਂ ਕੋਵਿਡ ਦੇ ਨਵੇਂ ਵੈਰੀਐਂਟ ਦੇ ਪਹਿਲੇ ਮਾਮਲੇ ਦੀ ਪੁਸ਼ਟੀ

0
65

ਵਿਕਟੋਰੀਆ-ਬੀਸੀ ਦਾ ਕਹਿਣਾ ਕਿ ਫ੍ਰੇਜਰ ਹੈਲਥ ਵਿਚ ਇਕ ਵਿਅਕਤੀ ਓਮੀਕ੍ਰੋਨ ਦੇ ਬੀਏ.2.86 ਵੈਰੀਐਂਟ ਤੋਂ ਪ੍ਰਭਾਵਤ ਹੈ। ਬੀਸੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਸੂਬੇ ਵਿਚ ਕੋਵਿਡ-19 ਦੇ ਨਵੇਂ ਵੈਰੀਐਂਟ ਦੇ ਪਹਿਲੇ ਮਾਮਲੇ ਦਾ ਪਤਾ ਲੱਗਾ ਹੈ ਅਤੇ ਦੇਸ਼ ਵਿਚ ਇਸ ਵੈਰੀਐਂਟ ਦਾ ਪਹਿਲਾ ਮਾਮਲਾ ਦੱਸਿਆ ਗਿਆ ਹੈ। ਇਕ ਸਾਂਝੇ ਬਿਆਨ ਵਿਚ ਸਿਹਤ ਮੰਤਰੀ ਐਡਰੀਅਨ ਡਿਕਸ ਤੇ ਸੂਬਾ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਫ੍ਰੇਜ਼ਰ ਹੈਲਥ ਰੀਜ਼ਨ ਵਿਚ ਵਿਅਕਤੀ ਓਮੀਕ੍ਰੋਨ ਦੇ ਬੀਏ.2.86 ਵੈਰੀਐਂਟ ਤੋਂ ਪ੍ਰਭਾਵਤ ਹੈ। ਵਿਅਕਤੀ ਨੇ ਸੂਬੇ ਤੋਂ ਬਾਹਰ ਸਫਰ ਨਹੀਂ ਕੀਤਾ। ਬੀਏ.2.86 ਦਾ ਪਹਿਲੀ ਵਾਰ ਜੁਲਾਈ 2023 ਵਿਚ ਡੈਨਮਾਰਕ ਵਿਚ ਪਤਾ ਲੱਗਾ ਸੀ ਅਤੇ ਇਸ ਪਿੱਛੋਂ ਅਮਰੀਕਾ ਸਮੇਤ ਸਾਰੀ ਦੁਨੀਆਂ ਵਿਚ ਇਸ ਦੇ ਹੋਣ ਦਾ ਪਤਾ ਲੱਗਾ ਹੈ।