ਸਾਫਟਵੁੱਡ ਲੰਬਰ ’ਤੇ ਟੈਕਸ ਬਾਰੇ ਤਾਜ਼ਾ ਅਮਰੀਕੀ ਫ਼ੈਸਲੇ ਦੀ ਸਮੀਖਿਆ ਦੀ ਮੰਗ ਕਰੇਗਾ ਕੈਨੇਡਾ

0
73

ਵਾਸ਼ਿੰਗਟਨ-ਫੈਡਰਲ ਸਰਕਾਰ ਕੈਨੇਡਾ ਦੀ ਸਾਫਟਵੁੱਡ ਲੱਕੜੀ ’ਤੇ ਟੈਕਸ (ਡਿਊਟੀਜ਼) ਲਗਾਉਣ ਦੇ ਤਾਜ਼ਾ ਅਮਰੀਕੀ ਫ਼ੈਸਲੇ ਖਿਲਾਫ ਚਾਰਾਜੋਈ ਕਰ ਰਹੀ ਹੈ। ਕੈਨੇਡਾ ਨੇ ਪਿਛਲੇ ਮਹੀਨੇ ਕਾਮਰਸ ਡਿਪਾਰਟਮੈਂਟ ਅਸੈਸਮੈਂਟ ਆਫ ਲੇਵੀਜ਼ ਦੀ  ਨਿਆਂਇਕ ਸਮੀਖਿਆ ਲਈ ਅਰਜ਼ੀ ਦਾਇਰ ਕੀਤੀ ਹੈ ਜਿਸ ਨੂੰ ਅੰਤਰਰਾਸ਼ਟਰੀ ਵਪਾਰ ਮੰਤਰੀ ਮੈਰੀ ਐਨਜੀ ਨੇ ਇਕ ਬਿਆਨ ਵਿਚ ਅਣਉਚਿੱਤ, ਬੇਇਨਸਾਫੀ ਤੇ ਗੈਰਕਾਨੂੰਨੀ ਆਖਿਆ ਹੈ। ਮਿਸ ਐਨਜੀ ਨੇ ਇਸ ਕਦਮ ਨੂੰ ਬਰਾਮਦਕਾਰਾਂ ਦੀਆਂ ਚਿੰਤਾਵਾਂ ਵਧਾਉਣ ਦਾ ਯਤਨ ਆਖਿਆ ਹੈ। ਚਾਰਲਟਟਾਊਨ ਵਿਚ ਕੈਬਨਿਟ ਰੀਟਰੀਟ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਹੱਲ ਕਰਨ ਲਈ ਨਵੇਂ ਤਰੀਕਿਆਂ ਨੂੰ ਖੋਜਣਾ ਜਾਰੀ ਰੱਖਾਂਗੇ ਕਿਉਂਕਿ ਇੰਡਸਟਰੀ ਆਪਣੇ ਕਾਮਿਆਂ ਲਈ ਕੁਝ ਕਰਨ ਵਾਸਤੇ ਸਾਡੇ, ਮੇਰੇ ਅਤੇ ਮੇਰੀ ਸਰਕਾਰ ਤੋਂ ਆਸ ਰੱਖਦੀ ਹੈ।