ਆਫ-ਡਿਊਟੀ ਕੁਰੈਕਸ਼ਨਸ ਅਫਸਰ ਰੰਧਾਵਾ ਨੂੰ ਗਲਤ ਪਛਾਣ ਕਾਰਨ ਕਤਲ ਕਰ ਦਿੱਤਾ ਗਿਆ ਸੀ-ਡੈਲਟਾ ਪੁਲਿਸ

0
332

ਵੈਨਕੂਵਰ-ਡੈਲਟਾ ਪੁਲਿਸ ਦਾ ਕਹਿਣਾ ਕਿ ਉਹ ਇਹ ਗੱਲ ’ਤੇ ਰਜ਼ਾਮੰਦ ਹਨ ਕਿ ਇਕ ਸਾਲ ਪਹਿਲਾਂ ਬੀਸੀ ਦੇ ਆਫ ਡਿਊਟੀ ਕੁਰੈਕਸ਼ਨਸ ਅਫਸਰ ਦਾ ਕਤਲ ਮੈਟਰੋ ਵੈਨਕੂਵਰ ਗੈਂਗ ਵਿਵਾਦ ਨਾਲ ਜੁੜਿਆ ਗਲਤ ਪਛਾਣ ਦਾ ਮਾਮਲਾ ਸੀ। ਬਿਕਰਮਜੀਤ ਰੰਧਾਵਾ ਨੂੰ ਇਕ ਮਈ 2021 ਨੂੰ ਨੌਰਥ ਡੈਲਟਾ ਵਿਚ ਵਾਲਮਾਰਟ ਪਾਰਕਿੰਗ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਡਿਪਟੀ ਚੀਫ ਹਰਜ ਸਿੱਧੂ ਨੇ ਇਕ ਨਿਊਜ਼ ਰਿਲੀਜ਼ ਵਿਚ ਦੱਸਿਆ ਕਿ ਜਾਂਚ ਅਧਿਕਾਰੀਆਂ ਦਾ ਮੰਨਣਾ ਕਿ ਰੰਧਾਵਾ ਦੇ ਕਾਤਲਾਂ ਨੇ ਉਸ ਨੂੰ ਗਲਤੀ ਨਾਲ ਲੋਅਰ ਮੇਨਲੈਂਡ ਵਿਚ ਚਲ ਰਹੇ ਗੈਂਗ ਵਿਵਾਦ ਵਿਚ ਸ਼ਾਮਿਲ ਵਿਅਕਤੀ ਸਮਝਿਆ ਸੀ। ਸਿੱਧੂ ਨੇ ਦੱਸਿਆ ਕਿ ਜਾਂਚ ਅਧਿਕਾਰੀਆਂ ਨੂੰ ਭਰੋਸਾ ਹੈ ਕਿ ਉਨਾਂ ਨੇ ਇਸ ਕਤਲ ਵਿਚ ਸ਼ਾਮਿਲ ਸ਼ੱਕੀਆਂ ਦੀ ਪਛਾਣ ਕਰ ਲਈ ਹੈ। ਇਸ ਜਾਂਚ ਨੂੰ ਉੱਚ ਤਰਜੀਹ ਦਿੱਤੀ ਗਈ ਹੈ।