ਸੀਪੀਸੀ ਲੀਡਰਸ਼ਿਪ ਦੌੜ ਵਿਚ ਸ਼ਾਮਿਲ ਉਮੀਦਵਾਰਾਂ ਦੀਆਂ ਨੀਤੀਆਂ ’ਤੇ ਇਕ ਝਾਤ

0
105

ਓਟਵਾ-ਸੀਪੀਸੀ ਲੀਡਰਸ਼ਿਪ ਦੀ ਦੌੜ ਵਿਚ ਘੱਟੋ ਘੱਟ 6 ਉਮੀਦਵਾਰ ਸ਼ਾਮਿਲ ਹਨ। ਉਮੀਦਵਾਰਾਂ ਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਉਨਾਂ ਨੇ ਕਿਸ ਦਾ ਪੱਖ ਲੈਣਾ ਹੈ ਅਤੇ ਉਹ ਕਿਸ ਉੱਪਰ ਹਮਲਾ ਕਰਨਾ ਚਾਹੁੰਦੇ ਹਨ। ਸ਼ੁੱਕਰਵਾਰ ਬਾਅਦ ਦੁਪਹਿਰ ਤਕ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦਾ ਅਗਲਾ ਨੇਤਾ ਬਣਨ ਦੀ ਆਸ ਵਿਚ ਘੱਟੋ ਘੱਟ 6 ਉਮੀਦਵਾਰਾਂ ਨੇ ਅੰਤਿਮ ਵੋਟ ਵਿਚ ਸ਼ਾਮਿਲ ਹੋਣ ਲਈ ਆਪਣੇ ਸਿਗਨੇਚਰਸ ਤੇ ਵੱਡੀਆਂ ਰਕਮਾਂ ਦਾਇਰ ਕੀਤੀਆਂ ਹਨ। ਰਣਨੀਤੀਆਂ ਵਿਚ ਤਬਦੀਲੀ ਦੇਖਣ ਲਈ ਤਿਆਰ ਰਹੋ ਕਿਉਂਕਿ ਉਮੀਦਵਾਰ ਮਈ ਵਿਚ ਆ ਰਹੀਆਂ ਡਿਬੇਟਸ ਲਈ ਤਿਆਰੀ ਕਰ ਰਹੇ ਹਨ।

ਪਿਅਰੇ ਪੋਲੀਵਰੇ ਸਾਰਿਆਂ ਤੋਂ ਅੱਗੇ

ਬਿਨਾਂ ਸ਼ੱਕ ਓਨਟਾਰੀਓ ਐਮਪੀ ਪਿਅਰੇ ਪੋਲੀਵਰੇ ਆਪਣੀ ਲੀਡਰਸ਼ਿਪ ਦੇ ਵਿਰੋਧੀਆਂ ਤੋਂ ਅੱਗੇ ਚਲ ਰਹੇ ਹਨ। ਉਹ ਕੇਵਲ ਕੰਸਰਵੇਟਿਵ ਦੇ ਰਵਾਇਤੀ ਤੌਰ ’ਤੇ ਗੜ ਨਾ ਰਹਿਣ ਵਾਲੇ ਇਲਾਕਿਆਂ ਵਿਚ ਵੱਡੀ ਭੀੜ ਖਿੱਚ ਰਹੇ ਹਨ ਸਗੋਂ ਉਸ ਦੇ ਕੁਲੀਨ ਵਰਗ ਅਤੇ ਗੇਟਕੀਪਰਜ਼ ਖਿਲਾਫ ਹਮਲੇ ਮਿੱਥੇ ਨਿਸ਼ਾਨੇ ’ਤੇ ਪਹੁੰਚ ਰਹੇ ਹਨ। ਉਹ ਕਈ ਵਾਰ ਇਸ਼ਤਿਹਾਰਾਂ ਵਿਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵਿਚ ਕੋਈ ਬਹਾਨੇ ਨਹੀਂ ਬਣਾਉਂਦਾ ਜਿਸ ਤੋਂ ਟੌਰੀਜ਼ ਹੈਰਾਨ ਹਨ ਕਿ ਜੇਕਰ ਉਹ ਲੀਡਰਸ਼ਿਪ ਦੀ ਦੌੜ ਜਿੱਤ ਗਿਆ ਤਾਂ ਪਾਰਟੀ ਕਿਸ ਤਰਾਂ ਦੀ ਲੱਗੇਗੀ।

ਪੈਟਰਿਕ ਬਰਾਊਨ

ਬਰੈਂਪਟਨ ਦੇ ਮੇਅਰ ਨੂੰ ਕੰਸਰਵੇਟਿਵ ਗੱਠਜੋੜ ਵਿਚ ਸਭ ਤੋਂ ਮਜ਼ਬੂਤ ਗਤੀਸ਼ੀਲ ਲੋਕਾਂ ਵਿਚੋਂ ਇਕ ਵਜੋਂ ਜਾਣਿਆਂ ਜਾਂਦਾ ਹੈ।  ਅਤੇ ਉਸ ਦੀ ਟੀਮ ਮੁਤਾਬਿਕ ਉਹ ਆਪਣੇ ਸ਼ਬਦ ’ਤੇ ਸੱਚਾ ਰਿਹਾ ਹੈ।

ਨੀਤੀ ’ਤੇ ਕੇਂਦਰਿਤ ਜੀਨ ਚਾਰੇਸਟ

ਕਿਊਬਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੇਸਟ ਇਹ ਦਾਅਵਾ ਕਰਦੇ ਹੋਏ ਲੀਡਰਸ਼ਿਪ ਦੀ ਦੌੜ ਵਿਚ ਸ਼ਾਮਿਲ ਹੋਇਆ ਹੈ ਕਿ ਉਹ ਇਸ ਪਾਰਟੀ ਨੂੰ ਜਿੱਤ ਦਿਵਾ ਸਕਦੇ ਹਨ ਪਰ ਅਸਲੀਅਨ ਥੋੜੀ ਜ਼ਿਆਦਾ ਚੁਣੌਤੀਪੂਰਣ ਸਾਬਤ ਹੋ ਰਹੀ ਹੈ। ਰਾਜਨੀਤੀ ਤੋਂ ਇਕ ਦਹਾਕੇ ਲਾਂਭੇ ਰਹਿਣ ਪਿੱਛੋਂ ਉਸ ਨੂੰ ਸਿਆਸਤਦਾਨ ਬਣਨ ਲਈ ਹਕੀਕਤਾਂ ਦਾ ਨਾਲ ਆਪਣੇ ਆਪ ਨੂੰ ਤੇਜ਼ੀ ਨਾਲ ਢਾਲਣਾ ਪਿਆ ਹੈ।

ਲੈਸਲਿਨ ਲੇਵਿਸ

ਓਨਟਾਰੀਓ ਐਮਪੀ ਲੇਸਲਿਨ ਲੇਵਿਸ ਹੁਣ ਆਪਣੀ ਦੂਸਰੀ ਲੀਡਰਸ਼ਿਪ ਦੌੜ ਵਿਚ ਸ਼ਾਮਿਲ ਹੈ ਅਤੇ ਉਹ ਇਕ ਵਾਰ ਫਿਰ ਪਾਰਟੀ ਦੇ ਸੋਸ਼ਲ ਕੰਸਰਵੇਟਿਵ ਵਿੰਗ ਦੀ ਡਾਰਲਿੰਗ ਬਣ ਗਈ ਹੈ ਅਤੇ ਉਸ ਦੀ ਜਿੱਤ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ।

ਸਕੌਟ ਏਚਿਸਨ

ਓਨਟਾਰੀਓ ਐਮਪੀ ਸਕੌਟ ਏਚਿਸਨ ਨੇ ਆਪਣੇ ਆਪ ਨੂੰ ਪ੍ਰਮੁੱਖ ਮੁੱਦਿਆਂ ’ਤੇ ਵੱਖ ਕਰਦਿਆਂ ਇਸ ਵੰਡਣ ਵਾਲੀ ਤੇ ਚਿੱਕੜ ਵਾਲੀ ਦੌੜ ਵਿਚ ਆਪਣੇ ਆਪ ਨੂੰ ਏਕਤਾ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ। ਉਹ ਹਾਲ ਹੀ ਵਿਚ ਇਕਲੌਤੇ ਉਮੀਦਵਾਰ ਵਜੋਂ ਸਾਹਮਣੇ ਆਇਆ ਜਿਹੜਾ ਖੇਤੀਬਾੜੀ ਵਿਚ ਸਪਲਾਈ ਪ੍ਰਬੰਧ ਨੂੰ ਪੜਾਅਵਾਰ ਖਤਮ ਕਰਨਾ ਚਾਹੁੰਦਾ ਹੈ।

ਰੋਮਨ ਬੇਬਰ

ਰੋਮਨ ਬੇਬਰ ਦੀ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨਾਲ ਨਹੀਂ ਬਣਦੀ  ਜਿਸ ਨੇ ਉਸ ਨੂੰ ਆਪਣੀ ਕੌਕਸ ਵਿਚੋਂ ਕੱਢ ਦਿੱਤਾ ਸੀ ਪਰ ਉਸ ਦੇ ਹੋਰ ਥਾਵਾਂ ’ਤੇ ਨਿਸ਼ਚਤ ਰੂਪ ਵਿਚ ਦੋਸਤ ਹਨ। ਇਸ ਹਫ਼ਤੇ ਦੇ ਸ਼ੁਰੂ ਵਿਚ ਜਦੋਂ ਉਹ ਨੋਵਾ ਸਕੋਸ਼ੀਆ ਵਿਚ ਹੈਲੀਫੈਕਸ ਗਿਆ ਤਾਂ ਮਾਡਰਨ ਕੰਸਰਵੇਟਿਵ ਪਾਰਟੀ ਦੇ ਸਹਿ-ਸੰਸਥਾਪਕ ਪੀਟਰ ਮੈਕਕੇ ਨੇ ਉਨਾਂ ਨੂੰ ਜਨਤਾ ਸਾਹਮਣੇ ਪੇਸ਼ ਕੀਤਾ ਸੀ ਭਾਵ ਜਾਣ ਪਛਾਣ ਕਰਵਾਈ ਸੀ।