ਹੁਣ 15 ਮਈ ਤੋਂ ਪਹਿਲਾਂ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਜਾਰੀ ਹੋਵੇਗਾ ਵਰਕ ਪਰਮਿਟ

0
4

ਓਟਵਾ-ਕੈਨੇਡਾ ਨੇ ਪਬਲਿਕ-ਪ੍ਰਾਈਵੇਟ ਭਾਈਵਾਲੀ ਪ੍ਰੋਗਰਾਮਾਂ ਤੋਂ ਗਰੈਜੂਏਟ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਜਾਰੀ ਕਰਨ ਦੀ ਸਮੇਂ ਦੀ ਹੱਦ ਪਹਿਲੀ ਸਤੰਬਰ ਦੀ ਬਜਾਏ 15 ਮਈ 2024 ਕਰ ਦਿੱਤੀ ਹੈ। ਇਮੀਗ੍ਰੇਸ਼ਨ, ਰਿਫਊਜ਼ੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ 22 ਮਾਰਚ ਨੂੰ ਕਿਹਾ ਕਿ ਇਹ ਕਦਮ ਸਕੂਲਾਂ ਨੂੰ ਨੀਤੀ ਤਬਦੀਲੀ ਕਾਰਨ ਆਪਣੀਆਂ ਦਾਖਲਾ ਤਾਰੀਕਾਂ ਨੂੰ ਅਨੁਕੂਲ ਕਰਨ ਤੋਂ ਰੋਕਣ ਲਈ ਚੁੱਕਿਆ ਗਿਆ ਹੈ। ਅਸਲ ਵਿਚ ਨਿੱਜੀ ਸੰਸਥਾਵਾਂ ਸਰਕਾਰ ਦੀ ਪਹਿਲੀ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਲਾਗੂ ਹੋਣ ਵਾਲੀ ਨਵੀਂ ਨੀਤੀ ਤੋਂ ਬਚਣ ਲਈ ਆਪਣੀਆਂ ਦਾਖਲਾ ਤਾਰੀਕਾਂ ਨੂੰ ਅੱਗੇ ਲਿਆਉਣਾ ਦੀ ਯੋਜਨਾ ਬਣਾ ਰਹੀਆਂ ਸਨ। ਹਾਲ ਹੀ ਵਿਚ ਬਿਜਨਸਡੇਅ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਕੈਨੇਡਾ ਸਰਕਾਰ ਦੀਆਂ ਜਨਸੰਖਿਆ ਵਾਧੇ ਦੀ ਪ੍ਰਬੰਧਨ ਅਤੇ ਮਕਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ 2024 ਵਿਚ ਸ਼ੁਰੂ ਹੋ ਰਹੇ ਇਨਟੇਕ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਦੋ ਸਾਲ ਕੈਪ ਲਾਗੂ ਕਰਨ ਦੀਆਂ ਯੋਜਨਾਵਾਂ ਹਨ। ਇਸ ਤੋਂ ਇਲਾਵਾ ਨੀਤੀ ਗਰੂੈਜੂਏਸ਼ਨ ਪਿੱਛੋਂ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਵਰਕ ਪਰਮਿਟ ਜਾਰੀ ਕਰਨ ਨੂੰ ਸੀਮਤ ਕਰੇਗੀ। ਜਨਵਰੀ 2024 ਵਿਚ ਆਈਆਰਸੀਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਪਬਲਿਕ-ਪ੍ਰਾਈਵੇਟ ਪਾਠਕ੍ਰਮ ਲਾਇਸੰਸ ਪ੍ਰਬੰਧ ਵਾਲੇ ਕਾਲਜ ਪ੍ਰੋਗਰਾਮ ਰਾਹੀਂ ਗਰੈਜੂਏਟ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਦੇ ਯੋਗ ਨਹੀਂ ਹੋਣਗੇ। ਕੁਝ ਸਕੂਲਾਂ ਨੇ ਐਲਾਨ ਕੀਤਾ ਸੀ ਕਿ ਉਹ ਅਕਾਦਮਿਕ ਸਾਲ ਜੂਨ ਜਾਂ ਅਗਸਤ ਵਿਚ ਸ਼ੁਰੂ ਕਰਨਗੇ। ਪਿਛਲੇ ਸਮੇਂ ਵਿਚ ਪਬਲਿਕ-ਪ੍ਰਾਈਵੇਟ ਭਾਈਵਾਲੀ ਤਹਿਤ ਵਿਦੇਸ਼ੀ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਦਾਖਲ ਕੀਤੇ ਜਾਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਫੀਸ ਬਦਲੇ ਨਿੱਜੀ ਸੰਸਥਾਵਾਂ ਵਿਚ ਭੇਜ ਦਿੱਤਾ ਜਾਂਦਾ ਸੀ। ਇਨ੍ਹਾਂ ਵਿਦਿਆਰਥੀਆਂ ਨੂੰ ਪਬਲਿਕ ਸਕੂਲ ਡਿਪਲੋਮਾ ਮਿਲਦਾ ਸੀ ਜਿਸ ਨਾਲ ਉਹ ਗਰੈਜੂਏਸ਼ਨ ਕਰਨ ਪਿੱਛੋਂ ਵਰਕ ਪਰਮਿਟ ਅਪਲਾਈ ਕਰਨ ਦੇ ਯੋਗ ਹੋ ਜਾਂਦੇ ਸਨ ਪਰ ਮਨਾਹੀ ਦੇ ਬਾਵਜੂਦ ਵਿਦਿਆਰਥੀ ਬਦਲਵੇਂ ਵਰਕ ਪਰਮਿਟਾਂ ਦੀ ਭਾਲ ਕਰ ਸਕਦੇ ਹਨ, ਖ਼ਾਸਕਰ ਉਨ੍ਹਾਂ ਖੇਤਰਾਂ ਵਿਚ ਜਿਥੇ ਮਾਨਵੀ ਵਸੀਲਿਆਂ ਦੀ ਘਾਟ ਚੱਲ ਰਹੀ ਹੈ। ਓਨਟਾਰੀਓ ਵਿਚ ਘੱਟੋ ਘੱਟ 14 ਪਬਲਿਕ-ਪ੍ਰਾਈਵੇਟ ਭਾਈਵਾਲੀ ਵਾਲੇ ਸਕੂਲ ਹਨ ਅਤੇ ਫ਼ੈਸਲੇ ਕਾਰਨ ਲਗਪਗ 133000 ਅੰਤਰਰਾਸ਼ਟਰੀ ਵਿਦਿਆਰਥੀਆਂ ਘਟਣ ਦੇ ਨੁਕਸਾਨ ਨਾਲ ਉਨ੍ਹਾਂ ’ਤੇ ਕਾਫੀ ਅਸਰ ਪਵੇਗਾ।